ਚੋਟੀ ਦੀਆਂ 10 ਕੰਪਨੀਆਂ ''ਚੋਂ 8 ਦਾ ਬਾਜ਼ਾਰ ਪੂੰਜੀਕਰਣ 98,235 ਕਰੋੜ ਰੁਪਏ ਵਧਿਆ, ਇੰਫੋਸਿਸ ਅਤੇ TCS ''ਚ ਵਾਧਾ
Sunday, Aug 07, 2022 - 12:55 PM (IST)
ਨਵੀਂ ਦਿੱਲੀ — ਦੇਸ਼ ਦੀਆਂ 10 ਸਭ ਤੋਂ ਕੀਮਤੀ ਕੰਪਨੀਆਂ 'ਚੋਂ 8 ਨੇ ਪਿਛਲੇ ਹਫਤੇ ਆਪਣੇ ਬਾਜ਼ਾਰ ਮੁਲਾਂਕਣ 'ਚ 98,234.82 ਕਰੋੜ ਰੁਪਏ ਦਾ ਵਾਧਾ ਕੀਤਾ। ਇਸ ਮਿਆਦ ਦੇ ਦੌਰਾਨ ਪ੍ਰਮੁੱਖ ਆਈਟੀ ਕੰਪਨੀਆਂ ਇੰਫੋਸਿਸ ਅਤੇ ਟੀਸੀਐਸ ਨੇ ਮਜ਼ਬੂਤ ਲਾਭ ਦਰਜ ਕੀਤੇ। ਪਿਛਲੇ ਹਫਤੇ ਬੀ.ਐੱਸ.ਈ. ਦਾ ਸੈਂਸੈਕਸ 817.68 ਅੰਕ ਜਾਂ 1.42 ਫੀਸਦੀ ਵਧਿਆ। ਚੋਟੀ ਦੀਆਂ 10 ਕੰਪਨੀਆਂ ਵਿੱਚੋਂ ਸਿਰਫ਼ ਐਚਡੀਐਫਸੀ ਅਤੇ ਐਚਡੀਐਫਸੀ ਬੈਂਕ ਵਿੱਚ ਗਿਰਾਵਟ ਆਈ ਹੈ। ਇੰਫੋਸਿਸ ਦਾ ਬਾਜ਼ਾਰ ਪੂੰਜੀਕਰਣ 28,170.02 ਕਰੋੜ ਰੁਪਏ ਵਧ ਕੇ 6,80,182.93 ਰੁਪਏ ਹੋ ਗਿਆ। ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਨੂੰ 23,582.58 ਕਰੋੜ ਰੁਪਏ ਦਾ ਲਾਭ ਹੋਇਆ। ਇਸ ਦਾ ਮੁੱਲ 12,31,362.26 ਕਰੋੜ ਰੁਪਏ ਰਿਹਾ।
ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦਾ ਬਾਜ਼ਾਰ ਮੁੱਲ 17,048.21 ਕਰੋੜ ਰੁਪਏ ਵਧ ਕੇ 17,14,256.39 ਕਰੋੜ ਰੁਪਏ ਅਤੇ ICICI ਬੈਂਕ ਦਾ ਮਾਰਕੀਟ ਪੂੰਜੀਕਰਣ 13,861.32 ਕਰੋੜ ਰੁਪਏ ਵਧ ਕੇ 5,83,261.75 ਕਰੋੜ ਰੁਪਏ ਹੋ ਗਿਆ। ਭਾਰਤੀ ਜੀਵਨ ਬੀਮਾ ਨਿਗਮ (LIC) ਦਾ ਬਾਜ਼ਾਰ ਪੂੰਜੀਕਰਣ 6,008.75 ਕਰੋੜ ਰੁਪਏ ਵਧ ਕੇ 4,34,748.72 ਕਰੋੜ ਰੁਪਏ ਅਤੇ ਬਜਾਜ ਫਾਈਨਾਂਸ ਦਾ 5,709.2 ਕਰੋੜ ਰੁਪਏ ਵਧ ਕੇ 4,42,157.08 ਕਰੋੜ ਰੁਪਏ ਹੋ ਗਿਆ।
ਭਾਰਤੀ ਸਟੇਟ ਬੈਂਕ ਦਾ ਮੁਲਾਂਕਣ 2,186.53 ਕਰੋੜ ਰੁਪਏ ਵਧ ਕੇ 4,73,584.52 ਕਰੋੜ ਰੁਪਏ ਅਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ (HUL) ਦਾ ਮੁੱਲ 1,668.21 ਕਰੋੜ ਰੁਪਏ ਵਧ ਕੇ 6,21,220.18 ਕਰੋੜ ਰੁਪਏ ਹੋ ਗਿਆ। ਦੂਜੇ ਪਾਸੇ HDFC ਦਾ ਬਾਜ਼ਾਰ ਪੂੰਜੀਕਰਣ 4,599.68 ਕਰੋੜ ਰੁਪਏ ਘਟ ਕੇ 4,27,079.97 ਕਰੋੜ ਰੁਪਏ ਰਹਿ ਗਿਆ। HDFC ਬੈਂਕ ਦਾ ਮੁਲਾਂਕਣ 4,390.73 ਕਰੋੜ ਰੁਪਏ ਘਟ ਕੇ 7,92,860.45 ਕਰੋੜ ਰੁਪਏ ਰਹਿ ਗਿਆ। ਰਿਲਾਇੰਸ ਇੰਡਸਟਰੀਜ਼ ਨੇ ਚੋਟੀ ਦੀਆਂ 10 ਕੰਪਨੀਆਂ ਵਿੱਚੋਂ ਸਭ ਤੋਂ ਕੀਮਤੀ ਘਰੇਲੂ ਕੰਪਨੀ ਦਾ ਸਥਾਨ ਬਰਕਰਾਰ ਰੱਖਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।