ਮਾਰੂਤੀ ਨੇ ਖਰਾਬੀ ਨੂੰ ਠੀਕ ਕਰਨ ਲਈ ''ਈਕੋ'' ਦੀਆਂ 40,453 ਇਕਾਈਆਂ ਨੂੰ ਵਾਪਸ ਲਿਆ
Thursday, Nov 05, 2020 - 06:01 PM (IST)
ਨਵੀਂ ਦਿੱਲੀ (ਪੀ. ਟੀ.) - ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈ) ਨੇ ਵੀਰਵਾਰ ਨੂੰ ਕਿਹਾ ਕਿ ਉਹ ਹੈੱਡਲੈਂਪ 'ਚ ਖ਼ਰਾਬੀ ਨੂੰ ਦੂਰ ਕਰਨ ਲਈ ਆਪਣੇ ਬਹੁ-ਉਦੇਸ਼ ਵਾਲੇ ਵਾਹਨ 'ਈਕੋ' ਦੀਆਂ 40,453 ਇਕਾਈਆਂ ਨੂੰ ਵਾਪਸ ਲੈ ਰਹੀ ਹੈ। ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ ਵਾਪਸ ਲੈਣ ਵਾਲੀਆਂ ਇਕਾਈਆਂ 4 ਨਵੰਬਰ 2019 ਤੋਂ 25 ਫਰਵਰੀ 2020 ਤੱਕ ਬਣੀਆਂ ਸਨ। ਐਮ.ਐਸ.ਆਈ. ਨੇ ਕਿਹਾ ਕਿ ਈਕੋ ਦੀਆਂ 40,453 ਇਕਾਈਆਂ ਦੀ ਜਾਂਚ ਕੀਤੀ ਜਾਏਗੀ ਅਤੇ ਜੇ ਜਰੂਰੀ ਹੋਇਆ ਤਾਂ ਇਨ੍ਹਾਂ ਵਾਹਨਾਂ 'ਚ ਮੁਫਤ ਵਿਚ ਸੁਧਾਰ ਕੀਤਾ ਜਾਵੇਗਾ।