ਬਾਜ਼ਾਰ ਉਚਾਈ ਦੇ ਨਵੇਂ ਰਿਕਾਰਡ ''ਤੇ: ਸੈਂਸੈਕਸ 400 ਅੰਕ ਵਧਿਆ, ਨਿਫਟੀ 19100 ਦੇ ਨੇੜੇ ਪੁੱਜਾ

Friday, Jun 30, 2023 - 10:41 AM (IST)

ਮੁੰਬਈ (ਭਾਸ਼ਾ) - ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਉਛਾਲ ਦੇਖਣ ਨੂੰ ਮਿਲਿਆ। ਦੋਵੇਂ ਬੈਂਚਮਾਰਕ ਸੂਚਕਾਂਕ ਬੀਐੱਸਈ ਸੈਂਸੈਕਸ ਅਤੇ ਐੱਨਐੱਸਈ ਨਿਫਟੀ ਸਾਰੇ ਸਮੇਂ ਦੇ ਉੱਚੇ ਪੱਧਰ ਉੱਤੇ ਖੁੱਲ੍ਹੇ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਤੋਂ ਪੂੰਜੀ ਪ੍ਰਵਾਹ ਅਤੇ ਗਲੋਬਲ ਬਾਜ਼ਾਰਾਂ ਵਿੱਚ ਸਕਾਰਾਤਮਕ ਰੈਲੀ ਦੇ ਕਾਰਨ ਬਾਜ਼ਾਰ ਮਜ਼ਬੂਤ ​​ਹੋਇਆ ਹੈ। ਸੂਚਕਾਂਕ ਵਿੱਚ ਮਜ਼ਬੂਤ ​​ਹਿੱਸੇਦਾਰੀ ਰੱਖਣ ਵਾਲੇ ਇੰਫੋਸਿਸ ਅਤੇ ਐੱਚ.ਡੀ.ਐੱਫ.ਸੀ. ਬੈਂਕ 'ਚ ਖਰੀਦਦਾਰੀ ਨੇ ਵੀ ਬਾਜ਼ਾਰ ਨੂੰ ਸਮਰਥਨ ਦਿੱਤਾ। 30 ਸ਼ੇਅਰਾਂ ਵਾਲਾ ਸੈਂਸੈਕਸ 499.42 ਅੰਕਾਂ ਦੇ ਵਾਧੇ ਨਾਲ 64,414.84 ਦੇ ਸਭ ਤੋਂ ਉੱਚੇ ਪੱਧਰ 'ਤੇ ਬੰਦ ਹੋਇਆ।

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 136.1 ਅੰਕ ਚੜ੍ਹ ਕੇ 19,108.20 ਅੰਕ ਦੇ ਰਿਕਾਰਡ ਉੱਚ ਪੱਧਰ 'ਤੇ ਖੁੱਲ੍ਹਿਆ। ਸੈਂਸੈਕਸ ਸ਼ੇਅਰਾਂ ਵਿੱਚ ਪਾਵਰ ਗਰਿੱਡ, ਇੰਫੋਸਿਸ, ਏਸ਼ੀਅਨ ਪੇਂਟਸ, ਮਹਿੰਦਰਾ ਐਂਡ ਮਹਿੰਦਰਾ, ਐਚਸੀਐਲ ਟੈਕਨਾਲੋਜੀਜ਼, ਇੰਡਸਇੰਡ ਬੈਂਕ, ਟੈਕ ਮਹਿੰਦਰਾ, ਬਜਾਜ ਫਾਈਨਾਂਸ, ਵਿਪਰੋ, ਟਾਟਾ ਕੰਸਲਟੈਂਸੀ ਸਰਵਿਸਿਜ਼, ਐਚਡੀਐਫਸੀ ਬੈਂਕ ਅਤੇ ਟਾਈਟਨ ਪ੍ਰਮੁੱਖ ਰੂਪ ਵਿੱਚ ਲਾਭਕਾਰੀ ਸਨ। ਦੂਜੇ ਪਾਸੇ ਟਾਟਾ ਸਟੀਲ ਅਤੇ ਭਾਰਤੀ ਏਅਰਟੈੱਲ ਲਾਲ ਰੰਗ 'ਚ ਰਹੇ। ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਅਤੇ ਹਾਂਗਕਾਂਗ ਦਾ ਹੈਂਗ ਲਾਭ 'ਚ ਰਿਹਾ, ਜਦਕਿ ਜਾਪਾਨ ਦਾ ਨਿੱਕੇਈ ਘਾਟੇ 'ਚ ਰਿਹਾ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਮੁਨਾਫੇ 'ਚ ਰਹੇ।


rajwinder kaur

Content Editor

Related News