ਦੇਸ਼ ''ਚ ਹੀ ਜਹਾਜ਼ਾਂ ਦੇ ਵਿਨਿਰਮਾਣ ਲਈ ਸਾਂਝੇਦਾਰਾਂ ਦੀ ਤਲਾਸ਼ : ਪ੍ਰਭੂ

02/21/2019 9:42:44 AM

ਬੰਗਲੁਰੂ—ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦਾ ਹਵਾਬਾਜ਼ੀ ਬਾਜ਼ਾਰ 'ਤੇਜ਼ੀ ਨਾਲ ਵਧਣਾ' ਸ਼ੁਰੂ ਹੋ ਚੁੱਕਾ ਹੈ। ਅਜਿਹੇ 'ਚ ਦੇਸ਼ ਸਥਾਨਕ ਪੱਧਰ 'ਤੇ ਹੀ ਜਹਾਜ਼ਾਂ ਦੇ ਵਿਨਿਰਮਾਣ ਦੇ ਲਈ ਸਾਂਝਦੇਰੀ ਲਈ ਉਤਸੁਕ ਹੈ। ਦੋ ਸਾਲਾਂ 'ਏਰੋ ਇੰਡੀਆ ਸ਼ੋਅ' ਦੇ ਉਦਘਾਟਨ 'ਤੇ ਇਥੇ ਨਿਵੇਸ਼ਕਾਂ ਨਾਲ ਰੂ-ਬ-ਰੂ ਹੁੰਦੇ ਹੋਏ ਪ੍ਰਭੂ ਨੇ ਕਿਹਾ ਕਿ ਭਾਰਤ ਦਾ ਹਵਾਬਾਜ਼ੀ ਬਾਜ਼ਾਰ ਹੁਣ ਤੇਜ਼ੀ ਨਾਲ ਵਧ ਰਿਹਾ ਹੈ। ਅਜੇ ਤੱਕ ਸਾਡੇ ਕੋਲ ਸੀਮਿਤ ਹਵਾਈ ਸੰਪਰਕ ਸੀ। ਪਰ ਹੁਣ ਸਾਡੇ ਕੋਲ ਜ਼ਿਆਦਾ ਹਵਾਈ ਅੱਡੇ ਹਨ ਅਤੇ ਇਨ੍ਹਾਂ ਦੀ ਗਿਣਤੀ 103 ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਅਗਲੇ 15 ਸਾਲ 'ਚ ਸਾਨੂੰ 65 ਅਰਬ ਡਾਲਰ ਦੇ ਨਿਵੇਸ਼ ਦੇ ਨਾਲ 100 ਹੋਰ ਹਵਾਈ ਅੱਡੇ ਵਿਕਸਿਤ ਕਰਨਗੇ। ਹਵਾਬਾਜ਼ੀ ਮੰਤਰਾਲੇ ਦੀ ਖੇਤਰ ਨੂੰ ਲੈ ਕੇ ਸਮੁੱਚੀ ਰਣਨੀਤੀ ਦੀ ਚਰਚਾ ਕਰਦੇ ਹੋਏ ਪ੍ਰਭੂ ਨੇ ਕਿਹਾ ਕਿ ਮੰਤਰਾਲੇ ਨੇ 'ਦ੍ਰਿਸ਼ਟੀਕੋਣ 2040' ਪੇਸ਼ ਕੀਤਾ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਦੇਸ਼ ਨੂੰ 2,300 ਜਹਾਜ਼ਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ 'ਚ ਜਹਾਜ਼ਾਂ ਦੇ ਵਿਨਿਰਮਾਣ ਦੇ ਲਈ ਸਾਂਝੇਦਾਰੀ ਕਰਨ ਦੇ ਇਛੁੱਕ ਹਨ। ਇਸ ਨੂੰ ਪੂਰਾ ਕਰਨ ਲਈ ਅਸੀਂ ਇਕ ਕਾਰਵਾਈ ਯੋਜਨਾ, ਦ੍ਰਿਸ਼ਟੀ ਅਤੇ ਰੂਪਰੇਖਾ ਲਿਆ ਰਹੇ ਹਾਂ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਇਕ ਹਵਾਈ ਮਾਲ-ਵਹਿਨ ਨੀਤੀ ਪੇਸ਼ ਕੀਤੀ ਹੈ।         


Aarti dhillon

Content Editor

Related News