ਮਾਰੂਤੀ ਸੁਜ਼ੂਕੀ ਦਾ 20 ਲੱਖ ਵਾਹਨਾਂ ਦੇ ਉਤਪਾਦਨ ਦਾ ਟੀਚਾ : ਭਾਰਗਵ
Sunday, Aug 07, 2022 - 06:45 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਸਭ ਤੋਂ ਵੱਡੀ ਕਾਰ ਵਿਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਨੇ ਸੈਮੀਕੰਡਕਟਰ ਦੀ ਸਪਲਾਈ ’ਚ ਸੁਧਾਰ ਨਾਲ ਚਾਲੂ ਵਿੱਤੀ ਸਾਲ ’ਚ ਕਰੀਬ 20 ਲੱਖ ਇਕਾਈਆਂ ਦੇ ਉਤਪਾਦਨ ਦਾ ਟੀਚਾ ਰੱਖਿਆ ਹੋਇਆ ਹੈ, ਜਿਸ ਲਈ ਉਹ ਆਪਣੇ ਉਤਪਾਦਨ ’ਚ ਵਾਧਾ ਵੀ ਕਰੇਗੀ। ਕੰਪਨੀ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਵਿੱਤੀ ਸਾਲ 2021-22 ਦੀ ਸਾਲਾਨਾ ਰਿਪੋਰਟ ’ਚ ਸ਼ੇਅਰਧਾਰਕਾਂ ਨੂੰ ਦਿੱਤੇ ਗਏ ਆਪਣੇ ਸੰਦੇਸ਼ ’ਚ ਕਿਹਾ ਕਿ ਚਾਲੂ ਵਿੱਤੀ ਸਾਲ ’ਚ 20 ਲੱਖ ਇਕਾਈਆਂ ਦੇ ਉਤਪਾਦਨ ਦੇ ਟੀਚੇ ਨੂੰ ਹਾਸਲ ਕਰਨਾ ’ਚ ਨਵਾਂ ਐੱਸ. ਯੂ. ਵੀ. ਮਾਡਲ ਗ੍ਰੈਂਡ ਵਿਟਾਰਾ ਸੁਜ਼ੂਕੀ ਦਾ ਉਤਪਾਦਨ 13.4 ਫੀਸਦੀ ਵਧ ਕੇ 16.52 ਲੱਖ ਇਕਾਈਆਂ ਰਿਹਾ। ਅਪ੍ਰੈਲ-ਜੂਨ 2021 ’ਚ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਉਤਪਾਦਨ ਗਤੀਵਿਧੀਆਂ ’ਤੇ ਪਏ ਉਲਟ ਪ੍ਰਭਾਵ ਦੇ ਬਾਵਜੂਦ ਕੰਪਨੀ ਨੇ ਇਹ ਉਤਪਾਦਨ ਅੰਕੜਾ ਹਾਸਲ ਕੀਤਾ ਸੀ।
ਇਸ ਤੋਂ ਇਲਾਵਾ ਸੈਮੀਕੰਡਕਟਰ ਦੀ ਸਪਲਾਈ ਰੁਕੀ ਹੋਣ ਨਾਲ ਵੀ ਕੰਪਨੀ ਮੰਗ ਦੇ ਅਨੁਕੂਲ ਵਾਹਨਾਂ ਦੀ ਵਿਕਰੀ ਨਹੀਂ ਕਰ ਸਕੀ। ਭਾਰਗਵ ਨੇ ਕਿਹਾ,‘‘ਵਿੱਤ ਸਾਲ 2021-22 ਦੇ ਅੰਤ ’ਚ ਅਸੀਂ ਬੁਕਿੰਗ ਦੇ ਬਾਵਜੂਦ ਕਰੀਬ 2.7 ਲੱਖ ਵਾਹਨਾਂ ਦੀ ਸਪਲਾਈ ਨਹੀਂ ਕਰ ਸਕੇ।’’ ਘਰੇਲੂ ਬਾਜ਼ਾਰ ’ਚ ਸਪਲਾਈ ਘਟ ਹੋਣ ਦੀ ਵਜ੍ਹਾ ਨਾਲ ਇਸ ਦੀ ਬਾਜ਼ਾਰ ਹਿੱਸੇਦਾਰੀ ਵੀ ਕਰੀਬ 50 ਫੀਸਦੀ ਤੋਂ ਘਟ ਕੇ 43.4 ਫੀਸਦੀ ’ਤੇ ਆ ਗਈ ਸੀ। ਭਾਰਤੀ ਵਾਹਨ ਵਿਨਿਰਮਾਤਾ ਦੇ ਸੰਗਠਨ ਸਿਆਮ ਦੇ ਅੰਕੜਿਆਂ ਮੁਤਾਬਕ, ਘੇਰਲੂ ਬਾਜ਼ਾਰ ’ਚ ਸਾਲ 2021-22 ’ਚ ਕੁਲ 30,69,499 ਯਾਤਰੀ ਵਾਹਨਾਂ ਦੀ ਵਿਕਰੀ ਹੋਈ ਸੀ ਜਦੋਂਕਿ ਇਕ ਸਾਲ ਪਹਿਲਾਂ 27,11,457 ਇਕਾਈ ਦੀ ਵਿਕਰੀ ਹੋਈ ਸੀ।