ਮਾਰੂਤੀ 800 ਡਰਾਈਵਰਾਂ ਨੂੰ ਦੇਵੇਗੀ ਸਿਖਲਾਈ
Thursday, Jan 16, 2020 - 05:19 PM (IST)

ਨਵੀਂ ਦਿੱਲੀ—ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ.ਐੱਸ.ਆਈ.) ਨੇ ਵੀਰਵਾਰ ਨੂੰ ਕਿਹਾ ਕਿ ਉਹ ਚਾਲੂ ਵਿੱਤੀ ਸਾਲ 'ਚ 800 ਡਰਾਈਵਰਾਂ ਨੂੰ ਸਿਖਲਾਈ ਦੇਵੇਗੀ। ਇਹ ਹਰਿਆਣਾ ਸਰਕਾਰ ਦੇ ਨਾਲ ਸੰਯੁਕਤ ਪ੍ਰੋਗਰਾਮ ਦਾ ਹਿੱਸਾ ਹੈ। ਐੱਮ.ਐੱਸ.ਆਈ. ਨੇ ਹਰਿਆਣਾ ਕੌਸ਼ਲ ਵਿਕਾਸ ਮਿਸ਼ਨ (ਐੱਚ.ਐੱਸ.ਡੀ.ਐੱਮ.) ਦੇ ਤਹਿਤ ਡਰਾਈਵਰ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਸਿਖਲਾਈ ਬਹਾਦੁਰਗੜ੍ਹ ਅਤੇ ਰੋਹਤਕ 'ਚ ਕੰਪਨੀ ਦੇ ਇੰਸਟੀਚਿਊਟ ਆਫ ਡਰਾਈਵਿੰਗ ਐਂਡ ਟ੍ਰੈਫਿਕ ਰਿਸਰਚ (ਆਈ.ਡੀ.ਟੀ.ਆਰ.) 'ਚ ਹੋਵੇਗਾ। ਕੰਪਨੀ ਦਾ ਐੱਚ.ਐੱਸ.ਡੀ.ਐੱਮ. ਦੇ ਨਾਲ ਗਠਜੋੜ ਦਾ ਮਕਸਦ ਵਧੀਆ ਚਾਲਕ ਤਿਆਰ ਕਰਨਾ ਅਤੇ ਸੂਬੇ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣਾ ਹੈ। ਬਹਾਦੁਰਗੜ੍ਹ ਅਤੇ ਰੋਹਤਕ 'ਚ ਸਥਿਤ ਸੰਸਥਾਨ ਮਾਰੂਤੀ ਸੁਜ਼ੂਕੀ ਅਤੇ ਹਰਿਆਣਾ ਟਰਾਂਸਪੋਰਟ ਵਿਭਾਗ ਦਾ ਸਾਂਝਾ ਉੱਦਮ ਹੈ। ਐੱਮ.ਐੱਸ.ਆਈ. ਦੇ ਕਾਰਜਕਾਰੀ ਸਲਾਹਕਾਰ (ਕੰਪਨੀ ਸਮਾਜਿਕ ਜ਼ਿੰਮੇਦਾਰੀ) ਅਜੇ ਕੁਮਾਰ ਤੋਮਰ ਨੇ ਕਿਹਾ ਕਿ ਡਰਾਈਵਰਾਂ ਨੂੰ ਵਿਆਪਕ ਸਿਖਲਾਈ ਦਿੱਤੀ ਜਾਵੇਗੀ ਜਿਸ 'ਚ ਗੱਡੀ ਚਲਾਉਣ ਦੇ ਨਾਲ ਚੰਗਾ ਆਚਰਣ ਸ਼ਾਮਲ ਹੈ। ਸਾਡੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਕੌਸ਼ਲ ਸਿਖਲਾਈ ਅਤੇ ਵਧੀਆ ਆਚਰਣ ਮਹੱਤਵਪੂਰਨ ਹੈ। ਕੰਪਨੀ ਨੇ ਕਿਹਾ ਕਿ ਪਹਿਲੇ ਪੜ੍ਹਾਅ 'ਚ ਕਰੀਬ 800 ਨੌਜਵਾਨ ਨੂੰ ਸਿਖਲਾਈ ਦਿੱਤੀ ਜਾਵੇਗੀ।