ਇਸ ਸਮੱਸਿਆ ਨੂੰ ਠੀਕ ਕਰਨ ਲਈ ਮਾਰੂਤੀ ‘ਈਕੋ’ ਦੀਆਂ 19,731 ਇਕਾਈਆਂ ਨੂੰ ਵਾਪਸ ਮੰਗਵਾਏਗੀ
Thursday, Apr 07, 2022 - 11:03 AM (IST)
ਨਵੀਂ ਦਿੱਲੀ– ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਕਿਹਾ ਕਿ ਉਹ ਵ੍ਹੀਲ ਰਿਮ ਦੇ ਆਕਾਰ ਦੀ ਗਲਤ ਮਾਰਕਿੰਗ ਨੂੰ ਠੀਕ ਕਰਨ ਲਈ ਆਪਣੀ ਈਕੋ ਵੈਨ ਦੀਆਂ 19,731 ਇਕਾਈਆਂ ਨੂੰ ਬਾਜ਼ਾਰ ਤੋਂ ਵਾਪਸ ਮੰਗਵਾਏਗੀ। ਕੰਪਨੀ ਨੇ ਦੱਸਿਆ ਕਿ ਉਸ ਨੇ ਇਕ ਨਿਯਮਿਤ ਨਿਰੀਖਣ ’ਚ ਦੇਖਿਆ ਕਿ 19 ਜੁਲਾਈ, 2021 ਅਤੇ 5 ਅਕਤੂਬਰ 2021 ਦਰਮਿਆਨ ਬਣੀ ਈਕੋ ਨੂੰ ਕੁੱਝ ਗੱਡੀਆਂ ’ਚ ਵ੍ਹੀਲ ਰਿਮ ਦੇ ਆਕਾਰ ਨੂੰ ਗਲਤ ਤਰੀਕੇ ਨਾਲ ਚਿੰਨ੍ਹਿਤ ਕੀਤਾ ਗਿਆ ਸੀ।
ਐੱਮ. ਐੱਸ. ਆਈ. ਨੇ ਕਿਹਾ ਕਿ ਇਨ੍ਹਾਂ ’ਚੋਂ ਕੁੱਝ ਵਾਹਨਾਂ ਦੇ ਪਹੀਏ ’ਤੇ ਰਿਮ ਦੇ ਆਕਾਰ ਦੀ ਗਲਤ ਮਾਰਕਿੰਗ ’ਚ ਸੁਧਾਰ ਲਈ ਉਨ੍ਹਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਮਾਰੂਤੀ ਦੇ ਗਾਹਕ ਕੰਪਨੀ ਦੀ ਵੈੱਬਸਾਈਟ ’ਤੇ ਆਪਣੇ ਵਾਹਨ ਦਾ ਚੈਸਿਸ ਨੰਬਰ ਭਰ ਕੇ ਜਾਂਚ ਕਰ ਸਕਦੇ ਹਨ ਕਿ ਕੀ ਉਨ੍ਹਾਂ ਦੇ ਵਾਹਨ ਨੂੰ ਇਸ ਸਬੰਧ ’ਚ ਕਿਸੇ ਸੁਧਾਰ ਦੀ ਲੋੜ ਹੈ ਜਾਂ ਨਹੀਂ।