ਮਾਰੂਤੀ ਸੁਜ਼ੂਕੀ ਨੇ ਅਕਤੂਬਰ ''ਚ ਵੇਚੇ 1,46,766 ਵਾਹਨ

11/01/2018 2:42:30 PM

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਅਕਤੂਬਰ 'ਚ ਇਹ ਵਿਕਰੀ ਮਾਮੂਲੀ ਤੌਰ 'ਤੇ ਵਧ ਕੇ 1,46,766 ਵਾਹਨ ਰਹੀ ਹੈ। ਪਿਛਲੇ ਸਾਲ ਅਕਤੂਬਰ 'ਚ ਇਹ ਅੰਕੜਾ 1,46,446 ਵਾਹਨ ਸੀ। ਕੰਪਨੀ ਨੇ ਇਕ ਬਿਆਨ 'ਚ ਦੱਸਿਆ ਕਿ ਉਸ ਦੀ ਘਰੇਲੂ ਵਿਕਰੀ 1.5 ਫੀਸਦੀ ਵਧ ਕੇ 1,38,100 ਇਕਾਈ ਰਹੀ ਜੋ ਅਕਤੂਬਰ 2017 'ਚ 1,36,000 ਵਾਹਨ ਸੀ। ਇਸ 'ਚ ਕੰਪਨੀ ਦੀ ਆਲਟੋ ਅਤੇ ਵੈਗਨ ਆਰ ਵਰਗੀਆਂ ਛੋਟੀਆਂ ਕਾਰਾਂ ਦੀ ਵਿਕਰੀ 32,835 ਇਕਾਈ ਰਹੀ ਜੋ ਪਿਛਲੇ ਸਾਲ ਅਕਤੂਬਰ 'ਚ 32,490 ਕਾਰਾਂ ਸੀ। ਇਸ ਤਰ੍ਹਾਂ ਸਵਿੱਫਟ, ਸੇਲੇਰਿਓ, ਇਗਨਿਸ, ਬਲੇਨੋ ਅਤੇ ਡਿਜ਼ਾਇਰ ਵਰਗੀਆਂ ਕੰਪੈਕਟ ਸ਼੍ਰੇਣੀ 'ਚ ਕੰਪਨੀ ਨੇ 64,789 ਕਾਰਾਂ ਦੀ ਵਿਕਰੀ ਕੀਤੀ ਜੋ ਅਕਤੂਬਰ 2017 'ਚ 62,480 ਵਾਹਨ ਸੀ। ਮਿਡ-ਸੇਡਾਨ ਸ਼੍ਰੇਣੀ 'ਚ ਕੰਪਨੀ ਨੇ 3,892 ਸਿਆਜ਼ ਦੀ ਵਿਕਰੀ ਘਟੀ ਹੈ ਅਤੇ ਇਹ 11.2 ਫੀਸਦੀ ਘਟ ਕੇ 20,764 ਵਾਹਨ ਰਹੀ ਜੋ ਅਕਤੂਬਰ 2017 'ਚ 23,382 ਵਾਹਨ ਰਹੀ। ਅਕਤੂਬਰ 'ਚ ਕੰਪਨੀ ਦਾ ਨਿਰਯਾਤ 17 ਫੀਸਦੀ ਘਟ ਕੇ 8,666 ਵਾਹਨ ਰਿਹਾ ਜੋ ਪਿਛਲੇ ਸਾਲ ਇਸ ਮਹੀਨੇ 'ਚ 10,446 ਵਾਹਨ ਸੀ। 
 


Related News