ਗਲੋਬਲ ਬਾਜ਼ਾਰ ''ਚ ਗਿਰਾਵਟ ਨਾਲ ਦਬਾਅ, ਸੈਂਸੈਕਸ-ਨਿਫਟੀ ''ਚ 300 ਅੰਕਾਂ ਦੀ ਗਿਰਾਵਟ

Tuesday, Dec 06, 2022 - 11:54 AM (IST)

ਮੁੰਬਈ—ਗਲੋਬਲ ਬਾਜ਼ਾਰ 'ਚ ਗਿਰਾਵਟ ਨਾਲ ਬਣੇ ਦਬਾਅ ਕਾਰਨ ਸੈਂਸੈਕਸ-ਨਿਫਟੀ 'ਚ 300 ਤੋਂ ਜ਼ਿਆਦਾ ਅੰਕਾਂ ਦੀ ਕਮਜ਼ੋਰੀ ਦਿਖ ਰਹੀ ਹੈ। ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਦੋਵੇਂ ਪ੍ਰਮੁੱਖ ਬੈਂਚਮਾਰਕ ਲਾਲ ਨਿਸ਼ਾਨ 'ਤੇ ਕਰਦੇ ਨਜ਼ਰ ਆ ਰਹੇ ਹਨ। ਭਾਰਤੀ ਬਾਜ਼ਾਰ 'ਚ ਅਮਰੀਕੀ ਬਾਜ਼ਾਰ 'ਚ ਆਈ ਗਿਰਾਵਟ ਦਾ ਅਸਰ ਦਿਖ ਰਿਹਾ ਹੈ। ਮੰਗਲਵਾਰ ਨੂੰ ਸੈਂਸੈਕਸ 439 ਅੰਕਾਂ ਦੀ ਗਿਰਾਵਟ ਨਾਲ 62395 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨਿਫਟੀ 'ਚ 100 ਅੰਕਾਂ ਦੀ ਗਿਰਾਵਟ ਨਾਲ 18600 'ਤੇ ਕਾਰੋਬਾਰ ਸ਼ੁਰੂ ਹੋਇਆ। ਫਿਲਹਾਲ ਸੈਂਸੈਕਸ 62500 ਅਤੇ ਨਿਫਟੀ 18600 ਦੇ ਕਰੀਬ ਕਾਰੋਬਾਰ ਕਰਦਾ ਦਿਖ ਰਿਹਾ ਹੈ।
ਬਾਜ਼ਾਰ 'ਚ ਇੰਡਸਇੰਡ ਬੈਂਕ, ਐਕਸਿਸ ਬੈਂਕ, ਬਜਾਜ ਫਾਈਨੈਂਸ਼ੀਅਲ ਸਰਵਿਸਿਜ਼ ਵਰਗੇ ਸ਼ੇਅਰ ਬਾਜ਼ਾਰ 'ਚ ਉਛਾਲ ਦੇ ਰਹੇ ਹਨ। ਐੱਚ.ਸੀ.ਐੱਲ ਟੈਕਨਾਲੋਜੀ, ਟਾਟਾ ਸਟੀਲ, ਇੰਫੋਸਿਸ, ਡਾ. ਰੈੱਡੀ ਵਰਗੇ ਸ਼ੇਅਰਾਂ 'ਚ ਕਮਜ਼ੋਰੀ ਦਿਖ ਰਹੀ ਹੈ। ਮੰਗਲਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ 15 ਪੈਸੇ ਦੀ ਗਿਰਾਵਟ ਨਾਲ 81.94 ਦੇ ਪੱਧਰ 'ਤੇ ਖੁੱਲ੍ਹਿਆ।
 


Aarti dhillon

Content Editor

Related News