ਗੁਰੂਗ੍ਰਾਮ ਪਲਾਂਟ ''ਚ ਸੌਰ ਊਰਜਾ ''ਤੇ 24 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਮਾਰੂਤੀ ਸੁਜ਼ੂਕੀ

Wednesday, May 29, 2019 - 03:48 PM (IST)

ਗੁਰੂਗ੍ਰਾਮ ਪਲਾਂਟ ''ਚ ਸੌਰ ਊਰਜਾ ''ਤੇ 24 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਮਾਰੂਤੀ ਸੁਜ਼ੂਕੀ

ਨਵੀਂ ਦਿੱਲੀ—ਯਾਤਰੀ ਵਾਹਨ ਬਣਾਉਣ ਵਾਲੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਗੁਰੂਗ੍ਰਾਮ ਪਲਾਂਟ 'ਚ ਪੰਜ ਮੈਗਾਵਾਟ ਸਮਰੱਥਾ ਦਾ ਸੌਰ ਊਰਜਾ ਪਲਾਂਟ ਲਗਾਉਣ ਦੇ ਲਈ 24 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।  
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਹਾਲ ਹੀ 'ਚ ਇਸ ਪਲਾਂਟ ਦੀ ਆਧਾਰਸ਼ਿਲਾ ਰੱਖੀ। ਇਸ ਪਲਾਂਟ ਦੇ ਚਾਲੂ ਵਿੱਤੀ ਸਾਲ 'ਚ ਸੰਚਾਲਨ ਸ਼ੁਰੂ ਕਰ ਦੇਣ ਦਾ ਅਨੁਮਾਨ ਹੈ। ਇਸ ਸੌਰ ਊਰਜਾ ਪਲਾਂਟ ਤੋਂ ਉਤਪਾਦਿਤ ਹੋਣ ਵਾਲੀ ਬਿਜਲੀ ਦੀ ਵਰਤੋਂ ਕੰਪਨੀ ਆਪਣੀਆਂ ਜ਼ਰੂਰਤਾਂ 'ਚ ਕਰੇਗੀ। ਉਸ ਨੇ ਕਿਹਾ ਕਿ ਪ੍ਰਸਤਾਵਿਤ ਪਲਾਂਟ ਨਾਲ ਅਗਲੇ 25 ਸਾਲ ਤੱਕ ਸਾਲਾਨਾ 5,390 ਟਨ ਤੋਂ ਜ਼ਿਆਦਾ ਕਾਰਬਨ ਡਾਇਕਸਾਈਡ ਉਤਸਰਜਨ ਘਟ ਕਰਨ 'ਚ ਮਦਦ ਮਿਲੇਗੀ। ਇਹ ਮਾਰੂਤੀ ਸੁਜ਼ੂਕੀ ਦਾ ਗ੍ਰਿਡ 'ਤੇ ਆਧਾਰਿਤ ਦੂਜਾ ਸੌਰ ਊਰਜਾ ਪਲਾਂਟ ਹੋਵੇਗਾ। ਕੰਪਨੀ ਨੇ ਪਹਿਲਾਂ ਸੌਰ ਊਰਜਾ ਪਲਾਂਟ ਸਾਲ 2014 'ਚ ਮਾਣੇਸਰ 'ਚ ਲਗਾਇਆ ਸੀ। ਇਸ ਦੇ ਸਮਰੱਥਾ ਸ਼ੁਰੂਆਤ 'ਚ ਇਕ ਮੈਗਾਵਾਟ ਸੀ ਜਿਸ ਨੂੰ ਬਾਅਦ 'ਚ 2018 'ਚ ਵਧਾ ਕੇ 1.3 ਮੈਗਾਵਾਟ ਕਰ ਦਿੱਤਾ ਗਿਆ। ਮਾਰੂਤੀ ਸੁਜ਼ੂਕੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੇਨਿਚੀ ਆਯੁਕਾਵਾ ਨੇ ਕਿਹਾ ਕਿ ਇਹ ਸੌਰ ਊਰਜਾ ਮੁਹਿੰਮ ਵਾਤਾਵਰਣ ਦੇ ਅਨੁਕੂਲ ਤਕਨਾਲੋਜੀ ਅਪਣਾਉਣ ਅਤੇ ਕਾਰਬਨ ਡਾਇਕਸਾਈਡ ਦਾ ਉਤਸਰਜਨ ਘਟ ਕਰਨ ਦੀ ਕੰਪਨੀ ਦੇ ਰਣਨੀਤੀ ਦੇ ਅਨੁਕੂਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੌਰ ਊਰਜਾ ਪਲਾਂਟ ਦੇ ਰਾਹੀਂ ਕੰਪਨੀ ਅਗਲੇ 25 ਸਾਲ ਆਪਣੇ ਕਾਰੋਬਾਰੀ ਜ਼ਰੂਰਤਾਂ ਲਈ ਨਵੀਨਕਰਣੀ ਊਰਜਾ ਦਾ ਉਤਪਾਦਨ ਕਰਨ 'ਚ ਸਮਰੱਥ ਹੋਵੇਗੀ।


author

Aarti dhillon

Content Editor

Related News