ਮਨਮੋਹਨ ਸਰਕਾਰ ਦੇ ਆਖਰੀ ਸਾਲਾਂ ’ਚ ਭਾਰਤੀ ਅਰਥਵਿਵਸਥਾ ਦੀ ਰਫਤਾਰ ਥੰਮ ਗਈ ਸੀ : ਨਾਰਾਇਣ ਮੂਰਤੀ

Sunday, Sep 25, 2022 - 11:03 AM (IST)

ਮਨਮੋਹਨ ਸਰਕਾਰ ਦੇ ਆਖਰੀ ਸਾਲਾਂ ’ਚ ਭਾਰਤੀ ਅਰਥਵਿਵਸਥਾ ਦੀ ਰਫਤਾਰ ਥੰਮ ਗਈ ਸੀ : ਨਾਰਾਇਣ ਮੂਰਤੀ

ਅਹਿਮਦਾਬਾਦ–ਦੇਸ਼ ਦੀ ਪ੍ਰਮੁੱਖ ਸੂਚਨਾ ਤਕਨਾਲੋਜੀ ਕੰਪਨੀ ਇਨਫੋਸਿਸ ਤਕਨਾਲੋਜੀ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਨੇ ਕਿਹਾ ਕਿ ਮਨਮੋਹਨ ਸਿੰਘ ਸਰਕਾਰ ਦੇ ਆਖਰੀ ਸਾਲਾਂ ’ਚ ਸਰਕਾਰੀ ਫੈਸਲਿਆਂ ’ਚ ਦੇਰੀ ਕਾਰਨ ਦੇਸ਼ ਦੀ ਅਰਥਵਿਵਸਥਾ ਦੀ ਰਫਤਾਰ ਥੰਮ ਗਈ ਸੀ। ਸ਼੍ਰੀ ਮੂਰਤੀ ਨੇ ਅਹਿਮਦਾਬਾਦ ਸਥਿਤ ਭਾਰਤੀ ਪ੍ਰਬੰਧਨ ਸੰਸਥਾਨ (ਆਈ. ਆਈ. ਐੱਮ.-ਏ.) ਦੀ ਇਕ ਬੈਠਕ ’ਚ ਕਿਹਾ ਕਿ ਮੈਂ 2008 ਤੋਂ 2012 ਦਰਮਿਆਨ ਲੰਡਨ ’ਚ ਐੱਚ. ਐੱਸ. ਬੀ. ਸੀ. ਦੇ ਬੋਰਡ ਆਫ ਡਾਇਰੈਕਟਰਜ਼ ਦਾ ਮੈਂਬਰ ਸੀ।

ਉਸ ਦੌਰ ਦੇ ਪਹਿਲੇ ਕੁੱਝ ਸਾਲਾਂ ’ਚ ਬੋਰਡ ਆਫ ਡਾਇਰੈਕਟਰਜ਼ ਦੀਆਂ ਬੈਠਕਾਂ ’ਚ ਜਦੋਂ ਚੀਨ ਦਾ ਜ਼ਿਕਰ 2 ਤੋਂ 3 ਵਾਰ ਹੋਇਆ ਕਰਦਾ ਸੀ ਤਾਂ ਭਾਰਤ ਦਾ ਨਾਂ ਸਿਰਫ ਇਕ ਵਾਰ ਆਉਂਦਾ ਸੀ, ਪਰ ਜਦੋਂ ਮੇਰਾ ਐੱਸ. ਬੀ. ਸੀ. ਦੇ ਬੋਰਡ ਆਫ ਡਾਇਰੈਕਟਰਜ਼ ’ਚੋਂ ਨਿਕਲਣ ਦਾ ਸਮਾਂ ਆਇਆ ਤਾਂ ਉਸ ਸਮੇਂ ਭਾਰਤ ਦੀ ਚਰਚਾ ਸ਼ਾਇਦ ਹੀ ਹੁੰਦੀ ਸੀ ਜਦ ਕਿ ਉਸ ਸਮੇਂ ਸਰਕਾਰ ਦੀ ਵਾਗਡੋਰ ਪ੍ਰਧਾਨ ਮੰਤਰੀ ਸਿੰਘ ਦੇ ਹੱਥਾਂ ’ਚ ਹੀ ਸੀ।


ਸ਼੍ਰੀ ਮੂਰਤੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਬਾਅਦ ਦੇ ਸਾਲਾਂ ’ਚ ਕੀ ਹੋ ਗਿਆ ਸੀ ਪਰ ਮਨਮੋਹਨ ਸਿੰਘ ਸਰਕਾਰ ਦੇ ਆਖਰੀ ਦੌਰ ’ਚ ਭਾਰਤ ਦਾ ਆਰਥਿਕ ਵਿਕਾਸ ਰੁਕ ਗਿਆ ਸੀ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਮਨਮੋਹਨ ਸਿੰਘ ਇਕ ਆਸਾਧਾਰਣ ਵਿਅਕਤੀ ਹਨ ਅਤੇ ਜਿਨ੍ਹਾਂ ਦਾ ਉਹ ਦਿਲੋਂ ਆਦਰ ਕਰਦੇ ਹਨ। ਸ਼੍ਰੀ ਮੂਰਤੀ ਨੇ ਕਿਹਾ ਕਿ ਉਸ ਸਮੇਂ ਫੈਸਲੇ ਤੇਜ਼ੀ ਨਾਲ ਨਹੀਂ ਹੋ ਰਹੇ ਸਨ, ਹਰ ਚੀਜ਼ ’ਚ ਦੇਰੀ ਹੁੰਦੀ ਸੀ। ਇਕ ਸਵਾਲ ਦੇ ਜਵਾਬ ’ਚ ਸ਼੍ਰੀ ਮੂਰਤੀ ਨੇ ਭਰੋਸਾ ਪ੍ਰਗਟਾਇਆ ਕਿ ਯੂਵਾ ਪੀੜ੍ਹੀ ਦੇਸ਼ ਦੇ ਸਨਮਾਨ ਨੂੰ ਵਾਪਸ ਲਿਆਉਣ ’ਚ ਸਮਰੱਥ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਯੁਵਾ ਪੀੜ੍ਹੀ ਦੀ ਜ਼ਿੰਮੇਵਾਰੀ ਹੈ ਕਿ ਉਹ ਅਜਿਹਾ ਕੰਮ ਕਰਨ ਕਿ ਲੋਕ ਭਾਰਤ ਦਾ ਨਾਂ ਸਨਮਾਨ ਨਾਲ ਲੈਣ। 1978 ਤੋਂ 2022 ਦੇ ਦੌਰ ’ਚ ਚੀਨ ਨੇ ਭਾਰਤ ਨੂੰ 6 ਗੁਣਾ ਪਿੱਛੇ ਕਰ ਦਿੱਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇੱਥੇ ਹਾਜ਼ਰ ਸਾਰੇ ਯੁਵਾ ਜੇ ਇਸ ਨੂੰ ਸੰਭਵ ਕਰਨ ਦਾ ਨਿਸ਼ਚਾ ਕਰ ਲੈਣ ਤਾਂ ਭਾਰਤ ਵੀ ਉਹ ਸਨਮਾਨ ਹਾਸਲ ਕਰ ਸਕਦਾ ਹੈ ਜੋ ਚੀਨ ਨੂੰ ਮਿਲ ਰਿਹਾ ਹੈ।


author

Aarti dhillon

Content Editor

Related News