ਮਾਰੂਤੀ ਸੁਜ਼ੂਕੀ ਨੈਕਸਾ ਨੈੱਟਵਰਕ ਨੇ ਪੂਰੇ ਕੀਤੇ 6 ਸਾਲ, 14 ਲੱਖ ਇਕਾਈਆਂ ਦੀ ਵਿਕਰੀ ਕੀਤੀ

Saturday, Jul 24, 2021 - 12:11 PM (IST)

ਮਾਰੂਤੀ ਸੁਜ਼ੂਕੀ ਨੈਕਸਾ ਨੈੱਟਵਰਕ ਨੇ ਪੂਰੇ ਕੀਤੇ 6 ਸਾਲ, 14 ਲੱਖ ਇਕਾਈਆਂ ਦੀ ਵਿਕਰੀ ਕੀਤੀ

ਨਵੀਂ ਦਿੱਲੀ (ਭਾਸ਼ਾ) – ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਕਿਹਾ ਕਿ ਉਸ ਦੇ ਪ੍ਰੀਮੀਅਮ ਵਿਕਰੀ ਨੈੱਟਵਰਕ ਨੈਕਸਾ ਨੇ ਛੇ ਸਾਲ ਪੂਰੇ ਕਰ ਲਏ ਹਨ ਅਤੇ ਇਸ ਦੌਰਾਨ ਇਸ ਨੈੱਟਵਰਕ ਰਾਹੀਂ 14 ਲੱਖ ਤੋਂ ਵੱਧ ਇਕਾਈਆਂ ਦੀ ਵਿਕਰੀ ਹੋਈ। ਕੰਪਨੀ ਨੇ ਕਿਹਾ ਕਿ 2015 ’ਚ ਪਹਿਲੇ ਸ਼ੋਅਰੂਮ ਦੀ ਸਥਾਪਨਾ ਨਾਲ ਨੈਕਸਾ ਨੇ ਯੁਵਾ ਅਤੇ ਚਾਹਵਾਨ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਹੈ ਅਤੇ ਇਸ ਦੇ ਲਗਭਗ ਅੱਧੇ ਗਾਹਕ 35 ਸਾਲ ਤੋਂ ਘੱਟ ਉਮਰ ਦੇ ਹਨ।

ਨੈਕਸਾ ਨੇ ਗਾਹਕਾਂ ’ਚ 70 ਫੀਸਦੀ ਅਜਿਹੇ ਲੋਕ ਹਨ, ਜਿਨ੍ਹਾਂ ਨੇ ਪਹਿਲੀ ਵਾਰ ਕਾਰ ਖਰੀਦੀ। ਐੱਮ. ਐੱਸ. ਆਈ. ਦੇ ਮੌਜੂਦਾ ਸਮੇਂ ’ਚ ਦੇਸ਼ ਦੇ ਲਗਭਗ 234 ਸ਼ਹਿਰਾਂ ’ਚ 380 ਤੋਂ ਵੱਧ ਨੈਕਸਾ ਆਊਟਲੈੱਟ ਹਨ। ਐੱਮ. ਐੱਸ. ਆਈ. ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਬਿਆਨ ’ਚ ਕਿਹਾ ਕਿ ਛੇ ਸਾਲ ਅਤੇ 14 ਲੱਖ ਗਾਹਕਾਂ ਦੀ ਹਾਜ਼ਰੀ ਉਸ ਭਰੋਸਾ ਦਾ ਸਬੂਤ ਹੈ, ਜੋ ਸਾਡੇ ਗਾਹਕਾਂ ਨੇ ਸਾਨੂੰ ਸਾਲਾਂ ਤੋਂ ਦਿੱਤਾ ਹੈ।


author

Harinder Kaur

Content Editor

Related News