ਮਾਰਕਿਟ ਨੇ ਗੁਆਇਆ ਵਾਧਾ, ਸ਼ੇਅਰ ਬਾਜ਼ਾਰ ਸਪਾਟ ਹੋ ਕੇ ਬੰਦ

07/27/2017 4:39:56 PM

ਨਵੀਂ ਦਿੱਲੀ—ਸ਼ੇਅਰ ਬਾਜ਼ਾਰ 'ਚ ਰਿਕਾਰਡ ਤੇਜ਼ੀ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਬਾਜ਼ਾਰ ਅੱਜ ਫਿਰ ਨਵੇਂ ਆਲ ਟਾਈਮ ਹਾਈ 'ਤੇ ਖੁੱਲ੍ਹਿਆ ਸੀ, ਪਿਛਲੀ ਕਲੋਜ਼ਿੰਗ ਦੇ ਮੁਕਾਬਲੇ ਇਸ 'ਚ 137 ਅੰਕ ਦਾ ਵਾਧਾ ਸੀ। ਉਧਰ ਨਿਫਟੀ 42 ਅੰਕ ਵਧ ਕੇ 10063 'ਤੇ ਖੁੱਲ੍ਹਿਆ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 0.84 ਅੰਕ ਘੱਟ ਕੇ 32,383.30 'ਤੇ ਅਤੇ ਨਿਫਟੀ 0.10 ਅੰਕ ਵਧ ਕੇ 10,020.55 'ਤੇ ਬੰਦ ਹੋਇਆ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਬਿਕਵਾਲੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਬਿਕਵਾਲੀ ਦਾ ਦਬਾਅ ਜ਼ਿਆਦਾ ਦਿਸ ਰਿਹਾ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.6 ਫੀਸਦੀ ਤੱਕ ਡਿੱਗ ਕੇ 15256 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 15440 ਦੇ ਪਾਰ ਨਿਕਲਿਆ ਸੀ। ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 0.5 ਫੀਸਦੀ ਕਮਜ਼ੋਰ ਹੋ ਕੇ 16015.5 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 16180 ਤੱਕ ਪਹੁੰਚਿਆ ਸੀ। 


ਫਾਰਮਾ, ਆਈ. ਟੀ., ਐੱਫ. ਐੱਮ. ਸੀ. ਜੀ., ਕੰਜ਼ਿਊਮਰ ਡਿਊਰੇਬਲਸ, ਆਇਲ ਐਂਡ ਗੈਸ ਅਤੇ ਪਾਵਰ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ ਹੈ। ਨਿਫਟੀ ਦੇ ਫਾਰਮਾ ਇੰਡੈਕਸ 'ਚ 1.6 ਫੀਸਦੀ, ਆਈ. ਟੀ. ਇੰਡੈਕਸ 'ਚ 1.6 ਫੀਸਦੀ, ਮੈਟਲ ਇੰਡੈਕਸ 'ਚ 1 ਫੀਸਦੀ ਅਤੇ ਐੱਫ. ਐੱਮ. ਸੀ. ਜੀ. ਇੰਡੈਕਸ 'ਚ 0.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ. ਐੱਸ. ਈ. ਦੇ ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ 0.7 ਫੀਸਦੀ, ਆਇਲ ਐਂਡ ਗੈਸ ਇੰਡੈਕਸ 'ਚ 0.5 ਫੀਸਦੀ ਅਤੇ ਪਾਵਰ ਇੰਡੈਕਸ 'ਚ 0.3 ਫੀਸਦੀ ਦੀ ਕਮਜ਼ੋਰੀ ਆਈ ਹੈ। ਬੈਂਕਿੰਗ ਅਤੇ ਮੀਡੀਆ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਨਜ਼ਰ ਆਈ ਹੈ। ਬੈਂਕ ਨਿਫਟੀ 1 ਫੀਸਦੀ ਤੱਕ ਵਧ ਕੇ 24,922.4 ਦੇ ਪੱਧਰ 'ਤੇ ਬੰਦ ਹੋਇਆ। ਹਾਲਾਂਕਿ ਅੱਜ ਦੇ ਕਾਰੋਬਾਰ 'ਚ ਬੈਂਕ ਨਿਫਟੀ 25000 ਨੂੰ ਪਾਰ ਕਰਨ 'ਚ ਕਾਮਯਾਬ ਹੋਇਆ ਸੀ। ਨਿਫਟੀ ਦੇ ਪ੍ਰਾਈਵੇਟ ਸੈਕਟਰ ਬੈਂਕ 'ਚ 0.9 ਫੀਸਦੀ ਅਤੇ ਮੀਡੀਆ ਇੰਡੈਕਸ 'ਚ 0.3 ਫੀਸਦੀ ਦੀ ਮਜ਼ਬੂਤੀ ਆਈ ਹੈ।


Related News