ਸੈਂਸੈਕਸ ਦੀਆਂ ਟਾਪ 10 ''ਚੋਂ ਸੱਤ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.16 ਲੱਖ ਕਰੋੜ ਰੁਪਏ ਘਟਿਆ
Sunday, Oct 02, 2022 - 11:33 AM (IST)
ਨਵੀਂ ਦਿੱਲੀ- ਦੇਸ਼ ਦੀਆਂ ਟਾਪ 10 'ਚ ਮੁੱਲਵਾਨ ਕੰਪਨੀਆਂ 'ਚੋਂ ਸੱਤ ਕੰਪਨੀਆਂ ਦਾ ਸ਼ਾਮਲ ਬਾਜ਼ਾਰ ਮੁੱਲਾਂਕਣ ਪਿਛਲੇ ਹਫ਼ਤੇ ਸ਼ੇਅਰ ਬਾਜ਼ਾਰਾਂ 'ਚ ਕਾਫ਼ੀ ਹੱਦ ਤੱਕ ਗਿਰਾਵਟ ਦਾ ਰੁਖ਼ ਰਹਿਣ ਨਾਲ 1,16,053.13 ਕਰੋੜ ਰੁਪਏ ਘੱਟ ਗਿਆ ਅਤੇ ਜ਼ਿਆਦਾ ਨੁਕਸਾਨ ਰਿਲਾਇੰਸ ਇੰਡਸਟਰੀਜ਼ ਨੂੰ ਚੁੱਕਣਾ ਪਿਆ। ਬੀਤੇ ਹਫ਼ਤੇ 'ਚ ਬੀ.ਐੱ.ਸ.ਈ. ਦੇ ਮਾਨਕ ਸੂਚਕਾਂਕ ਸੈਂਸੈਕਸ 'ਚ 672 ਅੰਕ ਭਾਵ 1.15 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਉੱਚ ਮੁਲਾਂਕਣ ਰੱਖਣ ਵਾਲੀਆਂ ਟਾਪ 10 ਕੰਪਨੀਆਂ 'ਚੋਂ ਪਿਛਲੇ ਹਫ਼ਤੇ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂ, ਆਈ.ਸੀ.ਆਈ.ਸੀ. ਬੈਂਕ, ਐੱਸ.ਬੀ.ਆਈ., ਭਾਰਤੀ ਏਅਰਟੈੱਲ, ਬਜਾਜ ਫਾਈਨੈਂਸ ਅਤੇ ਐੱਚ.ਡੀ.ਐੱਫ.ਸੀ. ਨੁਕਸਾਨ 'ਚ ਰਹੀਆਂ।
ਉਧਰ ਟੀ.ਸੀ.ਐੱਸ. ਹਿੰਦੁਸਤਾਨ ਯੂਨੀਲੀਵਰ ਅਤੇ ਇੰਫੋਸਿਸ ਲਈ ਇਹ ਹਫ਼ਤਾ ਬਾਜ਼ਾਰ ਮੁੱਲਾਂਕਣ ਦੇ ਹਿਸਾਬ ਨਾਲ ਫਾਇਦੇਮੰਦ ਸਾਬਤ ਹੋਇਆ। ਜ਼ਿਆਦਾ ਮੁੱਲਵਾਨ ਕੰਪਨੀ ਰਿਲਾਇੰਸ ਇੰਡਸਟਰੀਜ਼ ਨੂੰ ਇਸ ਹਫ਼ਤੇ ਆਪਣੇ ਬਾਜ਼ਾਰ ਮੁੱਲਾਂਕਣ 'ਚ 41,706.05 ਕਰੋੜ ਰੁਪਏ ਦਾ ਨੁਕਸਾਨ ਚੁੱਕਣਾ ਪਿਆ। ਹਫ਼ਤੇ ਦੇ ਅੰਤ 'ਚ ਉਸ ਦਾ ਬਾਜ਼ਾਰ ਪੂੰਜੀਕਰਣ 16,08,601.05 ਕਰੋੜ ਰੁਪਏ 'ਤੇ ਆ ਗਿਆ ਹੈ। ਉਧਰ ਐੱਸ.ਬੀ.ਆਈ. ਦਾ ਮੁੱਲਾਂਕਣ 17,313.74 ਕਰੋੜ ਰੁਪਏ ਘੱਟ ਕੇ 4,73,941.51 ਕਰੋੜ ਰੁਪਏ ਰਹਿ ਗਿਆ। ਨਿੱਜੀ ਖੇਤਰ ਦੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਮੁੱਲਾਂਕਣ 13,806.39 ਕਰੋੜ ਰੁਪਏ ਡਿੱਗ ਕੇ 6,01,156.60 ਕਰੋੜ ਰੁਪਏ 'ਤੇ ਆ ਗਿਆ। ਇਸ ਤਰ੍ਹਾਂ ਐੱਚ.ਡੀ.ਐੱਫ.ਸੀ. ਬੈਂਕ ਦੇ ਮੁੱਲਾਂਕਣ 'ਚ 13,423.6 ਕਰੋੜ ਰੁਪਏ ਦੀ ਗਿਰਾਵਟ ਆਈ ਅਤੇ ਇਹ 7,92,270.97 ਕਰੋੜ ਰੁਪਏ ਰਹਿ ਗਿਆ।
ਇਸ ਦੌਰਾਨ ਰਿਹਾਇਸ਼ੀ ਵਿੱਤ ਕੰਪਨੀ ਐੱਚ.ਡੀ.ਐੱਫ.ਸੀ. ਲਿਮਟਿਡ ਦਾ ਮੁੱਲਾਂਕਣ 10,830.97 ਕਰੋੜ ਰੁਪਏ ਡਿੱਗ ਕੇ 4,16,077.03 ਕਰੋੜ ਰੁਪਏ 'ਤੇ ਆ ਗਿਆ। ਉਧਰ ਬਾਜ਼ਾਰ ਫਾਈਨੈਂਸ ਦਾ ਮੁੱਲਾਂਕਣ 10,240.83 ਕਰੋੜ ਰੁਪਏ ਘੱਟ ਕੇ 4,44,236.73 ਕਰੋੜ ਰੁਪਏ ਹੋ ਗਿਆ ਹੈ। ਭਾਰਤੀ ਏਅਰਟੈੱਲ ਦੇ ਮੁੱਲਾਂਕਣ 'ਚ ਵੀ ਬੀਤੇ ਹਫ਼ਤੇ 8,731.55 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 4,44,919.45 ਕਰੋੜ ਰੁਪਏ ਰਿਹਾ। ਹਾਲਾਂਕਿ ਇੰਫੋਸਿਸ ਦੇ ਮੁੱਲਾਂਕਣ 'ਚ ਇਸ ਹਫ਼ਤੇ 20,144.57 ਕਰੋੜ ਰੁਪਏ ਦਾ ਵਾਧਾ ਰਿਹਾ ਅਤੇ ਇਹ ਕੁੱਲ 5,94,608.11 ਕਰੋੜ ਰੁਪਏ ਹੋ ਗਿਆ। ਸੂਚਨਾ ਤਕਨਾਲੋਜੀ ਖੇਤਰ ਦੀ ਇਕ ਹੋਰ ਕੰਪਨੀ ਟੀ.ਸੀ.ਐੱਸ. ਦਾ ਵੀ ਮੁੱਲਾਂਕਣ 7,976.74 ਕਰੋੜ ਰੁਪਏ ਦੇ ਵਾਧੇ ਨਾਲ 10,99,398.58 ਕਰੋੜ ਰੁਪਏ ਹੋ ਗਿਆ। ਹਿੰਦੁਸਤਾਨ ਯੂਨੀਲੀਵਰ (ਐੱਚ.ਯੂ.ਐੱਲ) ਦਾ ਬਾਜ਼ਾਰ ਪੂੰਜੀਕਰਨ ਬੀਤੇ ਹਫ਼ਤੇ 4,123.53 ਕਰੋੜ ਰੁਪਏ ਵਧ ਕੇ 6,33,649.52 ਕਰੋੜ ਰੁਪਏ ਹੋ ਗਿਆ।