ਕੋਰੋਨਾ ਵੈਕਸੀਨ ''ਤੇ ਕਿਰਨ ਮਜੂਮਦਾਰ ਸ਼ਾ ਨੇ ਕੀਤਾ ਮਜ਼ਾਕ, ਕਿਹਾ-ਅਰੇਂਜ ਮੈਰਿਜ ਦੀ ਤਰ੍ਹਾਂ ਹੋ ਗਈ ਵੈਕਸੀਨ
Sunday, May 16, 2021 - 08:08 PM (IST)
ਨਵੀਂ ਦਿੱਲੀ – ਬਾਇਓਕਾਨ ਦੀ ਮੁਖੀ ਕਿਰਨ ਮਜੂਮਦਾਰ ਸ਼ਾ ਨੇ ਦੇਸ਼ ’ਚ ਟੀਕਾਕਰਨ ਦੇ ਹਾਲਾਤ ਦੀ ਤੁਲਨਾ ਵਿਆਹ ਲਈ ਰਿਸ਼ਤ ਲੱਭਣ ਨਾਲ ਕੀਤੀ ਹੈ। ਜੈਵ-ਤਕਨਾਲੋਜੀ ਖੇਤਰ ਦੀ ਇਸ ਪ੍ਰਮੁੱਖ ਕੰਪਨੀ ਦੀ ਕਾਰਜਕਾਰੀ ਪ੍ਰਧਾਨ ਮਜੂਦਮਦਾਰ ਨੇ ਟੀਕਾਕਰਨ ਦੀ ਪੂਰੀ ਪ੍ਰਕਿਰਿਆ ਨੂੰ ਲੈ ਕੇ ਇਸ ਸਮੇਂ ਬਣੇ ਭਰਮ ’ਤੇ ਮਜ਼ਾਕੀਆ ਅੰਦਾਜ਼ ’ਚ ਕਿਹਾ ਕਿ ਇਹ ਵਿਆਹ ਲਈ ਲਾੜਾ ਜਾਂ ਲਾੜੀ ਲੱਭਣ ਵਰਗਾ ਹੋ ਗਿਆ ਹੈ।
ਉਨ੍ਹਾਂ ਨੇ ਟਵਿਟਰ ’ਤੇ ਲਿਖਿਆ ਕਿ ਭਾਰਤ ’ਚ ਟੀਕਾਕਰਨ ਦੀ ਸਥਿਤੀ ਵਿਆਹ ਲਈ ਰਿਸ਼ਤੇ ਲੱਭਣ ਵਰਗੀ ਹੋ ਗਈ ਹੈ। ਪਹਿਲਾਂ ਤੁਸੀਂ ਤਿਆਰ ਨਹੀਂ ਹੁੰਦੇ, ਫਿਰ ਤੁਹਾਨੂੰ ਕੋਈ ਰਿਸ਼ਤਾ ਪਸੰਦ ਨਹੀਂ ਆਉਂਦਾ ਅਤੇ ਫਿਰ ਤੁਹਾਨੂੰ ਕੋਈ ਮਿਲਦਾ ਹੀ ਨਹੀਂ। ਿਜਨ੍ਹਾਂ ਨੂੰ ਇਹ ਮਿਲ ਗਿਆ, ਉਹ ਇਹ ਸੋਚ ਕੇ ਦੁਖੀ ਹੁੰਦੇ ਹਨ ਕਿ ਦੂਜਾ ਰਿਸ਼ਤਾ ਮਿਲ ਗਿਆ ਹੁੰਦਾ ਤਾਂ ਬਿਹਤਰ ਹੁੰਦਾ, ਜਿਨ੍ਹਾਂ ਨੂੰ ਕੋਈ ਨਹੀਂ ਮਿਲਿਆ ਉਹ ਕਿਸੇ ਨੂੰ ਵੀ ਲੈਣ ਲਈ ਤਿਆਰ ਹਨ।
ਇਸ ਤੋਂ ਪਹਿਲਾਂ ਇਸ ਹਫਤੇ ਦੀ ਸ਼ੁਰੂਆਤ ’ਚ ਕਿਰਨ ਨੇ ਦੇਸ਼ ’ਚ ਕੋਵਿਡ ਟੀਕੇ ਦੀ ਕਮੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ ਅਤੇ ਸਰਕਾਰ ਨੇ ਇਸ ਦੀ ਉਪਲਬਧਤਾ ਨੂੰ ਲੈ ਕੇ ਜ਼ਿਆਦਾ ਪਾਰਦਰਸ਼ਿਤਾ ਅਪਣਾਉਣ ਦੀ ਮੰਗ ਕੀਤੀ ਸੀ ਤਾਂ ਕਿ ਲੋਕ ਸਬਰ ਨਾਲ ਆਪਣੀ ਵਾਰੀ ਦਾ ਇੰਤਜ਼ਾਰ ਕਰ ਸਕਣ।