ਸੰਸਾਰਕ ਸੰਕੇਤਾਂ, ਰੁਪਏ ਅਤੇ ਕੱਚੇ ਤੇਲ ਦੇ ਉਤਾਰ-ਚੜ੍ਹਾਅ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਦਿਸ਼ਾ

12/16/2018 2:50:14 PM

ਮੁੰਬਈ—ਬੀਤੇ ਹਫਤੇ ਤੇਜ਼ੀ 'ਚ ਰਹੇ ਘਰੇਲੂ ਸ਼ੇਅਰ ਬਾਜ਼ਾਰ ਦੀ ਦਿਸ਼ਾ ਅਗਲੇ ਹਫਤੇ ਕੱਚੇ ਤੇਲ ਦੀਆਂ ਕੀਮਤਾਂ ਦੇ ਉਤਾਰ-ਚੜ੍ਹਾਅ, ਭਾਰਤੀ ਮੁਦਰਾ ਦੀ ਚਾਲ, ਰਾਜਨੀਤਿਕ ਘਟਨਾਕ੍ਰਮ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੀ ਮੀਟਿੰਗ ਦੇ ਫੈਸਲੇ ਨਾਲ ਤੈਅ ਹੋਵੇਗੀ। ਬੀਤੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ 289.68 ਅੰਕ ਭਾਵ 0.81 ਫੀਸਦੀ ਦੀ ਤੇਜ਼ੀ ਨਾਲ 35,962.93 ਅੰਕ ਤੇ ਅਤੇ ਐੱਨ.ਐੱਸ.ਈ. ਦਾ ਨਿਫਟੀ 111.75 ਅੰਕ ਭਾਵ 1.05 ਫੀਸਦੀ ਦੀ ਹਫਤਾਵਾਰੀ ਵਾਧੇ ਨਾਲ 10,805.45 ਅੰਕ 'ਤੇ ਬੰਦ ਹੋਇਆ ਹੈ।
ਦਿੱਗਜ ਕੰਪਨੀਆਂ ਦੀ ਤਰ੍ਹਾਂ ਛੋਟੀਆਂ ਅਤੇ ਮੱਧ ਕੰਪਨੀਆਂ 'ਚ ਵੀ ਨਿਵੇਸ਼ਕਾਂ ਨੇ ਜਮ ਕੇ ਪੈਸਾ ਲਗਾਇਆ ਹੈ। ਬੀ.ਐੱਸ.ਈ. ਦਾ ਮਿਡਕੈਪ 475.35 ਅੰਕ ਦੀ ਤੇਜ਼ੀ ਨਾਲ 15,192.84 ਅੰਕ ਤੇ ਅਤੇ ਸਮਾਲਕੈਪ 397.11 ਅੰਕ ਦੇ ਵਾਧੇ ਨਾਲ 14,501.76 ਅੰਕ 'ਤੇ ਬੰਦ ਹੋਇਆ ਹੈ। ਅਗਲੇ ਹਫਤੇ ਨਿਵੇਸ਼ਕ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਸ਼ਕਤੀਕਾਂਤ ਦਾਸ ਦੀ ਤਰਲਤਾ ਵਧਾਉਣ ਦੀ ਦਿਸ਼ਾ 'ਚ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ 'ਤੇ ਵੀ ਨਜ਼ਰ ਬਣਾਏ ਰੱਖਣਗੇ।
ਬੀਤੇ ਹਫਤੇ ਇਕ ਰੁਪਏ ਨੌ ਪੈਸੇ ਦੀ ਗਿਰਾਵਟ ਨੂੰ ਝੱਲਣ ਵਾਲੀ ਭਾਰਤੀ ਮੁਦਰਾ ਦੀ ਚਾਲ ਵੀ ਨਿਵੇਸ਼ ਧਾਰਨਾ ਨੂੰ ਪ੍ਰਭਾਵਿਤ ਕਰੇਗੀ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਦਾ ਵੀ ਅਸਰ ਸ਼ੇਅਰ ਬਾਜ਼ਾਰ 'ਤੇ ਰਹੇਗਾ। ਇਸ ਤੋਂ ਇਲਾਵਾ 18 ਦਸੰਬਰ ਨੂੰ ਹੋਣ ਵਾਲੀ ਅਮਰੀਕੀ ਫੈਡਰਲ ਰਿਜ਼ਰਵ ਦੀ ਮੀਟਿੰਗ ਦੇ ਨਤੀਜਿਆਂ ਨਾਲ ਵੀ ਨਿਵੇਸ਼ਕਾਂ ਦਾ ਰੁਝਾਣ ਤੈਅ ਹੋਵੇਗਾ।


Aarti dhillon

Content Editor

Related News