ਤਿਆਰ ਕੀਤਾ ਗਿਆ ਮਾਰੂਤੀ 800 ਦਾ ਇਲੈਕਟ੍ਰਿਕ ਮਾਡਲ, ਇਕ ਚਾਰਜ ’ਚ ਚੱਲੇਗੀ 120 ਕਿਲੋਮੀਟਰ

06/24/2020 2:16:25 PM

ਗੈਜੇਟ ਡੈਸਕ– ਮਾਰੂਤੀ ਉਦਯੋਗ ਨੇ 1983 ’ਚ ਪਹਿਲੀ SS80 ਕਾਰ ਤਿਆਰ ਕੀਤੀ ਸੀ ਜਿਸ ਨੂੰ ਮਾਰੂਤੀ 800 ਦੇ ਨਾਂ ਨਾਲ ਪਿਹਲੇ ਪਰਸਨਲ ਯੂਜ਼ 4 ਵ੍ਹੀਲਰ ਦੇ ਰੂਪ ’ਚ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਸੀ। ਇਹ ਕਾਰ ਭਾਰਤ ’ਚ ਕਾਫ਼ੀ ਲੋਕਪ੍ਰਸਿੱਧ ਹੋਈ ਪਰ ਇਸ ਹੈਚਬੈਕ ਕਾਰ ਨੂੰ ਸਾਲ 2010 ’ਚ ਬੰਦ ਕਰ ਦਿੱਤਾ ਗਿਆ ਕਿਉਂਕਿ ਇਹ BS4 ਨਿਯਮਾਂ ’ਤੇ ਖਰ੍ਹੀ ਨਹੀਂ ਉਤਰ ਰਹੀ ਸੀ। ਇਲੈਕਟ੍ਰਿਕ ਕਾਰਾਂ ਵਲ ਵਧਦੇ ਕ੍ਰੇਜ਼ ਨੂੰ ਵੇਖਦੇ ਹੋਏ ਮਾਰੂਤੀ 800 ਦੇ ਹੁਣ ਇਕ ਇਲੈਕਟ੍ਰਿਕ ਅਵਤਾਰ ਨੂੰ ਤਿਆਰ ਕੀਤਾ ਗਿਆ ਹੈ। 

ਮਾਰੂਤੀ 800 ਇਲੈਕਟ੍ਰਿਕ ਨੂੰ ਹੇਮੰਕ ਦਭਾੜੇ ਨੇ ਤਿਆਰ ਕੀਤਾ ਹੈ, ਜੋ ਕਿ ਇਸ ਤੋਂ ਪਹਿਲਾਂ ਵੀ ਕਈ ਪੁਰਾਣੇ ਵਾਹਨਾਂ ਨੂੰ ਇਲੈਕਟ੍ਰਿਕ ਵਾਹਨ ’ਚ ਬਦਲ ਚੁੱਕੇ ਹਨ। ਕਾਰ ਟਾਕ ’ਚ ਛਪੀ ਰਿਪੋਰਟ ਮੁਤਾਬਕ, ਕਾਰ ਨੂੰ ਤਿਆਰ ਕਰਨ ਲਈ ਪੁਰਾਣੀ ਮਾਰੂਤੀ 800 ਦੀ ਵਰਤੋਂ ਕੀਤੀ ਗਈ ਹੈ, ਜਿਸ ਦੀ ਕੀਮਤ ਕਰੀਬ 75,000 ਰੁਪਏ ਦੱਸੀ ਜਾ ਰਹੀ ਹੈ। 

PunjabKesari

ਲਗਭਗ 4 ਤੋਂ 4.5 ਘੰਟਿਆਂ ’ਚ ਚਾਰਜ ਹੋ ਜਾਂਦੀ ਹੈ ਇਹ ਕਾਰ
ਹੇਮੰਕ ਦਭਾੜੇ ਨੇ ਕਾਰ ਦੇ ਫਰੰਟ ਬੋਨਟ ’ਚੋਂ ਇੰਜਣ ਕੱਢ ਕੇ ਉਸ ਦੀ ਥਾਂ 19 ਕਿਲੋਵਾਟ ਦੀ ਇਲੈਕਟ੍ਰਿਕ ਮੋਟਰ ਲਗਾਈ, ਜਿਸ ਨੂੰ 13.2 ਕਿਲੋਵਾਟ ਦੀ ਸਮਰੱਥਾ ਵਾਲੇ ਬੈਟਰੀ ਬੈਕ ਨਾਲ ਜੋੜਿਆ ਗਿਆ। ਇਸ ਕਾਰ ’ਚ ਕੁਲ 16 ਬੈਟਰੀ ਸੈੱਲ ਦਿੱਤੇ ਗਏ ਹਨ ਜਿਨ੍ਹਾਂ ’ਚੋਂ 9 ਸੈੱਲ ਅੱਗੇ ਦੇ ਇੰਜਣ ’ਚ ਲਗਾਏ ਗਏ ਹਨ ਅਤੇ ਬਾਕੀ ਦੇ 7 ਸੈੱਲ ਫਰੰਟ ਸੀਟ ਦੇ ਹੇਠਾਂ ਫਿੱਟ ਕੀਤੇ ਗਏ ਹਨ। ਇਹ ਕਾਰ ਪੂਰਾ ਚਾਰਜ ਹੋਣ ’ਚ ਲਗਭਗ 4 ਤੋਂ 4.5 ਘੰਟਿਆਂ ਦਾ ਸਮਾਂ ਲੈਂਦੀ ਹੈ। 

PunjabKesari

ਇਕ ਚਾਰਜ ’ਚ ਚੱਲੇਗੀ 120 ਕਿਲੋਮੀਟਰ
ਰਿਪੋਰਟ ਮੁਤਾਬਕ, ਇਸ ਕਾਰ ਦੀ ਬੈਟਰੀ ਇਕ ਵਾਰ ਚਾਰਜ ਹੋ ਕੇ 120 ਕਿਲੋਮੀਟਰ ਤਕ ਚਲਾਈ ਜਾ ਸਕਦੀ ਹੈ। ਇਸ ਕਾਰ ਦੀ ਟਾਪ ਸਪੀਡ 80 ਤੋਂ 85 ਕਿਲੋਮੀਟਰ ਪ੍ਰਤੀ ਘੰਟਾ ਦੀ ਦੱਸੀ ਜਾ ਰਹੀ ਹੈ। 


Rakesh

Content Editor

Related News