ਮਾਰੂਤੀ ਨੇ ਐਮਕੈਪ ਦੇ ਮਾਮਲੇ ''ਚ ਇੰਫੋਸਿਸ ਅਤੇ ON73 ਨੂੰ ਛੱਡਿਆ ਪਿੱਛੇ

Saturday, Jun 10, 2017 - 12:10 PM (IST)

ਮਾਰੂਤੀ ਨੇ ਐਮਕੈਪ ਦੇ ਮਾਮਲੇ ''ਚ ਇੰਫੋਸਿਸ ਅਤੇ ON73 ਨੂੰ ਛੱਡਿਆ ਪਿੱਛੇ

ਨਵੀਂ ਦਿੱਲੀ—ਮਾਰੂਤੀ ਸੁਜ਼ੂਕੀ ਨੇ ਬਾਜ਼ਾਰ ਪੂੰਜੀਕਰਣ ਦੇ ਲਿਹਾਜ਼ ਨਾਲ ਇੰਫੋਸਿਸ ਅਤੇ ਓ.ਐਮ.ਜੀ.ਸੀ. ਨੂੰ ਪਿੱਛੇ ਛੱਡ ਦਿੱਤਾ ਹੈ। ਕੰਪਨੀ ਦਾ ਸ਼ੇਅਰ ਤਿੰਨ ਫੀਸਦੀ ਮਜ਼ਬੂਤ ਰਿਹਾ ਜਿਸ ਨਾਲ ਉਸ ਦਾ ਬਾਜ਼ਾਰ ਪੂੰਜੀਕਰਣ 6,563 ਕਰੋੜ ਰੁਪਏ ਵਧਿਆ। ਮਾਰੂਤੀ ਸੁਜ਼ੂਕੀ ਦਾ ਸ਼ੇਅਰ ਬੰਬਈ ਸ਼ੇਅਰ ਬਾਜ਼ਾਰ 'ਚ ਤਿੰਨ ਫੀਸਦੀ ਲਾਭ ਦੇ ਨਾਲ 7,451 ਰੁਪਏ 'ਤੇ ਪਹੁੰਚ ਗਿਆ। ਕਾਰੋਬਾਰ ਦੌਰਾਨ ਇਹ 3.25 ਫੀਸਦੀ ਵੱਧ ਕੇ 52 ਹਫਤੇ ਦੇ ਉੱਚ ਪੱਧਰ 'ਤੇ 7,469 ਰੁਪਏ 'ਤੇ ਪਹੁੰਚ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ਼ 'ਚ ਸ਼ੇਅਰ 2.97 ਫੀਸਦੀ ਦੇ ਵਾਧੇ ਦੇ ਨਾਲ 7,464.85 ਕਰੋੜ ਰੁਪਏ ਵੱਧ ਕੇ 2,25,079.85 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਦੇ ਨਾਲ ਕੰਪਨੀ ਬਾਜ਼ਾਰ ਪੂੰਜੀਕਰਣ ਦੇ ਲਿਹਾਜ਼ ਨਾਲ 10 ਕੀਮਤੀ ਕੰਪਨੀਆਂ ਦੀ ਸੂਚੀ 'ਚ ਇੰਫੋਸਿਸ ਅਤੇ ਓ.ਐਨ.ਜੀ.ਸੀ. ਤੋਂ ਅੱਗੇ ਅੱਠਵੇਂ ਸਥਾਨ 'ਤੇ ਆ ਗਈ। ਕਾਰੋਬਾਰ ਦੇ ਅੰਤ 'ਚ ਇੰਫੋਸਿਸ ਦਾ ਬਾਜ਼ਾਰ ਪੂੰਜੀਕਰਣ 2,17,899.66 ਕਰੋੜ ਰੁਪਏ ਅਤੇ ਓ.ਐਨ.ਜੀ.ਸੀ. ਦਾ ਐਮਕੈਪ 2,17,074.17 ਕਰੋੜ ਰੁਪਏ ਪਹੁੰਚ ਗਿਆ।


Related News