ਮਾਰੂਤੀ ਸੁਜ਼ੂਕੀ ਨੇ ਬਣਾਇਆ ਨਵਾਂ ਰਿਕਾਰਡ, ਵਿਕਰੀ ਦਰ 'ਚ ਬ੍ਰੇਜ਼ਾ ਕਾਰ ਨੇ ਮਾਰੀਆਂ ਮੱਲਾਂ

10/07/2020 1:57:15 AM

ਨਵੀਂ ਦਿੱਲੀ (ਭਾਸ਼ਾ)–ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਕੰਪੈਕਟ ਐੱਸ.ਯੂ.ਵੀ. ਵਿਟਾਰਾ ਬ੍ਰੇਜ਼ਾ ਦੀਆਂ ਹੁਣ ਤੱਕ 5.5 ਲੱਖ ਇਕਾਈਆਂ ਵੇਚੀਆਂ ਹਨ। ਕੰਪਨੀ ਨੇ ਕਿਹਾ ਕਿ ਬ੍ਰੇਜ਼ਾ ਨੂੰ ਪੂਰੀ ਤਰ੍ਹਾਂ ਭਾਰਤੀ ਬਾਜ਼ਾਰ ਨੂੰ ਧਿਆਨ ‘ਚ ਰੱਖ ਕੇ ਭਾਰਤ ‘ਚ ਹੀ ਡਿਜਾਈਨ ਕੀਤਾ ਗਿਆ। ਕੰਪਨੀ ਨੇ ਇਸ ਨੂੰ 2016 ਦੀ ਸ਼ੁਰੂਆਤ ‘ਚ ਬਾਜ਼ਾਰ ‘ਚ ਉਤਾਰਿਆ ਸੀ।

ਹੁਣ ਕੰਪਨੀ ਨੇ ਇਸ ਦਾ ਬੀ. ਐੱਸ.-6 ਐਡੀਸ਼ਨ ਬਾਜ਼ਾਰ ‘ਚ ਉਤਾਰਿਆ ਹੋਇਆ ਹੈ। ਬ੍ਰੇਜ਼ਾ ‘ਚ 4 ਸਿਲੰਡਰ ਵਾਲਾ 1.5 ਲਿਟਰ ਦਾ ‘ਕੇ. ਸੀਰੀਜ਼‘ ਪੈਟਰੋਲ ਇੰਜਣ ਹੈ। ਕੰਪਨੀ ਨੇ ਕਿਹਾ ਕਿ ਬੀ.ਐੱਸ.-6 ਐਡੀਸ਼ਨ ਦੀ ਵੀ ਉਹ 32,000 ਬ੍ਰੇਜ਼ਾ ਵੇਚ ਚੁੱਕੀ ਹੈ।

ਇਸ ਬਾਰੇ ਮਾਰੂਤੀ ਸੁਜ਼ੂਕੀ ਦੇ ਮੈਨੇਜਿੰਗ ਡਾਇਰੈਕਟਰ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਵਿਟਾਰਾ ਬ੍ਰੇਜ਼ਾ ਦੀਆਂ 5.5 ਲੱਖ ਇਕਾਈਆਂ ਵਿਕਣਾ ਇਕ ਉਪਲੱਬਧੀ ਹੈ। ਇਹ ਮਾਰੂਤੀ ਸੁਜ਼ੂਕੀ ਦੇ ਪੋਰਟਫੋਲੀਓ ਨੂੰ ਲਗਾਤਾਰ ਨਵੀਨਤਾ ਅਤੇ ਮਜ਼ਬੂਤ ਬਣਾਉਣ ਦੀ ਸਾਡੀਆਂ ਕੋਸ਼ਿਸ਼ਾਂ ਸਦਕਾ ਹੈ।


Karan Kumar

Content Editor

Related News