ਮਾਰੂਤੀ ਆਲਟੋ ਨੇ ਪਾਰ ਕੀਤਾ ਵਿਕਰੀ ਦਾ 38 ਲੱਖ ਅੰਕੜਾ, ਲਗਾਤਾਰ 15 ਸਾਲ ਰਿਹਾ ਦਬਦਬਾ

11/26/2019 3:36:49 PM

ਨਵੀਂ ਦਿੱਲੀ—ਮਾਰੂਤੀ ਸੁਜ਼ੂਰੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਉਸ ਦਾ ਪਾਪੁਲਰ ਐਂਟਰੀ ਲੈਵਲ ਸਮਾਲ ਕਾਰ ਆਲਟੋ ਨੇ ਵਿਕਰੀ ਦਾ 38 ਲੱਖ ਅੰਕੜਾ ਪਾਰ ਕਰ ਲਿਆ ਹੈ। ਕਾਰ ਨੂੰ ਸਭ ਤੋਂ ਪਹਿਲਾਂ 2000 'ਚ ਲਾਂਚ ਕੀਤਾ ਗਿਆ ਸੀ। ਇਸ ਦੇ ਬਾਅਦ ਕਾਰ ਨੇ ਸਾਲ 2008 'ਚ ਆਲਟੋ ਦੀ ਵਿਕਰੀ ਦਾ 10 ਲੱਖ ਅੰਕੜਾ ਪਾਰ ਕਰ ਲਿਆ ਹੈ। ਇਸ ਤਰ੍ਹਾਂ ਸਾਲ 2012 'ਚ ਇਹ ਅੰਕੜਾ 20 ਲੱਖ ਰੁਪਏ ਹੋ ਗਿਆ ਅਤੇ ਫਿਰ ਸਾਲ 2016 'ਚ ਕਾਰ ਵਿਕਰੀ ਦਾ ਅੰਕੜਾ 30 ਲੱਖ ਰੁਪਏ ਹੋ ਗਿਆ, ਜੋ ਅਕਤੂਬਰ 2019 'ਚ ਵਧ ਕੇ 38 ਲੱਖ ਹੋ ਗਿਆ ਹੈ।

PunjabKesari
15 ਸਾਲ ਲਗਾਤਾਰ ਰਹੀ ਬੇਸਟ ਸੇਲਿੰਗ ਕਾਰ
ਮੌਜੂਦਾ ਸਮੇਂ 'ਚ ਸੀ.ਐੱਨ.ਜੀ. ਸਮੇਤ ਆਲਟੋ ਕਾਰ ਦੇ ਸਾਰੇ ਵੇਰੀਏਂਟ 2.89 ਲੱਖ ਰੁਪਏ ਤੋਂ ਲੈ ਕੇ 4.09 ਲੱਖ ਰੁਪਏ 'ਚ ਆਉਂਦੇ ਹਨ। ਕੰਪਨੀ ਐਗਜ਼ੀਕਿਊਟਿਵ ਡਾਇਰੈਕਟਰ (ਮਾਰਕਟਿੰਗ ਐਂਡ ਸੇਲਸ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਆਲਟੋ ਪਿਛਲੇ 15 ਸਾਲ ਤੋਂ ਲਗਾਤਾਰ ਬੈਸਟ ਸੇਲਿੰਗ ਕਾਰ ਬਣੀ ਹੋਈ ਹੈ। ਦੇਸ਼ ਦੇ ਕਰੀਬ 54 ਫੀਸਦੀ ਕਾਰ ਗਾਹਕਾਂ ਨੇ ਆਪਣੀ ਪਹਿਲੀ ਕਾਰ ਦੇ ਤੌਰ 'ਤੇ ਆਲਟੋ ਦੀ ਚੋਣ ਕੀਤੀ ਹੈ। ਆਲਟੋ ਐਂਟਰੀ ਲੈਵਲ ਕਾਰ ਸੈਗਮੈਂਟ 'ਚ ਖਰੀਦਾਰਾਂ ਲਈ ਕਾਮਪੈਕਟ ਡਿਜ਼ਾਈਨ, ਬਿਹਤਰ ਫਿਊਲ ਇੰਪੀਸ਼ਿਏਸੀ, ਸੇਫਟੀ ਫੀਚਰਸ ਦੀ ਵਜ੍ਹਾ ਨਾਲ ਇਕ ਪਸੰਦੀਦਾ ਵਿਕਲਪ ਬਣੀ ਹੋਈ ਹੈ।

PunjabKesari
BS-6 ਆਲਟੋ ਹੋਈ ਪੇਸ਼
ਮਾਰੂਤੀ ਸੁਜ਼ੂਰੀ ਨੇ ਇਸ ਸਾਲ ਆਲਟੋ ਦੇ ਬੀ.ਐੱਸ6 ਇਮੀਸ਼ਨ ਨਾਮਰਸ ਵਾਲੇ ਵੇਰੀਏਂਟ ਨੂੰ ਪੇਸ਼ ਕੀਤਾ ਹੈ, ਜਿਸ 'ਚ 22.05 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਈਲੇਜ਼ ਮਿਲਦਾ ਹੈ। ਇਸ ਦੇ ਇਲਾਵਾ ਕਾਰ 'ਚ ਸੇਫਟੀ ਫੀਚਰਸ ਦੇ ਤੌਰ 'ਤੇ ਏਅਰਬੈਗ, ਐਂਟੀ ਲਾਕ ਬ੍ਰੇਕਿੰਗ ਸਿਸਟਮ (ਏ.ਬੀ.ਐੱਸ.) ਅਤੇ ਇਲੈਕਟ੍ਰੋਨਿਕ ਬ੍ਰੇਕ ਫੋਰਸ ਡਿਸਟਰੀਬਿਊਸ਼ਨ ਸਿਮਸਟ (ਈ.ਬੀ.ਡੀ.), ਰਿਵਰਸ ਪਾਰਕਿੰਗ ਸੈਂਸਰ, ਸਪੀਡ ਅਲਰਟ ਸਿਸਟਮ ਅਤੇ ਸੀਟ ਬੈਲਟ ਰਿਮਾਇੰਡਰ ਡਰਾਈਵਰ ਦੇ ਨਾਲ ਕੋਅ-ਡਰਾਈਵਰ ਲਈ ਆਉਂਦੇ ਹਨ।


Aarti dhillon

Content Editor

Related News