PHDCCI ਨੇ ਪਾਲਤੂ ਪਸ਼ੂਆਂ ਦੇ ਭੋਜਨ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਦੱਸੇ ਉਪਾਅ

Saturday, Jul 03, 2021 - 02:59 PM (IST)

PHDCCI ਨੇ ਪਾਲਤੂ ਪਸ਼ੂਆਂ ਦੇ ਭੋਜਨ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਦੱਸੇ ਉਪਾਅ

ਨਵੀਂ ਦਿੱਲੀ (ਭਾਸ਼ਾ) – ਉਦਯੋਗ ਮੰਡਲ ਪੀ. ਐੱਚ. ਡੀ. ਸੀ.ਸੀ. ਆਈ. ਨੇ ਸਰਕਾਰ ਨੂੰ ਪਾਲਤੂ ਪਸ਼ੂਆਂ, ਖਾਸ ਤੌਰ ’ਤੇ ਕੁੱਤੇ ਅਤੇ ਬਿੱਲੀ ਦੇ ਭੋਜਨ ਲਈ ਲਾਜ਼ਮੀ ਤੌਰ ’ਤੇ ਮਾਪਦੰਡਾਂ ਨੂੰ ਲਾਗੂ ਕਰਨ ਵਰਗੇ ਕਦਮ ਚੁੱਕਣ ਦੀ ਸਿਫਾਰਿਸ਼ ਕੀਤੀ ਹੈ ਤਾਂ ਕਿ ਇਹ ਉਦਯੋਗ ਤੇਜ਼ੀ ਨਾਲ ਵਾਧਾ ਹਾਸਲ ਕਰ ਸਕੇ। ਇਸ ਤੋਂ ਇਲਾਵਾ ਉਦਯੋਗ ਮੰਡਲ ਨੇ ਪਸ਼ੂਆਂ ਦੇ ਭੋਜਨ ਨੂੰ ਪੰਜ ਫੀਸਦੀ ਜੀ. ਐੱਸ. ਟੀ. ਦੇ ਘੇਰੇ ’ਚ ਲਿਆਉਣ ਅਤੇ ਖਰੜਾ ਪਸ਼ੂ ਸਿਹਤ ਸਰਟੀਫਿਕੇਟ ਨੂੰ ਨੋਟੀਫਾਈ ਕਰਨ ਦੀ ਬੇਨਤੀ ਵੀ ਕੀਤੀ ਹੈ।

ਪੀ. ਐੱਚ. ਡੀ. ਸੀ. ਸੀ. ਆਈ. ਨੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ’ਚ ਸਕੱਤਰ ਅਤੁਲ ਚਤੁਰਵੇਦੀ ਨੂੰ ਭੇਜੇ ਪੱਤਰ ’ਚ ਕਿਹਾ ਕਿ ਭਾਰਤ ’ਚ ਪਾਲਤੂ ਪਸ਼ੂਆਂ ਦਾ ਖੁਰਾਕ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਸ ’ਚ 2.5 ਕਰੋੜ ਪਾਲਤੂ ਕੁੱਤਿਆਂ ਅਤੇ 45 ਲੱਖ ਪਾਲਤੂ ਬਿੱਲੀਆਂ ਦੀ ਅਹਿਮ ਭੂਮਿਕਾ ਹੈ। ਇਸ ਪੱਤਰ ’ਚ ਅੱਗੇ ਕਿਹਾ ਗਿਆ ਹੈ ਕਿ ਇਸ ਸਮੇਂ ਪਾਲਤੂ ਪਸ਼ੂਆਂ ਦੇ ਭੋਜਨ ਦੀ ਵਧਦੀ ਮੰਗ ਨੂੰ ਪੂਰਾ ਕਰਨ ਦੀ ਲੋੜੀਂਦੀ ਸਮਰੱਥਾ ਭਾਰਤੀ ਉਦਯੋਗ ਕੋਲ ਨਹੀਂ ਹੈ ਅਤੇ ਦਰਾਮਦ ਸਮੱਗਰੀ ’ਤੇ ਬਹੁਤ ਜ਼ਿਆਦਾ ਨਿਰਭਰਤਾ ਹੈ। ਉਦਯੋਗ ਸੰਘ ਨੇ ਕਿਹਾ ਕਿ ਅਜਿਹੇ ’ਚ ਸਹੀ ਨੀਤੀਆਂ, ਮਾਪਦੰਡਾਂ, ਵਪਾਰ ਦੀ ਸਹੂਲਤ, ਗੈਰ-ਟੈਕਸ ਰੁਕਾਵਟਾਂ ਨੂੰ ਘੱਟ ਕਰਨ, ਬਰਾਬਰ ਟੈਕਸ ਵਰਗੇ ਉਪਾਅ ਨਾਲ ਉਦਯੋਗ ਆਪਣੀ ਅਸਲ ਸਮਰੱਥਾ ਤੱਕ ਪਹੁੰਚ ਸਕਦਾ ਹੈ।


author

Harinder Kaur

Content Editor

Related News