ਮਾਰੂਤੀ ਸੁਜ਼ੁਕੀ ਨੇ ਭਾਰਤ-ਤਿੱਬਤ ਸਰਹੱਦ ਪੁਲਸ ਨੂੰ ਜਿਮਨੀ ਦੀਆਂ 8 ਇਕਾਈਅਂ ਸੌਂਪੀਆਂ

Friday, Feb 07, 2025 - 09:33 PM (IST)

ਮਾਰੂਤੀ ਸੁਜ਼ੁਕੀ ਨੇ ਭਾਰਤ-ਤਿੱਬਤ ਸਰਹੱਦ ਪੁਲਸ ਨੂੰ ਜਿਮਨੀ ਦੀਆਂ 8 ਇਕਾਈਅਂ ਸੌਂਪੀਆਂ

ਨਵੀਂ ਦਿੱਲੀ, (ਬਿਜਨੈੱਸ ਨਿਊਜ਼)- ਮਾਰੂਤੀ ਸੁਜ਼ੁਕੀ ਇੰਡੀਆ ਲਿਮਟਿਡ ਨੇ ਸ਼ੁੱਕਰਵਾਰ ਨੂੰ ਭਾਰਤ-ਤਿੱਬਤ ਸਰਹੱਦ ਪੁਲਸ (ਆਈ. ਟੀ. ਬੀ. ਪੀ.) ਨੂੰ 60 ਜਿਮਨੀ ਵਾਹਨ ਸੌਂਪੇ ਜਾਣ ਦਾ ਐਲਾਨ ਕੀਤਾ, ਜੋ ਸੀ. ਆਰ. ਪੀ. ਐੱਫ. ਵਿਚ ਜਿਮਨੀ ਨੂੰ ਪਹਿਲੀ ਵਾਰ ਸ਼ਾਮਲ ਕੀਤੇ ਜਾਣ ਦੀ ਪ੍ਰਤੀਕ ਹੈ। ਇਨ੍ਹਾਂ ਵਾਹਨਾਂ ਨੂੰ ਲੇਹ-ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਖੇਤਰਾਂ ਵਿਚ ਤਾਇਨਾਤ ਕੀਤਾ ਜਾਏਗਾ।

ਨਵੀਂ ਦਿੱਲੀ ਵਿਚ ਆਈ. ਟੀ. ਬੀ. ਪੀ. ਹੈੱਡਕੁਆਰਟਰ ਵਿਚ ਸ਼੍ਰੀ ਅਬਦੁਲ ਗਨੀ ਮੀਰ (ਆਈ. ਪੀ. ਐੱਸ.), ਵਧੀਕ ਡਾਇਰੈਕਟਰ ਜਨਰਲ (ਹੈੱਡਕੁਆਰਟਰ) ਭਾਰਤ-ਤਿੱਬਤ ਸਰਹੱਦ ਪੁਲਸ ਅਤੇ ਸ਼੍ਰੀ ਪਾਰਥੋ ਬੈਨਰਜੀ, ਸੀਨੀਅਰ ਕਾਰਜਕਾਰੀ ਅਧਿਕਾਰੀ, ਮਾਰਕੀਟਿੰਗ ਅਤੇ ਵਿਕਰੀ, ਮਾਰੂਤੀ ਸੁਜ਼ੁਕੀ ਦੀ ਮੌਜੂਦਗੀ ਵਿਚ ਹੈਂਡਓਵਰ ਸਮਾਰੋਹ ਆਯੋਜਿਤ ਕੀਤਾ ਗਿਆ।

ਆਈ. ਟੀ. ਬੀ. ਪੀ. ਭਾਰਤ ਦੇ ਕੁਝ ਸਭ ਤੋਂ ਚੁਣੌਤੀਪੂਰਨ ਇਲਾਕਿਆਂ ਵਿਚ ਕੰਮ ਕਰਦੀ ਹੈ, ਜਿਸ ਵਿਚ ਵੱਧ ਤੋਂ ਵੱਧ ਉੱਚਾਈ ਵਾਲੇ ਹਿਮਾਲੀਆਈ ਖੇਤਰ ਸ਼ਾਮਲ ਹਨ, ਜਿਥੇ ਮੌਸਮ ਦੀ ਸਥਿਤੀ ਬਹੁਤ ਖਰਾਬ ਹੁੰਦੀ ਹੈ ਅਤੇ ਸਰਦੀਆਂ ਵਿਚ ਤਾਪਮਾਨ -45 ਡਿਗਰੀ ਸੈਲਸੀਅਤ ਤੱਕ ਪਹੁੰਚ ਜਾਂਦਾ ਹੈ।


author

Rakesh

Content Editor

Related News