10 ਸਭ ਤੋਂ ਮਹਿੰਗੀਆਂ ਕੰਪਨੀਆਂ ''ਚੋਂ ਛੇ ਦਾ ਬਾਜ਼ਾਰ ਪੂੰਜੀਕਰਨ ਦੋ ਲੱਖ ਕਰੋੜ ਰੁਪਏ ਘਟਿਆ
Sunday, Sep 18, 2022 - 01:16 PM (IST)
ਬਿਜਨੈੱਸ ਡੈਸਕ- ਬੀਤੇ ਹਫ਼ਤੇ 10 ਸਭ ਤੋਂ ਜ਼ਿਆਦਾ ਮਹਿੰਗੀਆਂ ਕੰਪਨੀਆਂ 'ਚੋਂ ਛੇ ਦਾ ਬਾਜ਼ਾਰ ਪੂੰਜੀਕਰਨ 2,00,280.75 ਕਰੋੜ ਰੁਪਏ ਘੱਟ ਗਿਆ ਹੈ। ਇਸ 'ਚੋਂ ਸਭ ਤੋਂ ਜ਼ਿਆਦਾ ਨੁਕਸਾਨ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.) ਅਤੇ ਇੰਫੋਸਿਸ ਨੂੰ ਹੋਇਆ। ਪਿਛਲੇ ਹਫ਼ਤੇ ਸੈਂਸੈਕਸ 952.35 ਅੰਕ ਭਾਵ 1.59 ਫੀਸਦੀ ਡਿੱਗਿਆ ਸੀ। ਇਸ ਦੌਰਾਨ ਰਿਲਾਇੰਸ ਇੰਡਸਟਰੀਜ਼, ਟੀ.ਸੀ.ਐੱਸ., ਐੱਚ.ਡੀ.ਐੱਫ.ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ, ਇੰਫੋਸਿਸ ਅਤੇ ਐੱਚ.ਡੀ.ਐੱਫ.ਸੀ. ਦੇ ਬਾਜ਼ਾਰ ਪੂੰਜੀਕਰਨ 'ਚ ਕਮੀ ਹੋਈ। ਦੂਜੇ ਪਾਸੇ ਆਈ.ਸੀ.ਆਈ.ਸੀ.ਆਈ. ਬੈਂਕ, ਭਾਰਤੀ ਸਟੇਟ ਬੈਂਕ, ਅਡਾਨੀ ਟਰਾਂਸਮਿਸ਼ਨ ਅਤੇ ਬਜਾਜ ਫਾਈਨੈਂਸ ਨੂੰ ਫਾਇਦਾ ਹੋਇਆ।
ਸਮੀਖਿਆਧੀਨ ਹਫਤੇ 'ਚ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 76,346.11 ਕਰੋੜ ਰੁਪਏ ਘੱਟ ਕੇ 11,00,880.49 ਕਰੋੜ ਰੁਪਏ ਰਹਿ ਗਿਆ। ਇੰਫੋਸਿਸ ਦਾ ਪੂੰਜੀਕਰਨ 55,831.53 ਕਰੋੜ ਰੁਪਏ ਘੱਟ ਕੇ 5,80,312.32 ਕਰੋੜ ਰੁਪਏ ਸੀ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 46,852.27 ਕਰੋੜ ਰੁਪਏ ਘੱਟ ਕੇ 16,90,865.41 ਕਰੋੜ ਰੁਪਏ ਅਤੇ ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 14,015.31 ਕਰੋੜ ਰੁਪਏ ਡਿੱਗ ਕੇ 5,94,058.91 ਕਰੋੜ ਰੁਪਏ 'ਤੇ ਆ ਗਿਆ ਹੈ।
ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਨ 4,620.81 ਕਰੋੜ ਰੁਪਏ ਘੱਟ ਕੇ 4,36,880.78 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 2,614.72 ਕਰੋੜ ਰੁਪਏ ਘੱਟ ਕੇ 8,31,239.46 ਕਰੋੜ ਰੁਪਏ ਰਹਿ ਗਿਆ। ਇਸ ਦੌਰਾਨ ਵਾਧਾ ਦਰਜ ਕਰਨ ਵਾਲਿਆਂ 'ਚੋਂ ਅਡਾਨੀ ਟਰਾਂਸਮਿਸ਼ਨ ਦਾ ਪੂੰਜੀਕਰਨ 17,719.6 ਕਰੋੜ ਰੁਪਏ ਵਧ ਕੇ 4,56,292.28 ਕਰੋੜ ਰੁਪਏ ਹੋ ਗਿਆ। ਭਾਰਤੀ ਸਟੇਟ ਬੈਂਕ ਦਾ ਬਾਜ਼ਾਰ ਪੂੰਜੀਕਰਨ 7,273.55 ਕਰੋੜ ਰੁਪਏ ਵਧ ਕੇ 5,01,206.19 ਕਰੋੜ ਰੁਪਏ ਹੋ ਗਿਆ ਹੈ।