ਮਾਰਕ ਜ਼ੁਕਰਬਰਗ ਨੇ ਕੀਤਾ ਸਾਫ, ਨਹੀਂ ਛੱਡਣਗੇ ਫੇਸਬੁੱਕ ਦੇ ਚੇਅਰਮੈਨ ਦਾ ਅਹੁਦਾ

Wednesday, Nov 21, 2018 - 01:59 PM (IST)

ਮਾਰਕ ਜ਼ੁਕਰਬਰਗ ਨੇ ਕੀਤਾ ਸਾਫ, ਨਹੀਂ ਛੱਡਣਗੇ ਫੇਸਬੁੱਕ ਦੇ ਚੇਅਰਮੈਨ ਦਾ ਅਹੁਦਾ

ਨਵੀਂ ਦਿੱਲੀ—ਲਗਾਤਾਰ ਅਸਤੀਫੇ ਦੀ ਮੰਗ ਤੋਂ ਪਰੇਸ਼ਾਨ ਫੇਸਬੁੱਕ ਦੇ ਫਾਊਂਡਰ ਅਤੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਸਾਫ ਕੀਤਾ ਹੈ ਕਿ ਉਹ ਅਜੇ ਅਸਤੀਫਾ ਨਹੀਂ ਦੇਣਗੇ। ਸੀ.ਐੱਨ.ਐੱਨ. ਬਿਜ਼ਨੈੱਸ ਦੇ ਨਾਲ ਖਾਸ ਗੱਲਬਾਤ 'ਚ ਮਾਰਕ ਜ਼ੁਰਕਬਰਗ ਨੇ ਕਿਹਾ ਕਿ ਉਨ੍ਹਾਂ ਖਬਰਾਂ 'ਤੇ ਰੋਕ ਲਗਾ ਦਿੱਤੀ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਮਾਰਕ ਜ਼ੁਕਰਬਰਗ ਬਹੁਤ ਛੇਤੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। 
ਡਾਟਾ ਲੀਕ ਸਮੇਤ ਦੂਜੇ ਵਿਵਾਦਾਂ ਦੇ ਕਾਰਨ ਜ਼ੁਕਰਬਰਗ 'ਤੇ ਨਿਵੇਸ਼ਕਾਂ ਵਲੋਂ ਚੇਅਰਮੈਨ ਅਹੁਦਾ ਛੱਡਣ ਦਾ ਦਬਾਅ ਵਧਿਆ ਹੈ ਪਰ ਜ਼ੁਕਰਬਰਗ ਦਾ ਕਹਿਣਾ ਹੈ ਕਿ ਅਜਿਹੀਆਂ ਗੱਲਾਂ ਦਾ ਫਿਲਹਾਲ ਕੋਈ ਮਤਲਬ ਨਹੀਂ ਹੈ। ਉਨ੍ਹਾਂ ਨੇ ਕੰਪਨੀ ਦੀ ਸੀ.ਈ.ਓ. ਸ਼ੇਰਿਲ ਸੈਂਡਬਰਗ ਦੀ ਵੀ ਤਾਰੀਫ ਕੀਤੀ ਹੈ। 
ਇੰਟਰਵਿਊ 'ਚ ਜੁਕਰਬਰਗ ਨੇ ਕਿਹਾ ਕਿ ਇਸ ਵੱਡੇ ਮੁੱਦੇ 'ਤੋ ਹੋ ਰਿਹਾ ਵਿਵਾਦ ਜਾਇਜ਼ ਹੈ ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਅਸਲੀਅਤ ਵੱਲ ਦੇਖਣਾ ਚਾਹੀਦਾ ਹੈ। ਇਨ੍ਹਾਂ ਪਰੇਸ਼ਾਨੀਆਂ ਨਾਲ ਜੂਝ ਰਹੇ ਲੋਕ ਘਟਨਾ ਦੇ ਦੂਜੇ ਪਹਿਲੂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਉਹ ਇਕ ਕੰਪਨੀ ਨਹੀਂ ਚਲਾਉਂਦੇ ਹਨ ਪਰ ਉਥੇ ਜੋ ਕੁਝ ਹੁੰਦਾ ਹੈ ਉਸ ਦੇ ਲਈ ਉਹ ਹੀ ਜ਼ਿੰਮੇਵਾਰ ਹਨ। 
ਦੱਸ ਦੇਈਏ ਕਿ ਫੇਸਬੁੱਕ ਇੰਕ 'ਚ ਕੁਝ ਨਿਵੇਸ਼ਕਾਂ ਨੇ ਕੁਝ ਦਿਨ ਪਹਿਲਾਂ ਉਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ ਜਿਸ ਚ ਕੰਪਨੀ ਦੇ ਚੀਫ ਐਗਜ਼ੀਕਿਊਟਿਵ ਮਾਰਕ ਜ਼ੁਕਰਬਰਗ ਨੂੰ ਹਟਾਉਣ ਦੀ ਗੱਲ ਕੀਤੀ ਗਈ ਸੀ। ਇਸ ਪ੍ਰਸਤਾਵ ਦੇ ਸਮਰਥਨਾਂ ਦਾ ਕਹਿਣਾ ਸੀ ਕਿ ਕੁਝ ਹਾਈ ਪ੍ਰੋਫਾਈਲ ਸਕੈਂਡਲਸ 'ਤੇ ਜ਼ੁਕਰਬਰਗ ਨੇ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰਨਾ। ਇਲੀਨਾਯ, ਰੋਡ ਆਈਲੈਂਡ ਅਤੇ ਪੇਂਸੀਲਵੇਨੀਆ ਦੇ ਸਟੇਟ ਟ੍ਰੇਜਰਸਰ ਅਤੇ ਨਿਊਯਾਰਕ ਸਿਟੀ ਕੰਟਰੋਲਰ ਸਟਾਕ ਸਟ੍ਰਿਗਰ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਇਸ ਪ੍ਰਸਤਾਵ 'ਤੇ ਅਗਲੇ ਸਾਲ ਸਾਲਾਨਾ ਮੀਟਿੰਗ ਦੇ ਦੌਰਾਨ ਮਈ 2019 'ਚ ਵੋਟਿੰਗ ਹੋਵੇਗੀ।


author

Aarti dhillon

Content Editor

Related News