ਸਟਾਕ ਬਾਜ਼ਾਰ 'ਚ ਤੁਹਾਡਾ ਪੈਸਾ ਵਧੇਗਾ ਜਾਂ ਨਹੀਂ, ਜਾਣੋ ਖਾਸ ਗੱਲਾਂ

Sunday, May 05, 2019 - 11:32 AM (IST)

ਸਟਾਕ ਬਾਜ਼ਾਰ 'ਚ ਤੁਹਾਡਾ ਪੈਸਾ ਵਧੇਗਾ ਜਾਂ ਨਹੀਂ, ਜਾਣੋ ਖਾਸ ਗੱਲਾਂ

ਨਵੀਂ ਦਿੱਲੀ— ਸਟਾਕ ਬਾਜ਼ਾਰ ਦਾ ਹਾਲ ਲੋਕ ਸਭਾ ਚੋਣਾਂ ਕਾਰਨ ਹਿੱਲ-ਜੁਲ ਵਾਲਾ ਰਹਿ ਸਕਦਾ ਹੈ। ਬਾਜ਼ਾਰ ਮਾਹਰਾਂ ਮੁਤਾਬਕ, ਕੰਪਨੀਆਂ ਦੇ ਚੌਥੀ ਤਿਮਾਹੀ ਦੇ ਨਤੀਜੇ ਅਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਹਫਤੇ ਘਰੇਲੂ ਸਟਾਕ ਬਾਜ਼ਾਰ 'ਚ ਉਠਕ-ਬੈਠਕ ਦਾ ਮਾਹੌਲ ਰਹਿ ਸਕਦਾ ਹੈ। ਉੱਥੇ ਹੀ, ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਤੇ ਗਲੋਬਲ ਬਾਜ਼ਾਰਾਂ ਦਾ ਵੀ ਭਾਰਤੀ ਬਾਜ਼ਾਰ 'ਤੇ ਪ੍ਰਭਾਵ ਦੇਖਣ ਨੂੰ ਮਿਲੇਗਾ।
 

 

ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਭਾਰੀ ਉਥਲ-ਪੁਥਲ ਦੀ ਉਮੀਦ ਨਹੀਂ ਕੀਤੀ ਜਾ ਰਹੀ ਹੈ ਪਰ ਲੋਕ ਸਭਾ ਚੋਣਾਂ ਲਈ ਜਾਰੀ ਮਤਦਾਨ ਵਿਚਕਾਰ ਸੱਟਾ ਬਾਜ਼ਾਰ 'ਚ ਸਰਕਾਰ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਅਟਕਲਾਂ ਦਾ ਬਾਜ਼ਾਰ 'ਤੇ ਅਸਰ ਦਿਸ ਰਿਹਾ ਹੈ, ਜਦੋਂ ਤਕ ਲੋਕ ਸਭਾ ਚੋਣਾਂ ਦੇ ਨਤੀਜੇ ਨਹੀਂ ਆ ਜਾਂਦੇ ਉਦੋਂ ਤਕ ਬਾਜ਼ਾਰ 'ਤੇ ਇਨ੍ਹਾਂ ਅਸਰ ਦਿਸੇਗਾ। ਬਾਜ਼ਾਰ ਦੀ ਨਜ਼ਰ ਹੁਣ ਇਸ ਗੱਲ 'ਤੇ ਹੈ ਕਿ ਸਰਕਾਰ ਨੂੰ ਕਿੰਨਾ ਬਹੁਮਤ ਮਿਲਦਾ ਹੈ।

ਕੰਪਨੀ ਨਤੀਜੇ ਤੇ ਮਹਿੰਗਾਈ-
ਇਸ ਹਫਤੇ ਭਾਰਤੀ ਏਅਰਟੈੱਲ, ਆਈ. ਸੀ. ਆਈ. ਸੀ. ਆਈ. ਬੈਂਕ, ਟਾਈਟਨ, ਐੱਚ. ਸੀ. ਐੱਲ. ਟੈੱਕ ਨੇ ਮਾਰਚ ਤਿਮਾਹੀ ਦੇ ਨਤੀਜੇ ਪੇਸ਼ ਕਰਨੇ ਹਨ। ਉੱਥੇ ਹੀ ਕੇਨਰਾ ਬੈਂਕ, ਇੰਡੀਅਨ ਓਵਰਸੀਜ਼ ਬੈਂਕ ਤੇ ਵੇਦਾਂਤਾ ਦੇ ਵੀ ਨਤੀਜੇ ਆਉਣ ਵਾਲੇ ਹਨ। ਇਨ੍ਹਾਂ ਦੇ ਵਿੱਤੀ ਨਤੀਜੇ ਵੀ ਬਾਜ਼ਾਰ 'ਤੇ ਪ੍ਰਭਾਵ ਪਾਉਣਗੇ।
ਬਾਜ਼ਾਰ ਮਾਹਰਾਂ ਨੇ ਫਿਲਹਾਲ ਪ੍ਰਚੂਨ ਨਿਵੇਸ਼ਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਟਾਕ ਬਾਜ਼ਾਰ ਇਸ ਵਕਤ ਜਿਸ ਰਿਕਾਰਡ ਪੱਧਰ ਦੇ ਨੇੜੇ-ਤੇੜੇ ਚੱਲ ਰਿਹਾ ਹੈ, ਇਸ 'ਚ ਕਿਸੇ ਵੀ ਸਮੇਂ ਵਿਕਵਾਲੀ ਦਾ ਰੁਖ਼ ਬਣ ਸਕਦਾ ਹੈ। ਇਸ ਕਾਰਨ ਛੋਟੇ ਨਿਵੇਸ਼ਕਾਂ ਨੂੰ ਨੁਕਸਾਨ ਦਾ ਖਦਸ਼ਾ ਹੈ। ਉੱਥੇ ਹੀ,  ਅਗਲੇ ਹਫਤੇ ਮਹਿੰਗਾਈ ਦਰ ਵਰਗੇ ਕਈ ਮਹੱਤਵਪੂਰਨ ਅੰਕੜੇ ਵੀ ਆਉਣੇ ਹਨ ਅਤੇ ਬਾਜ਼ਾਰ 'ਤੇ ਉਨ੍ਹਾਂ ਦੀ ਵੀ ਅਸਰ ਹੋਵੇਗਾ।


Related News