ਟਾਪ-10 ''ਚ ਸ਼ਾਮਲ 3 ਕੰਪਨੀਆਂ ਦੇ ਮਾਰਕਿਟ ਕੈਪੀਟਲ ''ਚ 1,07,026 ਕਰੋੜ ਰੁਪਏ ਦੀ ਗਿਰਾਵਟ

10/14/2018 12:02:18 PM

ਨਵੀਂ ਦਿੱਲੀ—ਪਿਛਲੇ ਹਫਤੇ ਸਭ ਤੋਂ ਜ਼ਿਆਦਾ ਮਾਰਕਿਟ ਕੈਪੀਟਲ ਵਾਲੀ ਦੇਸ਼ ਦੀਆਂ ਟਾਪ 10 ਕੰਪਨੀਆਂ 'ਚੋਂ 3 ਦੇ ਮਾਰਕਿਟ ਵੈਲਿਊਏਸ਼ਨ 'ਚ ਕੁੱਲ 1,07,026 ਕਰੋੜ ਰੁਪਏ ਦੀ ਗਿਰਾਵਟ ਹੋਈ ਹੈ। ਟੀ.ਸੀ.ਐੱਸ., ਆਈ.ਟੀ.ਸੀ. ਅਤੇ ਇੰਫੋਸਿਸ ਦੀ ਮਾਰਕਿਟ ਵੈਲਿਊ ਸ਼ੁੱਕਰਵਾਰ ਨੂੰ ਖਤਮ ਹੋਏ ਹਫਤੇ 'ਚ ਕਾਫੀ ਡਿੱਗ ਗਈ ਹੈ। ਇਸ 'ਚ ਜ਼ਿਆਦਾ ਨੁਕਸਾਨ ਆਈ.ਟੀ.ਕੰਪਨੀ ਟੀ.ਸੀ.ਐੱਸ. ਨੂੰ ਹੋਇਆ ਹੈ। ਜਦੋਂਕਿ ਟਾਪ 10 'ਚ ਸ਼ਾਮਲ ਹੋਰ ਕੰਪਨੀਆਂ ਆਰ.ਆਈ.ਐੱਲ, ਐੱਚ.ਡੀ.ਐੱਫ.ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ, ਐੱਚ.ਡੀ.ਐੱਫ.ਸੀ., ਐੱਸ.ਬੀ.ਆਈ., ਕੋਟਕ ਮਹਿੰਦਰਾ ਬੈਂਕ ਅਤੇ ਮਾਰੂਤੀ ਸੁਜ਼ੂਕੀ ਇੰਡੀਆ ਦੀ ਮਾਰਕਿਟ ਕੈਪੀਟਲ 'ਚ ਵਾਧਾ ਹੋਇਆ ਹੈ। 
ਇਨ੍ਹਾਂ ਅੰਕੜਿਆਂ ਦੇ ਅਨੁਸਾਰ ਟੀ.ਸੀ.ਐੱਸ., ਆਈ.ਟੀ.ਸੀ. ਅਤੇ ਇੰਫੋਸਿਸ ਦੇ ਮਾਰਕਿਟ ਕੈਪ 'ਚ ਹੋਇਆ ਕੁੱਲ ਨੁਕਸਾਨ ਟਾਪ 10 'ਚੋਂ ਸ਼ਾਮਲ ਬਾਕੀ 7 ਕੰਪਨੀਆਂ ਦੇ ਕੁੱਲ ਗੇਨ (97,498.38 ਕਰੋੜ ਰੁਪਏ) ਤੋਂ ਕਿਤੇ ਜ਼ਿਆਦਾ ਹੈ। ਪਿਛਲੇ ਹਫਤੇ ਟੀ.ਸੀ.ਐੱਸ. ਦੀ ਮਾਰਕਿਟ ਕੈਪੀਟਲ 85,330.17  ਕਰੋੜ ਰੁਪਏ ਘੱਟ ਕੇ 7,19,857.48 ਕਰੋੜ ਰੁਪਏ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੂੰ ਜੁਲਾਈ-ਸਤੰਬਰ ਦੇ ਕੁਆਟਰ 'ਚ 22.6 ਫੀਸਦੀ ਦਾ ਪ੍ਰਾਫਿਟ ਹੋਇਆ ਹੈ ਇਸ ਦੇ ਬਾਵਜੂਦ ਟੀ.ਸੀ.ਐੱਸ. ਦੇ ਸ਼ੇਅਰਸ ਸ਼ੁੱਕਰਵਾਰ ਨੂੰ ਟੀ.ਸੀ.ਐੱਸ. ਦੇ ਸ਼ੇਅਰਸ 3 ਫੀਸਦੀ ਡਿੱਗੇ ਸਨ। ਉੱਧਰ ਇੰਫੋਸਿਸ ਦੀ ਮਾਰਕਿਟ ਵੈਲਿਊ 18,696.68 ਕਰੋੜ ਰੁਪਏ ਡਿੱਗ ਕੇ 2,96,635.05 ਕਰੋੜ ਰੁਪਏ 'ਤੇ ਪਹੁੰਚ ਗਈ। ਆਈ.ਟੀ.ਸੀ. ਦਾ ਮਾਰਕਿਟ ਕੈਪੀਟਲ 2,999.27 ਕਰੋੜ ਰੁਪਏ ਡਿੱਗ ਕੇ 3,36.285.40 ਕਰੋੜ ਰੁਪਏ 'ਤੇ ਪਹੁੰਚ ਗਿਆ। 
ਟਾਪ 10 'ਚ ਸ਼ਾਮਲ ਕੰਪਨੀਆਂ 'ਚੋਂ ਆਰ.ਆਈ.ਐੱਲ. ਦੀ ਮਾਰਕਿਟ ਵੈਲਿਊ 'ਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਕੰਪਨੀ ਦਾ ਮਾਰਕਿਟ ਕੈਪੀਟਲ 48,524.59 ਕਰੋੜ ਰੁਪਏ ਵਧ ਕੇ 7,13,965.75 ਕਰੋੜ ਰੁਪਏ ਹੋ ਗਿਆ ਹੈ। ਕੋਟਕ ਮਹਿੰਦਰਾ ਬੈਂਕ ਅਤੇ ਮਾਰੂਤੀ ਸੁਜ਼ੂਕੀ ਦਾ ਮਾਰਕਿਟ ਕੈਪੀਟਲ ਕ੍ਰਮਵਾਰ 22,130.78 ਕਰੋੜ ਰੁਪਏ ਅਤੇ 11,782.63 ਕਰੋੜ ਰੁਪਏ ਵਧ ਕੇ 2,23,005.06 ਕਰੋੜ ਰੁਪਏ ਅਤੇ 2,20,006.42 ਕਰੋੜ ਰੁਪਏ ਹੋ ਗਿਆ ਹੈ। ਭਾਰਤੀ ਸਟੇਟ ਬੈਂਕ ਦਾ ਮਾਰਕਿਟ ਕੈਪੀਟਲ 4,953.14 ਕਰੋੜ ਰੁਪਏ ਉਛਲ ਕੇ 2,35,029.01 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ. ਬੈਂਕ ਦਾ 4,388.24 ਕਰੋੜ ਰੁਪਏ ਵਧ ਕੇ 5,37,729.17 ਕਰੋੜ ਰੁਪਏ ਹੋ ਗਿਆ।


Related News