ਰੇਪੋ ਰੇਟ ਵਧਣ ਤੋਂ ਬਾਅਦ PNB, ਬੈਂਕ ਆਫ ਬੜੌਦਾ ਸਮੇਤ ਕਈ ਬੈਂਕਾਂ ਨੇ ਮਹਿੰਗਾ ਕੀਤਾ ਕਰਜ਼ਾ

06/09/2022 7:36:19 PM

ਨਵੀਂ ਦਿੱਲੀ (ਇੰਟ.)–ਭਾਰਤੀ ਰਿਜ਼ਰਵ ਬੈਂਕ ਯਾਨੀ ਆਰ. ਬੀ. ਆਈ. ਵਲੋਂ ਰੇਪੋ ਰੇਟ ’ਚ ਵਾਧੇ ਤੋਂ ਬਾਅਦ ਬੈਂਕਾਂ ਨੇ ਵੀ ਕਰਜ਼ੇ ਦੀਆਂ ਵਿਆਜ ਦਰਾਂ ’ਚ ਵਾਧਾ ਸ਼ੁਰੂ ਕਰ ਦਿੱਤਾ ਹੈ। ਪਬਲਿਕ ਸੈਕਟਰ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.), ਬੈਂਕ ਆਫ ਬੜੌਦਾ ਅਤ ਬੈਂਕ ਆਫ ਇੰਡੀਆ ਨੇ ਰੇਪੋ ਬੇਸਡ ਲੈਂਡਿੰਗ ਰੇਟਸ ’ਚ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ : ਕਾਰਗਿਲ ਦੇ ਸ਼ਹੀਦਾਂ ਨੂੰ ਸਮਰਪਿਤ ਰਕੇਸ਼ ਭਟੇਜਾ ਤੇ ਸੁਦੇਸ਼ ਬੱਗਾ ਦੀ ਕਿਤਾਬ ‘ਕਾਰਗਿਲ-ਏਕ ਕਥਾਚਿੱਤਰ’ ਰਿਲੀਜ਼

ਪੰਜਾਬ ਨੈਸ਼ਨਲ ਬੈਂਕ
ਪਬਲਿਕ ਸੈਕਟਰ ਦੇ ਪੰਜਾਬ ਨੈਸ਼ਨਲ ਬੈਂਕ ਨੇ ਰੇਪੋ ਆਧਾਰਿਤ ਉਧਾਰ ਦਰਾਂ ’ਚ 0.50 ਫੀਸਦੀ ਦਾ ਵਾਧਾ ਕੀਤਾ ਹੈ। ਬੈਂਕ ਨੇ ਕਰਜ਼ੇ ਦੀ ਵਿਆਜ ਦਰ 6.9 ਫੀਸਦੀ ਤੋਂ ਵਧਾ ਕੇ 7.4 ਫੀਸਦੀ ਕਰ ਦਿੱਤੀ ਹੈ। ਬੈਂਕ ਦੀਆਂ ਵਧੀਆਂ ਦਰਾਂ 9 ਜੂਨ ਤੋਂ ਲਾਗੂ ਹੋ ਗਈਆਂ ਹਨ।

ਬੈਂਕ ਆਫ ਇੰਡੀਆ
ਪਬਲਿਕ ਸੈਕਟਰ ਦੇ ਬੈਂਕ ਆਫ ਇੰਡੀਆ ਨੇ ਕਰਜ਼ੇ ਦੀ ਵਿਆਜ ਦਰ 7.25 ਫੀਸਦੀ ਤੋਂ ਵਧਾ ਕੇ 7.75 ਫੀਸਦੀ ਕਰ ਦਿੱਤੀ ਹੈ। ਬੈਂਕ ਦੀਆਂ ਨਵੀਆਂ ਵਿਆਜ ਦਰਾਂ 8 ਜੂਨ ਤੋਂ ਲਾਗੂ ਹੋ ਗਈਆਂ ਹਨ।

ਇਹ ਵੀ ਪੜ੍ਹੋ :ਕੰਬਸ਼ਨ ਇੰਜਣ ਵਾਲੀਆਂ ਕਾਰਾਂ 'ਤੇ ਪਾਬੰਦੀ ਲਾਉਣ ਲਈ EU 'ਚ ਹੋਵੇਗੀ ਵੋਟਿੰਗ

ਬੈਂਕ ਆਫ ਬੜੌਦਾ
ਪਬਲਿਕ ਸੈਕਟਰ ਦੇ ਬੈਂਕ ਆਫ ਬੜੌਦਾ ਨੇ ਬੀ. ਆਰ. ਐੱਲ. ਐੱਲ. ਨੂੰ 7.40 ਫੀਸਦੀ ਕਰ ਦਿੱਤਾ ਹੈ। ਬੈਂਕ ਦੀਆਂ ਨਵੀਆਂ ਦਰਾਂ 9 ਜੂਨ ਤੋਂ ਲਾਗੂ ਹੋ ਗਈਆਂ ਹਨ।

36 ਦਿਨਾਂ ਦੇ ਅੰਦਰ ਆਰ. ਬੀ. ਆਈ. ਨੇ ਦੋ ਵਾਰ ਵਧਾਇਆ ਰੇਪੋ ਰੇਟ
ਜ਼ਿਕਰਯੋਗ ਹੈ ਕਿ ਆਰ. ਬੀ. ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ 8 ਜੂਨ ਨੂੰ ਰੇਪੋ ਰੇਟ ’ਚ 50 ਆਧਾਰ ਅੰਕਾਂ ਦੇ ਵਾਧੇ ਦਾ ਐਲਾਨ ਕਰਦੇ ਹੋਏ ਇਸ ਨੂੰ 4.40 ਤੋਂ ਵਧਾ ਕੇ 4.90 ਫੀਸਦੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕੇਂਦਰੀ ਬੈਂਕ ਨੇ 4 ਮਈ ਨੂੰ ਹੀ ਰੇਪੋ ਰੇਟ ’ਚ 40 ਆਧਾਰ ਅੰਕਾਂ ਦਾ ਵਾਧਾ ਕਰਦੇ ਹੋਏ ਇਸ ਨੂੰ 4.00 ਫੀਸਦੀ ਤੋਂ ਵਧਾ ਕੇ 4.40 ਫੀਸਦੀ ਕੀਤਾ ਸੀ।

ਆਈ. ਸੀ. ਆਈ. ਸੀ. ਆਈ. ਬੈਂਕ
ਪ੍ਰਾਈਵੇਟ ਸੈਕਟਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨੇ ਲੈਂਡਿੰਗ ਰੇਟ ਯਾਨੀ ਉਧਾਰ ਦਰ ’ਚ 50 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ਨੇ ਲੈਂਡਿੰਗ ਰੇਟ ਨੂੰ 50 ਆਧਾਰ ਅੰਕ ਵਧਾ ਕੇ 8.60 ਫੀਸਦੀ ਕਰ ਦਿੱਤਾ ਹੈ। ਇਹ ਨਵੀਆਂ ਦਰਾਂ 8 ਜੂਨ ਤੋਂ ਲਾਗੂ ਹੋ ਗਈਆਂ ਹਨ।

ਇਹ ਵੀ ਪੜ੍ਹੋ : ਸਾਡਾ ਅਪਡੇਟ ਕੋਰੋਨਾ-ਰੋਕੂ ਟੀਕਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਵਿਰੁੱਧ ਵੀ ਅਸਰਦਾਰ : ਮਾਡਰਨਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News