ਮਈ ''ਚ GST ਕਲੈਕਸ਼ਨ 12 ਫ਼ੀਸਦੀ ਵਧ ਕੇ 1.57 ਲੱਖ ਕਰੋੜ ਰੁਪਏ ਹੋਇਆ: ਵਿੱਤ ਮੰਤਰਾਲਾ

06/01/2023 6:21:09 PM

ਬਿਜ਼ਨੈੱਸ ਡੈਸਕ : ਗੁਡਸ ਐਂਡ ਸਰਵਿਸ ਟੈਕਸ (GST) ਕਲੈਕਸ਼ਨ ਮਈ 'ਚ ਸਾਲਾਨਾ ਆਧਾਰ 'ਤੇ 12 ਫ਼ੀਸਦੀ ਵਧ ਕੇ 1,57,090 ਕਰੋੜ ਰੁਪਏ ਹੋ ਗਿਆ ਹੈ। ਹਾਲਾਂਕਿ ਅਪ੍ਰੈਲ 2023 ਦਾ ਰਿਕਾਰਡ ਨਹੀਂ ਟੁੱਟ ਸਕਿਆ, ਜੋ 1.87 ਲੱਖ ਕਰੋੜ 'ਤੇ ਪਹੁੰਚ ਗਿਆ ਸੀ। ਇਹ ਇੱਕ ਮਹੀਨੇ ਵਿੱਚ ਇਕੱਠਾ ਹੋਇਆ ਸਭ ਤੋਂ ਵੱਧ ਜੀਐੱਸਟੀ ਮਾਲੀਆ ਸੀ।

ਜੁਲਾਈ, 2017 ਵਿੱਚ ਜੀਐੱਸਟੀ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਸਭ ਤੋਂ ਵੱਧ ਟੈਕਸ ਕੁਲੈਕਸ਼ਨ ਦਾ ਪਿਛਲਾ ਰਿਕਾਰਡ 1.68 ਲੱਖ ਕਰੋੜ ਰੁਪਏ ਸੀ, ਜੋ ਪਿਛਲੇ ਸਾਲ ਅਪ੍ਰੈਲ ਵਿੱਚ ਬਣਿਆ ਸੀ। ਟੈਕਸ ਵਸੂਲੀ ਦੇ ਅੰਕੜੇ ਜਾਰੀ ਕਰਦੇ ਹੋਏ ਵਿੱਤ ਮੰਤਰਾਲੇ ਨੇ ਕਿਹਾ ਕਿ ਇਹ ਸਾਡੇ ਲਈ ਬਿਹਤਰ ਪ੍ਰਦਰਸ਼ਨ ਹੈ। ਵਿੱਤੀ ਸਾਲ 2022-23 'ਚ ਜੀਐੱਸਟੀ ਦੀ ਕੁਲ ਕੁਲੈਕਸ਼ਨ 18.10 ਲੱਖ ਕਰੋੜ ਰੁਪਏ ਸੀ, ਜੋ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 22 ਫ਼ੀਸਦੀ ਜ਼ਿਆਦਾ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਮਾਰਚ 2023 ਵਿੱਚ ਨੌਂ ਕਰੋੜ ਈ-ਵੇਅ ਬਿੱਲ ਆਏ ਸਨ, ਜੋ ਫਰਵਰੀ 2023 ਵਿੱਚ 8.1 ਕਰੋੜ ਬਿੱਲਾਂ ਦੇ ਮੁਕਾਬਲੇ 11 ਫ਼ੀਸਦੀ ਵੱਧ ਹਨ।


 


rajwinder kaur

Content Editor

Related News