ਟਾਪ 10 ''ਚੋਂ 7 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.34 ਲੱਖ ਕਰੋੜ ਰੁਪਏ ਘਟਿਆ

Sunday, Sep 25, 2022 - 11:35 AM (IST)

ਟਾਪ 10 ''ਚੋਂ 7 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.34 ਲੱਖ ਕਰੋੜ ਰੁਪਏ ਘਟਿਆ

ਬਿਜਨੈੱਸ ਡੈਸਕ- ਸੈਂਸੈਕਸ ਦੀਆਂ ਟਾਪ 10 'ਚੋਂ ਸੱਤ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ 'ਚ (ਮਾਰਕੀਟ ਕੈਪ) 'ਚ ਪਿਛਲੇ ਹਫ਼ਤੇ ਸਮੂਹਿਕ ਰੂਪ ਨਾਲ 1,34,139.14 ਕਰੋੜ ਰੁਪਏ ਦੀ ਗਿਰਾਵਟ ਆਈ। ਸਭ ਤੋਂ ਜ਼ਿਆਦਾ ਨੁਕਸਾਨ 'ਚ ਰਿਲਾਇੰਸ ਇੰਡਸਟਰੀਜ਼ ਰਹੀ। ਬੀਤੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 741.87 ਅੰਕ ਜਾਂ 1.26  ਫੀਸਦੀ ਦੇ ਨੁਕਸਾਨ 'ਚ ਰਿਹਾ। ਸਮੀਖਿਆਧੀਨ ਹਫ਼ਤੇ 'ਚ ਹਿੰਦੁਸਤਾਨ ਯੂਨੀਲੀਵਰ ਲਿ., ਬਜਾਜ ਫਾਈਨੈਂਸ ਅਤੇ ਆਈ.ਟੀ.ਸੀ. ਨੂੰ ਛੱਡ ਕੇ ਟਾਪ 10 ਦੀ ਸੂਚੀ ਦੀਆਂ ਹੋਰ ਕੰਪਨੀਆਂ ਦੇ ਬਾਜ਼ਾਰ ਮੁੱਲਾਂਕਣ 'ਚ ਗਿਰਾਵਟ ਆਈ। 
ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 40,558.31 ਕਰੋੜ ਰੁਪਏ ਘੱਟ ਕੇ 16,50,307.10 ਕਰੋੜ ਰੁਪਏ 'ਤੇ ਆ ਗਿਆ। ਐੱਚ.ਡੀ.ਐੱਫ.ਸੀ.  ਬੈਂਕ ਦੀ ਬਾਜ਼ਾਰ ਹੈਸੀਅਤ 25,544.89 ਕਰੋੜ ਰੁਪਏ ਘੱਟ ਕੇ 8,05,694.57 ਕਰੋੜ ਰੁਪਏ ਰਹਿ ਗਈ। ਅਡਾਨੀ ਟਰਾਂਸਮਿਸ਼ਨ ਦਾ ਬਾਜ਼ਾਰ ਮੁੱਲਾਂਕਣ 24,630.08 ਕਰੋੜ ਰੁਪਏ ਦੇ ਨੁਕਸਾਨ ਦੇ ਨਾਲ 4,31,662.20  ਕਰੋੜ ਰੁਪਏ 'ਤੇ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦਾ 18,147.49 ਕਰੋੜ ਰੁਪਏ ਟੁੱਟ ਕੇ 6,14,962.99 ਕਰੋੜ ਰੁਪਏ 'ਤੇ ਆ ਗਿਆ। 
ਭਾਰਤੀ ਸਟੇਟ ਬੈਂਕ (ਐੱ.ਬੀ.ਆਈ.) ਦਾ ਬਾਜ਼ਾਰ ਪੂੰਜੀਕਰਨ 9,950.94 ਕਰੋੜ ਰੁਪਏ ਘੱਟ ਕੇ 4,91,255.25 ਕਰੋੜ ਰੁਪਏ ਰਹਿ ਗਿਆ। ਟਾਟਾ ਕੰਸਲਟੈਂਸੀ ਸਰਵਿਸੇਜ (ਟੀ.ਸੀ.ਐੱਸ) ਦੀ ਬਾਜ਼ਾਰ ਹੈਸੀਅਤ 9,458.65 ਕਰੋੜ ਰੁਪਏ ਘੱਟ ਕੇ 10,91,421.84 ਕਰੋੜ ਰੁਪਏ ਰਹਿ ਗਈ। ਇੰਫੋਸਿਸ ਦੇ ਬਾਜ਼ਾਰ ਮੁੱਲਾਂਕਣ 'ਚ 5,848.78 ਕਰੋੜ ਰੁਪਏ ਦੀ ਗਿਰਾਵਟ ਆਈ ਅਤੇ ਇਹ 5,74,463.54 ਕਰੋੜ ਰੁਪਏ ਰਹਿ ਗਿਆ।
ਇਸ ਰੁਖ਼ ਦੇ ਉਲਟ ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 35,467.08 ਕਰੋੜ ਰੁਪਏ ਦੇ ਉਛਾਲ ਦੇ ਨਾਲ 6,29,525.99 ਕਰੋੜ ਰੁਪਏ 'ਤੇ ਪਹੁੰਚ ਗਿਆ। ਆਈ.ਟੀ.ਸੀ. ਦੀ ਬਾਜ਼ਾਰ ਹੈਸੀਅਤ 20,381.61 ਕਰੋੜ ਰੁਪਏ ਦੇ ਵਾਧੇ ਨਾਲ 4,29,198.61 ਕਰੋੜ ਰੁਪਏ ਰਹੀ। ਬਜਾਜ ਫਾਈਨੈਂਸ ਦਾ ਬਾਜ਼ਾਰ ਮੁੱਲਾਂਕਣ 13,128.73 ਕਰੋੜ ਰੁਪਏ ਦੇ ਵਾਧੇ ਨਾਲ 4,54,477.56 ਕਰੋੜ ਰੁਪਏ करोड़ ਰਿਹਾ। 


author

Aarti dhillon

Content Editor

Related News