ਵਿਨਿਰਮਾਣ ਕੰਪਨੀਆਂ ਦੀ ਵਿਕਰੀ ਤੀਜੀ ਤਿਮਾਹੀ ''ਚ ਸੁਧਰੀ : RBI

Tuesday, Mar 20, 2018 - 02:00 PM (IST)

ਵਿਨਿਰਮਾਣ ਕੰਪਨੀਆਂ ਦੀ ਵਿਕਰੀ ਤੀਜੀ ਤਿਮਾਹੀ ''ਚ ਸੁਧਰੀ : RBI

ਨਵੀਂ ਦਿੱਲੀ—ਦੇਸ਼ 'ਚ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਦੌਰਾਨ ਵਿਨਿਰਮਾਣ ਖੇਤਰ ਦੀ ਵਿਕਰੀ 'ਚ ਸਾਲਾਨਾ ਆਧਾਰ 'ਤੇ ਸੁਧਾਰ ਹੋਇਆ ਹੈ। ਹਾਲਾਂਕਿ ਹੋਰ ਆਮਦਨ 'ਚ ਕਮੀ ਦੇ ਕਾਰਨ ਸ਼ੁੱਧ ਮੁਨਾਫਾ ਘੱਟ ਰਿਹਾ ਹੈ। ਨਿੱਜੀ ਕੰਪਨੀਆਂ ਦੇ ਪ੍ਰਦਰਸ਼ਨ 'ਤੇ ਰਿਜ਼ਰਵ ਬੈਂਕ ਦੇ ਅੰਕੜਿਆਂ 'ਚ ਇਹ ਗੱਲ ਸਾਹਮਣੇ ਆਈ ਹੈ। ਜਾਰੀ ਅੰਕੜਿਆਂ ਮੁਤਾਬਕ ਸੂਚਨਾ ਉਦਯੋਗਿਕੀ ਖੇਤਰ 'ਚ ਵਿਕਰੀ 'ਚ ਨਰਮ ਸੁਧਾਰ ਹੋਇਆ ਹੈ। ਸੇਵਾ ਖੇਤਰ 'ਚ ਵਿਕਰੀ 'ਚ ਹਾਂ-ਪੱਖੀ ਵਾਧੇ ਨਾਲ ਸੁਧਾਰ ਦੇ ਸੰਕੇਤ ਮਿਲੇ ਹਨ। ਅੰਕੜਿਆਂ ਮੁਤਾਬਕ ਵਿਨਿਰਮਾਣ ਕੰਪਨੀਆਂ ਦੀ ਵਿਕਰੀ ਇਸ ਦੌਰਾਨ 14 ਫੀਸਦੀ ਵਧੀ ਹੈ। ਹਾਲਾਂਕਿ ਇਨ੍ਹਾਂ ਦਾ ਸ਼ੁੱਧ ਮੁਨਾਫਾ ਇਸ ਦੌਰਾਨ 2.4 ਫੀਸਦੀ ਘੱਟ ਹੋ ਗਿਆ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਵਿਨਿਰਮਾਣ ਉਦਯੋਗ ਦੇ ਤਹਿਤ ਰਸਾਇਣਿਕ ਉਤਪਾਦ ਖੇਤਰ, ਸੀਮੈਂਟ ਅਤੇ ਸੀਮੈਂਟ ਉਤਪਾਦ, ਮਸ਼ੀਨਰੀ ਅਤੇ ਮਸ਼ੀਨ ਉਪਕਰਣ ਅਤੇ ਮੋਟਰ ਵਾਹਨ ਅਤੇ ਹੋਰ ਟਰਾਂਸਪੋਰਟ ਉਪਕਰਣ ਖੇਤਰਾਂ 'ਚ ਸੁਧਾਰ ਹੋਇਆ ਹੈ। 
ਉਸ ਨੇ ਕਿਹਾ ਕਿ ਮੰਗ 'ਚ ਸੁਧਾਰ ਹੋਣ ਨਾਲ ਲਾਗਤ ਖਰਚ ਵਧਣ ਤੋਂ ਬਾਅਦ ਵੀ ਵਿਨਿਰਮਾਣ ਖੇਤਰ ਦੇ ਸੰਚਾਲਨ ਨਾਲ ਪ੍ਰਾਪਤ ਮੁਨਾਫੇ 'ਚ ਵਾਧਾ ਹੋਇਆ ਹੈ ਅਤੇ ਇਨ੍ਹਾਂ 'ਚ ਚੰਗੀ ਤੇਜ਼ੀ ਜਾਰੀ ਰਹੀ ਹੈ। 


Related News