ਮਹਿੰਗਾਈ ਦਰ ਅੰਕੜੇ ਤੇ ਤਿਮਾਹੀ ਨਤੀਜੇ ਤੈਅ ਕਰਣਗੇ ਬਾਜ਼ਾਰ ਦੀ ਦਿਸ਼ਾ

Sunday, Feb 11, 2018 - 02:05 PM (IST)

ਮਹਿੰਗਾਈ ਦਰ ਅੰਕੜੇ ਤੇ ਤਿਮਾਹੀ ਨਤੀਜੇ ਤੈਅ ਕਰਣਗੇ ਬਾਜ਼ਾਰ ਦੀ ਦਿਸ਼ਾ

ਮੁੰਬਈ— ਕੌਮਾਂਤਰੀ ਦਬਾਅ ਵਿੱਚ ਬੀਤੇ ਹਫਤੇ ਗਿਰਾਵਟ ਵਿੱਚ ਰਹਿਣ ਵਾਲੇ ਸ਼ੇਅਰ ਬਾਜ਼ਾਰ ਦੀ ਦਿਸ਼ਾ ਅਗਲੇ ਹਫਤੇ ਪਰਚੂਨ ਅਤੇ ਥੋਕ ਮਹਿੰਗਾਈ ਦਰ ਦੇ ਅੰਕੜੇ, ਕੌਮਾਂਤਰੀ ਰੁਖ਼ ਅਤੇ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਨਾਲ ਤੈਅ ਹੋਵੇਗੀ।ਅਗਲੇ ਹਫਤੇ ਸੋਮਵਾਰ 12 ਫਰਵਰੀ ਨੂੰ ਪਰਚੂਨ ਮਹਿੰਗਾਈ ਦਰ  ਦੇ ਅੰਕੜੇ ਜਾਰੀ ਹੋਣੇ ਹਨ। ਉੱਥੇ ਹੀ ਗੇਲ ਅਤੇ ਬੈਂਕ ਆਫ ਇੰਡੀਆ ਵੀ ਉਸੇ ਦਿਨ ਆਪਣੇ ਤਿਮਾਹੀ ਨਤੀਜੇ ਜਾਰੀ ਕਰਨਗੇ।ਮੰਗਲਵਾਰ 13 ਫਰਵਰੀ ਨੂੰ ਸ਼ੇਅਰ ਬਾਜ਼ਾਰ ਵਿੱਚ ਕੰਮ-ਕਾਜ ਮਹਾ ਸ਼ਿਵਰਾਤਰੀ ਦੇ ਮੌਕੇ 'ਤੇ ਬੰਦ ਰਹੇਗਾ ਪਰ ਐੱਨ. ਬੀ. ਸੀ. ਸੀ. ਉਸੇ ਦਿਨ ਆਪਣਾ ਨਤੀਜਾ ਜਾਰੀ ਕਰ ਰਹੀ ਹੈ। ਇਸ ਦੇ ਬਾਅਦ 14 ਫਰਵਰੀ ਨੂੰ ਥੋਕ ਮਹਿੰਗਾਈ ਦਰ ਦੇ ਅੰਕੜੇ ਅਤੇ ਟਾਟਾ ਪਾਵਰ, ਸੰਨ ਫਾਰਮਾ, ਨੇਸਲੇ ਇੰਡਿਆ, ਜੈਟ ਏਅਰਵੇਜ਼ ਅਤੇ ਗੋਦਰੇਜ ਇੰਡਸਟਰੀ ਦੇ ਤਿਮਾਹੀ ਨਤੀਜੇ ਜਾਰੀ ਹੋਣਗੇ।
  
ਬੀਤੇ ਹਫਤੇ ਦੌਰਾਨ ਸ਼ੇਅਰ ਬਾਜ਼ਾਰ 'ਤੇ ਸਭ ਤੋਂ ਜ਼ਿਆਦਾ ਅਸਰ ਅਮਰੀਕਾ ਦੇ ਮਜ਼ਬੂਤ ਰੁਜ਼ਗਾਰ ਅੰਕੜਿਆਂ ਕਾਰਨ ਆਈ ਕੌਮਾਂਤਰੀ ਗਿਰਾਵਟ ਦਾ ਰਿਹਾ। ਮਜ਼ਬੂਤ ਰੁਜ਼ਗਾਰ ਦੇ ਅੰਕੜਿਆਂ ਕਾਰਨ ਮਹਿੰਗਾਈ ਦਰ ਵਧਣ ਦੀ ਸੰਭਾਵਨਾ ਵੱਧ ਗਈ ਹੈ ਅਤੇ ਇਸ ਦੇ ਕਾਰਨ ਅਮਰੀਕੀ ਫੈਡਰਲ ਰਿਜ਼ਰਵ ਅਗਲੀ ਬੈਠਕ ਵਿੱਚ ਵਿਆਜ ਦਰ ਵਧਾਉਣ ਦਾ ਐਲਾਨ ਕਰ ਸਕਦਾ ਹੈ।ਵਿਆਜ ਦਰ ਵਧਣ ਦੀ ਹਾਲਤ ਵਿੱਚ ਨਿਵੇਸ਼ਕਾਂ ਦਾ ਰੁਝੇਵਾਂ ਜੋਖਮ ਭਰੇ ਨਿਵੇਸ਼ ਦੀ ਜਗ੍ਹਾ ਬਾਂਡ ਵਿੱਚ ਵੱਧ ਜਾਂਦਾ ਹੈ।ਪਿਛਲੇ ਹਫਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੇ ਵਿਕਵਾਲ ਬਣੇ ਰਹਿਣ ਦਾ ਦਬਾਅ ਵੀ ਹਾਵੀ ਰਿਹਾ। ਕੌਮਾਂਤਰੀ ਗਿਰਾਵਟ ਕਾਰਨ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 1,060.99 ਅੰਕ ਯਾਨੀ 3.02 ਫੀਸਦੀ ਦੀ ਹਫਤਾਵਰੀ ਗਿਰਾਵਟ ਦੇ ਨਾਲ 34,005.76 ਅੰਕ 'ਤੇ ਅਤੇ ਐੱਨ. ਐੱਸ. ਈ. ਦਾ ਨਿਫਟੀ 305.65 ਅੰਕ ਯਾਨੀ 2.84 ਫੀਸਦੀ ਡਿੱਗ ਕੇ 10,454.95 ਅੰਕ 'ਤੇ ਬੰਦ ਹੋਇਆ।


Related News