ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ: $80 ਪ੍ਰਤੀ ਬੈਰਲ ''ਤੇ ਆ ਜਾਵੇਗੀ ਕੀਮਤ

Monday, Oct 19, 2026 - 11:22 PM (IST)

ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ: $80 ਪ੍ਰਤੀ ਬੈਰਲ ''ਤੇ ਆ ਜਾਵੇਗੀ ਕੀਮਤ

ਨਵੀਂ ਦਿੱਲੀ : ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਜਲਦ ਹੀ ਵੱਡੀ ਗਿਰਾਵਟ ਆ ਸਕਦੀ ਹੈ। ਗੋਲਡਮੈਨ ਸੈਕਸ ਰਿਸਰਚ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ, ਅੰਤਰਰਾਸ਼ਟਰੀ ਬਾਜ਼ਾਰ 'ਚ 110 ਡਾਲਰ ਪ੍ਰਤੀ ਬੈਰਲ ਦੇ ਨੇੜੇ ਵਿਕ ਰਿਹਾ ਕੱਚਾ ਤੇਲ ਸਾਲ 2027 ਤੱਕ ਡਿੱਗ ਕੇ ਔਸਤਨ 80 ਡਾਲਰ ਪ੍ਰਤੀ ਬੈਰਲ 'ਤੇ ਆ ਸਕਦਾ ਹੈ।

ਗੋਲਡਮੈਨ ਸੈਕਸ ਦੇ ਗਲੋਬਲ ਕਮੋਡਿਟੀ ਰਿਸਰਚ ਦੇ ਸਹਿ-ਪ੍ਰਮੁੱਖ ਅਤੇ ਤੇਲ ਖੋਜ ਦੇ ਪ੍ਰਮੁੱਖ ਡਾਨ ਸਟ੍ਰੂਵੇਨ ਅਨੁਸਾਰ, ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਪੱਛਮੀ ਏਸ਼ੀਆ ਅਤੇ ਮੱਧ ਪੂਰਬ ਵਿੱਚ ਤੇਲ ਦੀ ਸਪਲਾਈ 'ਚ ਆਈਆਂ ਰੁਕਾਵਟਾਂ ਹੌਲੀ-ਹੌਲੀ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਫਾਰਸ ਦੀ ਖਾੜੀ ਤੋਂ ਤੇਲ ਦੀ ਬਰਾਮਦ (ਨਿਰਯਾਤ) ਵਿੱਚ ਉਮੀਦ ਨਾਲੋਂ ਤੇਜ਼ੀ ਨਾਲ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ।

ਸਾਲ 2026 ਅਤੇ 2027 ਲਈ ਅਨੁਮਾਨ  
ਰਿਪੋਰਟ ਅਨੁਸਾਰ, ਦਸੰਬਰ 2026 ਵਿੱਚ ਬ੍ਰੈਂਟ ਕ੍ਰੂਡ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਰਹਿਣ ਦੀ ਉਮੀਦ ਹੈ, ਜੋ ਪਹਿਲਾਂ ਲਗਾਏ ਗਏ 85 ਡਾਲਰ ਦੇ ਅਨੁਮਾਨ ਤੋਂ ਥੋੜ੍ਹਾ ਜ਼ਿਆਦਾ ਹੈ। ਹਾਲਾਂਕਿ, ਵਿਸ਼ਵਵਿਆਪੀ ਤੇਲ ਬਾਜ਼ਾਰ ਸਾਲ 2026 ਦੀ ਚੌਥੀ ਤਿਮਾਹੀ ਤੱਕ ਮੰਗ ਨਾਲੋਂ ਸਪਲਾਈ ਜ਼ਿਆਦਾ ਹੋਣ ਦੀ ਸਥਿਤੀ ਵਿੱਚ ਆ ਜਾਵੇਗਾ ਅਤੇ ਇਹ ਸਥਿਤੀ 2027 ਵਿੱਚ ਵੀ ਬਣੀ ਰਹੇਗੀ, ਜਿਸ ਨਾਲ ਕੀਮਤਾਂ 'ਚ ਨਰਮੀ ਆਵੇਗੀ।

ਮੌਜੂਦਾ ਸਥਿਤੀ ਅਤੇ ਚਿਤਾਵਨੀ  
ਮੌਜੂਦਾ ਸਮੇਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬ੍ਰੈਂਟ ਕ੍ਰੂਡ ਦੀ ਕੀਮਤ 110 ਡਾਲਰ ਦੇ ਆਸ-ਪਾਸ ਟ੍ਰੇਡ ਕਰ ਰਹੀ ਹੈ, ਜਦਕਿ ਅਗਲੇ ਮਹੀਨੇ ਦੀ ਡਿਲੀਵਰੀ ਲਈ ਡੇਟਿਡ ਬ੍ਰੈਂਟ ਦਾ ਭਾਅ 130 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣਿਆ ਹੋਇਆ ਹੈ। ਗੋਲਡਮੈਨ ਸੈਕਸ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਪੱਛਮੀ ਏਸ਼ੀਆ ਵਿੱਚ ਨਵੇਂ ਸਿਰੇ ਤੋਂ ਤਣਾਅ ਵਧਦਾ ਹੈ, ਤਾਂ ਕੀਮਤਾਂ ਅਨੁਮਾਨ ਤੋਂ ਜ਼ਿਆਦਾ ਸਮੇਂ ਤੱਕ ਉੱਚੀਆਂ ਰਹਿ ਸਕਦੀਆਂ ਹਨ।


author

Inder Prajapati

Content Editor

Related News