US ਸੰਸਦ ਹਿੰਸਾ ਦੇ ਬਾਅਦ Microsoft, Facebook ਨੇ ਸਿਆਸੀ ਯੋਗਦਾਨ ਦੇਣ ਤੋਂ ਕੀਤਾ ਇਨਕਾਰ

Tuesday, Jan 12, 2021 - 04:26 PM (IST)

ਨਵੀਂ ਦਿੱਲੀ — ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਦਾ ਸਹੁੰ ਚੁੱਕ ਸਮਾਰੋਹ 20 ਜਨਵਰੀ 2021 ਨੂੰ ਹੈ। ਕਈ ਸੰਗਠਨ, ਨਿੱਜੀ ਕੰਪਨੀਆਂ ਅਤੇ ਲੋਕਾਂ ਨੇ ਇਸ ਸਮਾਰੋਹ ਲਈ ਚੰਦਾ ਦਿੱਤਾ ਹੈ। ਇਸ ਸਮਾਰੋਹ ਦਾ ਆਯੋਜਨ ਕਰ ਰਹੀ ਕਮੇਟੀ ਨੇ ਇਸਦੀ ਸੂਚੀ ਜਾਰੀ ਕੀਤੀ ਹੈ। ਡੋਨੇਸ਼ਨ ਦੇਣ ਵਾਲੀਆਂ ਕੰਪਨੀਆਂ ਦੀ ਸੂਚੀ ਵਿਚ ਗੂਗਲ, ਫੇਸਬੁੱਕ ਅਤੇ ਮਾਈਕ੍ਰੋਸਾਫਟ ਕੰਪਨੀਆਂ ਵੀ ਸ਼ਾਮਲ ਹਨ, ਜਿਨ੍ਹਾਂ ’ਤੇ ਸਿਆਸੀ ਪੱਖਪਾਤ ਦੇ ਦੋਸ਼ ਲਗਦੇ ਰਹੇ ਹਨ।

ਫੇਸਬੁੱਕ, ਗੂਗਲ ਅਤੇ ਮਾਈਕ੍ਰੋਸਾਫਟ ਨੇ ਐਲਾਨ ਕੀਤਾ ਹੈ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਵਲੋਂ ਯੂ.ਐਸ. ਕੈਪੀਟਲ ’ਚ 6 ਜਨਵਰੀ ਦੇ ਦੰਗਿਆਂ ਦੇ ਮੱਦੇਨਜ਼ਰ ਆਪਣੀ ਸਿਆਸੀ ਕਾਰਵਾਈ ਕਮੇਟੀਆਂ(ਪੀ.ਏ.ਸੀ.) ਤੋਂ ਸਿਆਸੀ ਯੋਗਦਾਨ ਨੂੰ ਰੋਕ ਦੇਣਗੇ। ਐਲਫਾਬੈਟ ਇੰਕ ਦੇ ਗੂਗਲ ਨੇ ਕਿਹਾ ਹੈ ਕਿ ਉਹ ਆਪਣੇ ਪੀ.ਏ.ਸੀ. ਤੋਂ ਯੋਗਦਾਨ ਨੂੰ ਰੋਕ ਦੇਣਗੇ।

ਇਹ ਵੀ ਪੜ੍ਹੋ : ਜੇਕਰ ਤੁਸੀਂ ਅਜੇ ਤੱਕ ਇਨਕਮ ਟੈਕਸ ਰਿਟਰਨ ਦਾਇਰ ਨਹੀਂ ਕੀਤੀ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਗੂਗਲ ਦੇ ਇਕ ਬੁਲਾਰੇ ਨੇ ਕਿਹਾ, ‘ਅਸੀਂ ਪਿਛਲੇ ਹਫਤੇ ਦੀ ਡੂੰਘੀ ਪਰੇਸ਼ਾਨੀ ਵਾਲੀਆਂ ਘਟਨਾਵਾਂ ਦੇ ਬਾਅਦ ਆਪਣੀਆਂ ਸਾਰੀਆਂ ਨੀਤੀਆਂ ’ਚ ਯੋਗਦਾਨ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਫਿਰ ਤੋਂ ਪ੍ਰਭਾਸ਼ਿਤ ਕੀਤਾ ਹੈ।’

ਦੱਸ ਦੇਈਏ ਕਿ ਬੁੱਧਵਾਰ ਨੂੰ ਟਰੰਪ ਦੇ ਹਜ਼ਾਰਾਂ ਸਮਰਥਕਾਂ ਨੇ ਰਾਜਧਾਨੀ ਅਖਵਾਉਣ ਵਾਲੇ ਸੰਸਦ ਕੰਪਲੈਕਸ ’ਤੇ ਹਮਲਾ ਕੀਤਾ। ਤਕਰੀਬਨ ਚਾਰ ਘੰਟੇ ਚੱਲੇ ਦੰਗਿਆਂ ਦੌਰਾਨ ਲੋਕਤੰਤਰ ਨੂੰ ਬੰਧਕ ਬਣਾਇਆ ਗਿਆ ਸੀ। ਇਸ ਦੌਰਾਨ ਭਾਰੀ ਤਬਾਹੀ ਅਤੇ ਫਾਇਰਿੰਗ ਹੋਈ। ਪੁਲਸ ਦੀ ਕਾਰਵਾਈ ਵਿਚ ਪੰਜ ਲੋਕ ਮਾਰੇ ਗਏ ਸਨ। ਹਮਲੇ ਦੌਰਾਨ ਸੰਸਦ ਵਿਚ ਬਿਡੇਨ ਦੀ ਜਿੱਤ ਉੱਤੇ ਮੋਹਰ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ। ਇਸ ਘਟਨਾ ਦੀ ਵਿਸ਼ਵਵਿਆਪੀ ਆਲੋਚਨਾ ਹੋਈ। ਸੰਸਦ ਦੇ ਹਮਲੇ ਵਿਚ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਮਲੇ ਦੌਰਾਨ ਦੋਵਾਂ ਦੀਆਂ ਫੋਟੋਆਂ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਈਆਂ। ਹਮਲੇ ਵਾਲੇ ਦਿਨ 52 ਲੋਕ ਫੜੇ ਗਏ ਸਨ। ਐਫਬੀਆਈ ਨੇ ਹਮਲਾਵਰਾਂ ਦੀ ਪਛਾਣ ਕਰਨ ਲਈ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਹੈ। ਇੱਥੇ ਡੈਮੋਕਰੇਟ ਦੇ ਸੰਸਦ ਮੈਂਬਰਾਂ ਨੇ ਲੋਕਾਂ ਨੂੰ ਹਮਲੇ ਦੇ ਡੇਟਾ ਨੂੰ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਕੀ ਬਰਡ ਫ਼ਲੂ ਦੀ ਰੋਕਥਾਮ ਲਈ ਕੋਈ ਦਵਾਈ ਹੈ? ਜਾਣੋ ਪੋਲਟਰੀ ਉਤਪਾਦ ਖਾਣੇ ਚਾਹੀਦੇ ਹਨ ਜਾਂ ਨਹੀਂ

ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News