ਸੈਂਸੈਕਸ ਦੀਆਂ ਟਾਪ 10 ''ਚੋਂ ਸੱਤ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.33 ਲੱਖ ਕਰੋੜ ਰੁਪਏ ਵਧਿਆ

Sunday, Sep 11, 2022 - 02:14 PM (IST)

ਸੈਂਸੈਕਸ ਦੀਆਂ ਟਾਪ 10 ''ਚੋਂ ਸੱਤ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.33 ਲੱਖ ਕਰੋੜ ਰੁਪਏ ਵਧਿਆ

ਬਿਜਨੈੱਸ ਡੈਸਕ- ਸੈਂਸੈਕਸ ਦੀਆਂ ਟਾਪ 10 'ਚੋਂ ਸੱਤ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) 'ਚ ਬੀਤੇ ਹਫਤੇ 1,33,746.87 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸਭ ਤੋਂ ਜ਼ਿਆਦਾ ਲਾਭ 'ਚ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ), ਰਿਲਾਇੰਸ ਇੰਡਸਟਰੀਜ਼ ਅਤੇ ਇੰਫੋਸਿਸ ਰਹੀ। ਬੀਤੇ ਹਫਤੇ ਬੀ.ਐੱਸ.ਈ. ਦਾ 20 ਸ਼ੇਅਰਾਂ ਵਾਲਾ ਸੈਂਸੈਕਸ 989.81 ਅੰਕ ਜਾਂ 1.68 ਫੀਸਦੀ ਚੜ੍ਹ ਗਿਆ।
ਸਮੀਖਿਆਧੀਨ ਹਫਤੇ 'ਚ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 32,071.59 ਕਰੋੜ ਰੁਪਏ ਵਧ ਕੇ 11,77,226.60 ਕਰੋੜ ਰੁਪਏ 'ਤੇ ਪਹੁੰਚ ਗਿਆ। ਰਿਲਾਇੰਸ ਇੰਡਸਟਰੀ ਦੇ ਬਾਜ਼ਾਰ ਮੁੱਲਾਂਕਣ 'ਚ 26,249.1 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ ਇਹ 17,37,717.68 ਕਰੋੜ ਰੁਪਏ 'ਤੇ ਪਹੁੰਚ ਗਿਆ। ਇੰਫੋਸਿਸ ਦੀ ਬਾਜ਼ਾਰ ਹੈਸੀਅਤ 24,804.5 ਕਰੋੜ ਰੁਪਏ ਵਧ ਕੇ 6,36,143.85 ਕਰੋੜ ਰੁਪਏ 'ਤੇ ਅਤੇ ਆਈ.ਸੀ.ਆਈ.ਆਈ. ਬੈਂਕ ਦੀ 20,471.04 ਕਰੋੜ ਰੁਪਏ ਦੇ ਉਛਾਲ ਨਾਲ 6,27,823.56 ਕਰੋੜ ਰੁਪਏ 'ਤੇ ਪਹੁੰਚ ਗਈ।
ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦਾ ਬਾਜ਼ਾਰ ਪੂੰਜੀਕਰਨ 15,171.84 ਕਰੋੜ ਰੁਪਏ ਵਧ ਕੇ 4,93,932.64 ਕਰੋੜ ਰੁਪਏ 'ਤੇ ਅਤੇ ਅਡਾਨੀ ਟਰਾਂਸਮਿਸ਼ਨ ਦਾ 7,730.36 ਕਰੋੜ ਰੁਪਏ ਦੇ ਉਛਾਲ ਦੇ ਨਾਲ 4,38,572.68 ਕਰੋੜ ਰੁਪਏ ਰਿਹਾ। ਐੱਚ.ਡੀ.ਐੱਫ.ਸੀ. ਬੈਂਕ ਦੀ ਬਾਜ਼ਾਰ ਹੈਸੀਅਤ 7,248.44 ਕਰੋੜ ਰੁਪਏ ਦੇ ਵਾਧੇ ਦੇ ਨਾਲ 8,33,854.18 ਕਰੋੜ ਰੁਪਏ ਰਹੀ। ਇਸ ਰੁਖ ਦੇ ਉਲਟ ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 3,618.37 ਕਰੋੜ ਰੁਪਏ ਘੱਟ ਕੇ 6,08,074.22 ਕਰੋੜ ਰੁਪਏ 'ਤੇ ਆ ਗਿਆ। ਐੱਚ.ਡੀ.ਐੱਫ.ਸੀ. ਦੇ ਮੁੱਲਾਂਕਣ 'ਚ 2,551.25 ਕਰੋੜ ਰੁਪਏ ਦੀ ਗਿਰਾਵਟ ਆਈ ਅਤੇ ਇਹ 4,41,501.59 ਕਰੋੜ ਰੁਪਏ ਰਹਿ ਗਿਆ। ਬਾਜ਼ਾਰ ਫਾਈਨੈਂਸ ਦੀ ਬਾਜ਼ਾਰ ਹੈਸੀਅਤ 432.88 ਕਰੋੜ ਰੁਪਏ ਘੱਟ ਕੇ 4,34,913.12 ਕਰੋੜ ਰੁਪਏ ਰਹਿ ਗਈ। 
ਸੈਂਸੈਕਸ ਦੀਆਂ ਟਾਪ 10 ਕੰਪਨੀਆਂ ਦੀ ਸੂਚੀ 'ਚ ਰਿਲਾਇੰਸ ਇੰਡਸਟਰੀ ਪਹਿਲੇ ਸਥਾਨ 'ਤੇ ਕਾਇਮ ਰਹੀ। ਉਸ ਤੋਂ ਬਾਅਦ ਲੜੀਵਾਰ: ਟੀ.ਸੀ.ਐੱਸ., ਐੱਚ.ਡੀ.ਐੱਫ.ਸੀ. ਬੈਂਕ, ਇੰਫੋਸਿਸ, ਆਈ.ਸੀ.ਆਈ.ਸੀ.ਆਈ. ਬੈਂਕ, ਹਿੰਦੁਸਤਾਨ ਯੂਨੀਲੀਵਰ, ਐੱਸ.ਬੀ.ਆਈ, ਐੱਚ.ਡੀ.ਐੱਫ.ਸੀ, ਅਡਾਨੀ ਟਰਾਂਸਮਿਸ਼ਨ ਅਤੇ ਬਜਾਜ ਫਾਈਨੈਂਸ ਦਾ ਸਥਾਨ ਰਿਹਾ।  


author

Aarti dhillon

Content Editor

Related News