ਮਹਿੰਗਾ ਹੋ ਜਾਏਗਾ ਕਾਰ ਖਰੀਦਣਾ, 1.5 ਲੱਖ ਤੱਕ ਰੇਟ ਵਧਾਏਗੀ ਇਹ ਕੰਪਨੀ

09/14/2020 7:01:18 PM

ਨਵੀਂ ਦਿੱਲੀ— ਜਲਦ ਹੀ ਨਵੀਂ ਕਾਰ ਖਰੀਦਣੀ ਮਹਿੰਗੀ ਹੋਣ ਜਾ ਰਹੀ ਹੈ। ਇਸ ਦੀ ਪਹਿਲ ਲਗਜ਼ਰੀ ਕਾਰ ਕੰਪਨੀ ਮਰਸਡੀਜ਼ ਬੈਂਜ਼ ਅਗਲੇ ਮਹੀਨੇ ਤੋਂ ਕਰਨ ਜਾ ਰਹੀ ਹੈ। ਮਰਸਡੀਜ਼ ਬੈਂਜ਼ ਨੇ ਕਿਹਾ ਕਿ ਉਹ ਭਾਰਤੀ ਬਾਜ਼ਾਰ 'ਚ ਕੁਝ ਮਾਡਲਾਂ ਦੀਆਂ ਕੀਮਤਾਂ 'ਚ 2 ਫੀਸਦੀ ਤੱਕ ਦਾ ਵਾਧਾ ਕਰੇਗੀ। ਇਸ ਨੂੰ ਦੇਖਦੇ ਹੋਏ ਹੋਰ ਕਾਰ ਕੰਪਨੀਆਂ ਵੀ ਕੀਮਤਾਂ ਵਧਾ ਸਕਦੀਆਂ ਹਨ।

ਮਰਸਡੀਜ਼ ਬੈਂਜ਼ ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ 6 ਤੋਂ 7 ਮਹੀਨਿਆਂ 'ਚ ਲਾਗਤ ਵਧੀ ਹੈ ਅਤੇ ਯੂਰੋ ਮਹਿੰਗਾ ਹੋਇਆ ਹੈ।

ਪੜ੍ਹੋ ਹੋਰ ਖ਼ਬਰਾਂ- TV ਜਲਦ ਹੋਣ ਜਾ ਰਹੇ ਹਨ ਮਹਿੰਗੇ, ਕੀਮਤਾਂ 'ਚ ਇੰਨਾ ਹੋ ਸਕਦੈ ਵਾਧਾ ► SBI ਦੇ ਖਾਤਾਧਾਰਕਾਂ ਨੂੰ ਹੁਣ ਸਾਲ ਦੀ FD 'ਤੇ ਮਿਲੇਗਾ ਸਿਰਫ ਇੰਨਾ ਰਿਟਰਨ

ਹਾਲਾਂਕਿ, ਕੰਪਨੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਹੜੇ ਮਾਡਲਾਂ ਦੀ ਕੀਮਤ 'ਚ ਵਾਧਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਸੀ-ਕਲਾਸ, ਈ-ਕਲਾਸ ਅਤੇ ਜੀ. ਐੱਲ. ਸੀ. ਦੀ ਕੀਮਤ 'ਚ 1.50 ਲੱਖ ਰੁਪਏ ਤੱਕ ਦਾ ਵਾਧਾ ਕਰ ਸਕਦੀ ਹੈ। ਬਿਆਨ ਮੁਤਾਬਕ, ਵਧੀਆਂ ਹੋਈਆਂ ਕੀਮਤਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਲਾਗੂ ਹੋਣਗੀਆਂ। ਮਾਡਲਾਂ ਦੇ ਆਧਾਰ 'ਤੇ ਕਾਰਾਂ ਦੀ ਕੀਮਤ ਦੋ ਫੀਸਦੀ ਤੱਕ ਵਧਾਈ ਗਈ ਹੈ। ਮਰਸਡੀਜ਼ ਬੈਂਜ਼ ਦੇ ਮਾਡਲਾਂ 'ਚ ਸੀ-ਕਲਾਸ 40 ਲੱਖ ਰੁਪਏ ਤੋਂ ਸ਼ੁਰੂ ਹੋ ਕੇ ਐੱਸ-ਕਲਾਸ 1.4 ਕਰੋੜ ਰੁਪਏ ਤੱਕ ਜਾਂਦੀ ਹੈ। ਮਰਸਡੀਜ਼ ਬੈਂਜ ਦੇ ਭਾਰਤੀ ਕਾਰੋਬਾਰ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਟਨਿ ਸ਼ਵੈਂਕ ਨੇ ਕਿਹਾ ਕਿ ਸਾਲ ਦੀ ਸ਼ੁਰੂਆਤ ਤੋਂ ਕਰੰਸੀ 'ਚ ਕਮਜ਼ੋਰੀ ਜਾਰੀ ਹੈ। ਇਸ ਦੇ ਨਾਲ ਲਾਗਤ 'ਚ ਕਾਫ਼ੀ ਵਾਧਾ ਹੋਇਆ ਹੈ। ਇਸ ਨਾਲ ਸਾਡੇ ਮੁਨਾਫੇ 'ਤੇ ਦਬਾਅ ਵਧਿਆ ਹੈ। ਉਨ੍ਹਾਂ ਕਿਹਾ ਕਿ ਲਾਗਤ ਨੂੰ ਘੱਟ ਕਰਨ ਲਈ ਹੋਰ ਕੋਈ ਬਦਲ ਨਹੀਂ ਹੈ।

ਪੜ੍ਹੋ ਹੋਰ ਖ਼ਬਰਾਂ- ਸੋਨੇ 'ਚ ਨਰਮੀ, ਚਾਂਦੀ 222 ਰੁਪਏ ਹੋਈ ਮਹਿੰਗੀ, ਜਾਣੋ ਕੀਮਤਾਂ ►5 ਪੈਸੇ ਦੀ ਬੜ੍ਹਤ 'ਚ ਬੰਦ ਹੋਈ ਭਾਰਤੀ ਕਰੰਸੀ, ਜਾਣੋ ਡਾਲਰ ਦਾ ਮੁੱਲ


Sanjeev

Content Editor

Related News