ਡੀਲਰਾਂ ਕੋਲ ਹੁਣ ਸਿਰਫ ਬੀ. ਐੱਸ.-6 ਮਾਪਦੰਡ ਵਾਲੇ ਵਾਹਨ ਹੀ ਭੇਜਣ ਵਿਨਿਰਮਾਤਾ : ਫਾਡਾ

02/16/2020 1:15:33 AM

ਨਵੀਂ ਦਿੱਲੀ (ਭਾਸ਼ਾ)-ਵਾਹਨ ਡੀਲਰਾਂ ਦੇ ਅਖਿਲ ਭਾਰਤੀ ਸੰਗਠਨ ਫਾਡਾ ਨੇ ਵਾਹਨ ਵਿਨਿਰਮਾਤਾ ਕੰਪਨੀਆਂ ਨੂੰ ਸ਼ਨੀਵਾਰ ਨੂੰ ਕਿਹਾ ਕਿ ਉਹ ਡੀਲਰਾਂ ਤੱਕ ਹੁਣ ਸਿਰਫ ਬੀ. ਐੱਸ.-6 ਨਿਕਾਸੀ ਮਾਪਦੰਡ ਵਾਲੇ ਵਾਹਨ ਹੀ ਭੇਜਣ ਕਿਉਂਕਿ ਸੁਪਰੀਮ ਕੋਰਟ ਨੇ ਬੀ. ਐੱਸ.-4 ਮਾਪਦੰਡ ਵਾਲੇ ਵਾਹਨਾਂ ਦੀ ਵਿਕਰੀ ਅਤੇ ਰਜਿਸਟ੍ਰੇਸ਼ਨ ਦੀ ਸਮਾਂ ਹੱਦ 1 ਅਪ੍ਰੈਲ ਤੋਂ ਅੱਗੇ ਵਧਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਫੈੱਡਰੇਸ਼ਨ ਆਫ ਆਟੋਮੋਬਾਇਲਸ ਡੀਲਰਜ਼ ਐਸੋਸੀਏਸ਼ਨਜ਼ (ਫਾਡਾ) ਨੇ ਕਿਹਾ ਕਿ ਵਾਹਨ ਬਾਜ਼ਾਰ ’ਚ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਨਰਮੀ ਹੈ। ਮੰਗ ਦੀ ਮੌਜੂਦਾ ਸਥਿਤੀ ਦੇ ਹਿਸਾਬ ਨਾਲ ਹੁਣ ਡੀਲਰਾਂ ਲਈ ਉਨ੍ਹਾਂ ਕੋਲ ਬਚੇ ਬੀ. ਐੱਸ.-4 ਨਿਕਾਸੀ ਮਾਪਦੰਡ ਵਾਲੇ ਵਾਹਨਾਂ ਦੇ ਸਟਾਕ ਨੂੰ 31 ਮਾਰਚ 2020 ਤੱਕ ਪੂਰੀ ਤਰ੍ਹਾਂ ਵੇਚ ਸਕਣਾ ਵੀ ਇਕ ਵੱਡੀ ਚੁਣੌਤੀ ਹੈ।

ਫਾਡਾ ਨੇ ਆਪਣੇ ਮੈਂਬਰ ਡੀਲਰਾਂ ਨੂੰ ਭੇਜੇ ਇਕ ਪੱਤਰ ’ਚ ਸਲਾਹ ਦਿੱਤੀ ਹੈ ਕਿ ਉਹ 31 ਮਾਰਚ 2020 ਤੱਕ ਉਨ੍ਹਾਂ ਕੋਲ ਬਚੇ ਹੋਏ ਬੀ. ਐੱਸ.-4 ਨਿਕਾਸੀ ਮਾਪਦੰਡ ਵਾਹਨਾਂ ਦਾ ਬੰਦੋਬਸ਼ਤ ਕਰਨ ਦੀ ਯੋਜਨਾ ਬਣਾਉਣ। ਜ਼ਿਕਰਯੋਗ ਹੈ ਕਿ ਦੇਸ਼ ’ਚ 1 ਅਪ੍ਰੈਲ ਤੋਂ ਬਾਅਦ ਬੀ. ਐੱਸ.-4 ਨਿਕਾਸੀ ਮਾਪਦੰਡ ਵਾਹਨਾਂ ਦੀ ਵਿਕਰੀ ’ਤੇ ਰੋਕ ਹੋਵੇਗੀ।


Karan Kumar

Content Editor

Related News