ਆਉਣ ਵਾਲੇ ਸਾਲਾਂ ''ਚ ਨਵੇਂ ਇਲੈਕਟ੍ਰਿਕ ਵਾਹਨ ਉਤਾਰਨ ਦੀ ਤਿਆਰੀ ''ਚ ਕਈ ਵੱਡੀਆਂ ਕੰਪਨੀਆਂ

Monday, Mar 25, 2024 - 10:28 AM (IST)

ਆਉਣ ਵਾਲੇ ਸਾਲਾਂ ''ਚ ਨਵੇਂ ਇਲੈਕਟ੍ਰਿਕ ਵਾਹਨ ਉਤਾਰਨ ਦੀ ਤਿਆਰੀ ''ਚ ਕਈ ਵੱਡੀਆਂ ਕੰਪਨੀਆਂ

ਨਵੀਂ ਦਿੱਲੀ (ਭਾਸ਼ਾ) - ਸਰਕਾਰ ਵੱਲੋਂ ਨਵੀਂ ਨੀਤੀ ਦੀ ਘੁੰਡ ਚੁਕਾਈ ਰਾਹੀਂ ਵਾਤਾਵਰਣ ਅਨੁਕੂਲ ਆਵਾਜਾਈ ਨੂੰ ਹੁਲਾਰਾ ਦੇਣ ਕਾਰਨ ਭਾਰਤੀ ਵਾਹਨ ਉਦਯੋਗ ਤੇਜ਼ੀ ਨਾਲ ਇਲੈਕਟ੍ਰਿਕ ਵਾਹਨ (ਈ. ਵੀ.) ਮਾਡਲ ਉਤਾਰਨ ਦੀ ਤਿਆਰੀ ਕਰ ਰਿਹਾ ਹੈ। ਵਾਹਨ ਖੇਤਰ ਦੀ ਮਾਰੂਤੀ, ਹੁੰਡਈ, ਮਹਿੰਦਰਾ ਐਂਡ ਮਹਿੰਦਰਾ ਅਤੇ ਟਾਟਾ ਮੋਟਰਜ਼ ਵਰਗੀਆਂ ਵੱਡੀਆਂ ਕੰਪਨੀਆਂ ਵੱਖ-ਵੱਖ ਸੈਕਟਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਨਵੇਂ ਇਲੈਕਟ੍ਰਿਕ ਮਾਡਲ ਲਿਆਉਣ ਦੀ ਤਿਆਰੀ 'ਚ ਹਨ।

ਇਹ ਵੀ ਪੜ੍ਹੋ - ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, 2 ਸਾਲ ਪਹਿਲਾ ਹੋਇਆ ਸੀ ਵਿਆਹ

ਇਸ ਸਬੰਧ ਵਿਚ ਮਹਿੰਦਰਾ ਐਂਡ ਮਹਿੰਦਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਾਹਨ ਖੇਤਰ ਨਲਿਨੀਕਾਂਤ ਗੋਲਾਗੁੰਟਾ ਨੇ ਕਿਹਾ ਕਿ ਕੰਪਨੀ ਆਉਣ ਵਾਲੇ ਸਾਲਾਂ 'ਚ 5 ਨਵੇਂ ਬੈਟਰੀ ਇਲੈਕਟ੍ਰਿਕ ਵਾਹਨ ਪੇਸ਼ ਕਰੇਗੀ। ਇਸ ਦੀ ਸ਼ੁਰੂਆਤ ਜਨਵਰੀ, 2025 ਤੋਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਇਲੈਕਟ੍ਰਿਕ ਸਪੋਰਟਸ ਯੂਟੀਲਿਟੀ ਵਾਹਨ (ਐੱਸ. ਯੂ. ਵੀ.) ਮਹਿੰਦਰਾ ਦੇ ਇਨੋਵੇਸ਼ਨ ਆਈ. ਐੱਨ. ਜੀ. ਐੱਲ. ਓ. ਮੰਚ 'ਤੇ ਬਣਾਏ ਜਾਣਗੇ। ਸਾਡਾ ਟੀਚਾ ਵਿਭਿੰਨਤਾ ਵਾਲੀ ਲੜੀ ਰਾਹੀਂ ਵੱਖ-ਵੱਖ ਵਰਗਾਂ ਦੇ ਖਪਤਕਾਰਾਂ ਦੀ ਲੋੜ ਨੂੰ ਪੂਰਾ ਕਰਨਾ ਹੈ।

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਇਨ੍ਹਾਂ ਐੱਸ. ਯੂ. ਵੀ. ਨੂੰ ਉਤਾਰਨ ਦਾ ਮਕਸਦ ਇਲੈਕਟ੍ਰਿਕ ਵਾਹਨ ਸੈਕਟਰ 'ਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ। 2027 ਤੱਕ ਸਾਡੇ ਪੋਰਟਫੋਲੀਓ ਦਾ 20 ਤੋਂ 30 ਫ਼ੀਸਦੀ ਇਲੈਕਟ੍ਰਿਕ ਵਾਹਨਾਂ ਦਾ ਹੋਵੇਗਾ। ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੇ ਕਾਰਜਕਾਰੀ ਅਧਿਕਾਰੀ (ਕਾਰਪੋਰੇਟ ਮਾਮਲੇ) ਰਾਹੁਲ ਭਾਰਤੀ ਨੇ ਕਿਹਾ ਕਿ ਅਸੀਂ ਇਲੈਕਟ੍ਰਿਕ ਵਾਹਨ ਖੇਤਰ 'ਚ 'ਗੰਭੀਰ' ਨਿਵੇਸ਼ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਵਿੱਤੀ ਸਾਲ 2024-25 'ਚ 550 ਕਿ. ਮੀ. ਰੇਂਜ ਦੇ ਨਾਲ ਈ. ਵੀ. ਦੇ ਰੂਪ 'ਚ ਨਵੇਂ ਸਿਰੇ ਤੋਂ ਡਿਜ਼ਾਈਨ ਹਾਈ-ਸਪੇਕ ਇਲੈਕਟ੍ਰਿਕ ਵਾਹਨ ਦਾ ਉਤਪਾਦਨ ਸ਼ੁਰੂ ਕਰਾਂਗੇ।

ਇਹ ਵੀ ਪੜ੍ਹੋ - ਹੋਲੀ-ਗੁੱਡ ਫਰਾਈਡੇ 'ਤੇ ਘੁੰਮਣ ਜਾਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਹਵਾਈ ਤੇ ਹੋਟਲ ਕਿਰਾਏ ਹੋਏ ਮਹਿੰਗੇ

ਅਗਲੇ 7-8 ਸਾਲਾਂ 'ਚ ਸਾਡੇ 6 ਇਲੈਕਟ੍ਰਿਕ ਵਾਹਨ ਹੋਣਗੇ। ਹੁੰਡਈ ਮੋਟਰ ਇੰਡੀਆ ਦੇ ਮੁੱਖ ਸੰਚਾਲਨ ਅਧਿਕਾਰੀ (ਸੀ. ਈ. ਓ.) ਤਰੁਣ ਗਰਗ ਨੇ ਕਿਹਾ ਕਿ ਅਸੀਂ ਦੇਸ਼ 'ਚ ਪਹਿਲੇ ਮੂਲ ਯੰਤਰ ਵਿਨਿਰਮਾਤਾਵਾਂ (ਓ. ਈ. ਐੱਮ.) 'ਚੋਂ ਇਕ ਹਾਂ, ਜਿਸ ਨੇ ਮੁਕੰਮਲ ਲੰਬੀ ਰੇਂਜ ਵਾਲੀ ਐੱਸ. ਯੂ. ਵੀ. 'ਕੋਨਾ' 2019 'ਚ ਉਤਾਰੀ ਸੀ।

ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ

ਪਿਛਲੇ ਸਾਲ ਕੰਪਨੀ ਨੇ ਆਪਣੀ ਪ੍ਰੀਮੀਅਮ ਇਲੈਕਟ੍ਰਿਕ ਐੱਸ. ਯੂ. ਵੀ. ਆਈ. ਓ. ਐੱਨ. ਆਈ. ਕਿਊ. 5 ਪੇਸ਼ ਕੀਤੀ ਸੀ। ਗਰਗ ਨੇ ਕਿਹਾ ਕਿ ਕਈ ਉਦਯੋਗ ਅੰਦਾਜ਼ਿਆਂ ਅਨੁਸਾਰ, ਈ. ਵੀ. ਦਾ 2030 ਤੱਕ ਭਾਰਤ ਦੇ ਵਾਹਨ ਬਾਜ਼ਾਰ 'ਚ ਹਿੱਸਾ ਲਗਭਗ 20 ਫ਼ੀਸਦੀ 'ਤੇ ਪਹੁੰਚ ਜਾਵੇਗਾ। ਸਾਨੂੰ ਭਰੋਸਾ ਹੈ ਕਿ ਇਲੈਕਟ੍ਰਿਕ ਵਾਹਨ ਜਲਦ ਮੁੱਖ ਧਾਰਾ ਦਾ ਹਿੱਸਾ ਹੋਣਗੇ।

ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News