ਮੈਨੂਫੈਕਚਰਿੰਗ ਸੈਕਟਰ ''ਚ 15 ਸਾਲ ਦੀ ਸਭ ਤੋਂ ਵੱਡੀ ਗਿਰਾਵਟ, ਮਈ ''ਚ ਰਿਕਾਰਡ ਪੱਧਰ ''ਤੇ ਹੋਈ ਛਾਂਟੀ

Tuesday, Jun 02, 2020 - 11:51 AM (IST)

ਮੈਨੂਫੈਕਚਰਿੰਗ ਸੈਕਟਰ ''ਚ 15 ਸਾਲ ਦੀ ਸਭ ਤੋਂ ਵੱਡੀ ਗਿਰਾਵਟ, ਮਈ ''ਚ ਰਿਕਾਰਡ ਪੱਧਰ ''ਤੇ ਹੋਈ ਛਾਂਟੀ

ਮੁੰਬਈ (ਭਾਸ਼ਾ) : ਕੋਰੋਨਾ ਮਹਾਮਾਰੀ ਕਾਰਨ ਲਾਕਡਾਊਨ ਦੀ ਭਾਰੀ ਮਾਰ ਦੇਸ਼ ਦੇ ਮੈਨੂਫੈਕਚਰਿੰਗ ਸੈਕਟਰ 'ਤੇ ਪਈ ਹੈ। ਇਸ ਸਾਲ ਅਪ੍ਰੈਲ ਦੀ ਤੁਲਨਾ 'ਚ ਮਈ 'ਚ ਮੈਨੂਫੈਕਚਰਿੰਗ ਸੈਕਟਰ 'ਚ ਉਤਪਾਦਨ ਅਤੇ ਨਵੇਂ ਆਰਡਰਾਂ 'ਚ 15 ਸਾਲ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਇਹੀ ਨਹੀਂ ਇਸ ਮਹੀਨੇ ਕੰਪਨੀਆਂ ਨੇ ਇਤਿਹਾਸਕ ਪੱਧਰ 'ਤੇ ਕਾਮਿਆਂ ਦੀ ਛਾਂਟੀ ਕੀਤੀ। ਆਈ. ਐੱਚ. ਐੱਸ. ਮਾਰਕੀਟ ਵੱਲੋਂ ਅੱਜ ਇੱਥੇ ਵਿਨਿਰਮਾਣ ਖੇਤਰ ਲਈ ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ਦੀ ਰਿਪੋਰਟ ਜਾਰੀ ਕੀਤੀ ਗਈ।

ਮਹੀਨਾ-ਦਰ-ਮਹੀਨਾ ਆਧਾਰ 'ਤੇ ਜਾਰੀ ਹੋਣ ਵਾਲਾ ਸੂਚਕ ਅੰਕ ਮਈ 'ਚ 30.8 ਦਰਜ ਕੀਤਾ ਗਿਆ, ਜਿਸ ਦਾ ਮਤਲੱਬ ਇਹ ਹੈ ਕਿ ਅਪ੍ਰੈਲ ਦੀ ਤੁਲਣਾ 'ਚ ਵਿਨਿਰਮਾਣ ਗਤੀਵਿਧੀਆਂ 'ਚ ਭਾਰੀ ਗਿਰਾਵਟ ਆਈ ਹੈ। ਸੂਚਕ ਅੰਕ ਦਾ 50 ਤੋਂ ਘੱਟ ਰਹਿਣਾ ਪਿਛਲੇ ਮਹੀਨੇ ਦੇ ਮੁਕਾਬਲੇ ਗਿਰਾਵਟ ਨੂੰ ਅਤੇ 50 ਤੋਂ 'ਤੇ ਰਹਿਣਾ ਵਾਧੇ ਨੂੰ ਦਰਸਾਉਂਦਾ ਹੈ, ਜਦੋਂਕਿ 50 ਦਾ ਅੰਕ ਸਥਿਰਤਾ ਦਾ ਸੰਕੇਤਕ ਹੈ। ਹਾਲਾਂਕਿ ਅਪ੍ਰੈਲ ਦੇ ਮੁਕਾਬਲੇ ਗਿਰਾਵਟ ਦੀ ਰਫਤਾਰ ਮਾਮੂਲੀ ਰੂਪ ਨਾਲ ਘੱਟ ਰਹੀ। ਅਪ੍ਰੈਲ 'ਚ ਸੂਚਕ ਅੰਕ 27.4 ਦਰਜ ਕੀਤਾ ਗਿਆ ਸੀ।

ਮਈ 'ਚ ਹੀ ਟੁੱਟ ਗਿਆ ਅਪ੍ਰੈਲ ਦਾ ਰਿਕਾਰਡ
ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀਆਂ ਨੇ ਮਈ 'ਚ ਇਤਿਹਾਸਕ ਪੱਧਰ 'ਤੇ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਆਈ. ਐੱਚ. ਐੱਸ. ਨੇ 15 ਸਾਲ ਪਹਿਲਾਂ ਪੀ. ਐੱਮ. ਆਈ. ਰਿਪੋਰਟ ਤਿਆਰ ਕਰਨੀ ਸ਼ੁਰੂ ਕੀਤੀ ਸੀ। ਕਾਮਿਆਂ ਦੀ ਛਾਂਟੀ ਦੀ ਰਫਤਾਰ ਮਈ 'ਚ ਇਸ 15 ਸਾਲ 'ਚ ਸਭ ਤੋਂ ਜ਼ਿਆਦਾ ਰਹੀ। ਇਸ ਤੋਂ ਪਿੱਛਲਾ ਰਿਕਾਰਡ ਪੱਧਰ ਇਸ ਸਾਲ ਅਪ੍ਰੈਲ 'ਚ ਦਰਜ ਕੀਤਾ ਗਿਆ ਸੀ। ਸਰਕਾਰ ਨੇ ਮਈ 'ਚ ਲਾਕਡਾਊਨ 'ਚ ਹੌਲੀ-ਹੌਲੀ ਕੁਝ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਦੇ ਬਾਵਜੂਦ ਵਿਨਿਰਮਾਣ ਗਤੀਵਿਧੀਆਂ ਅਪ੍ਰੈਲ ਦੀ ਤੁਲਣਾ 'ਚ ਹੋਰ ਕਮਜ਼ੋਰ ਹੋ ਗਈਆਂ। ਘਰੇਲੂ ਮੰਗ 'ਚ ਗਿਰਾਵਟ ਦੇ ਨਾਲ ਹੀ ਕੌਮਾਂਤਰੀ ਪੱਧਰ ਤੋਂ ਵੀ ਮੰਗ ਬੇਹੱਦ ਕਮਜ਼ੋਰ ਰਹੀ। 'ਕੋਵਿਡ-19' ਦਾ ਇਨਫੈਕਸ਼ਨ ਰੋਕਣ ਦੀ ਕੋਸ਼ਿਸ਼ 'ਚ ਵੱਖ-ਵੱਖ ਦੇਸ਼ਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਕਾਰਣ ਮੰਗ 'ਚ ਕਮੀ ਆਈ ਹੈ।


author

cherry

Content Editor

Related News