ਦੁੱਗਣੀਆਂ ਹੋਈਆਂ LPG ਦੀਆਂ ਕੀਮਤਾਂ ! 24 ਘੰਟਿਆਂ ''ਚ ਹੀ 50 ਰੁਪਏ ਹੋਈ ਮਹਿੰਗੀ, ਕਰਾਚੀ ''ਚ ਮਚੀ ਹਾਹਾਕਾਰ
Saturday, Oct 31, 2026 - 05:08 PM (IST)
ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ, ਜਿੱਥੇ ਮਹਿੰਗਾਈ ਨੇ ਪਹਿਲਾਂ ਹੀ ਆਮ ਜਨਤਾ ਦਾ ਲੱਕ ਤੋੜਿਆ ਹੋਇਆ ਹੈ, ਉੱਥੋਂ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਸਭ ਤੋਂ ਵੱਡੇ ਤੇ ਅਹਿਮ ਸ਼ਹਿਰਾਂ 'ਚੋਂ ਇਕ ਕਰਾਚੀ 'ਚ LPG ਦੀਆਂ ਕੀਮਤਾਂ ਅਸਮਾਨ ਛੂੰਹਦੀਆਂ ਜਾ ਰਹੀਆਂ ਹਨ। ਪਿਛਲੇ ਸਿਰਫ਼ 24 ਘੰਟਿਆਂ 'ਚ ਹੀ 50 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਹੋਣ ਤੋਂ ਬਾਅਦ ਬਾਜ਼ਾਰ 'ਚ ਐੱਲ.ਪੀ.ਜੀ. ਦੀ ਕੀਮਤ 550 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ, ਜੋ ਕਿ ਸਰਕਾਰ ਦੁਆਰਾ ਨਿਰਧਾਰਤ ਅਧਿਕਾਰਤ ਦਰਾਂ ਨਾਲੋਂ ਲਗਭਗ ਦੁੱਗਣੀ ਹੈ।
ਰਿਪੋਰਟਾਂ ਅਨੁਸਾਰ, ਇਰਾਨ ਤੋਂ ਆਉਣ ਵਾਲੀ ਐੱਲ.ਪੀ.ਜੀ. ਦੀ ਸਪਲਾਈ 'ਚ ਆਈ ਰੁਕਾਵਟ ਅਤੇ ਸਰਹੱਦੀ ਤਣਾਅ ਕਾਰਨ ਬਾਜ਼ਾਰ 'ਚ ਗੈਸ ਦੀ ਭਾਰੀ ਕਮੀ ਹੋ ਗਈ ਹੈ, ਜਿਸ ਮਗਰੋਂ ਸਥਾਨਕ ਮਾਰਕੀਟਿੰਗ ਕੰਪਨੀਆਂ ਇਸ ਕਿੱਲਤ ਦਾ ਫਾਇਦਾ ਚੁੱਕ ਕੇ ਮਨਮਰਜ਼ੀ ਦੀਆਂ ਕੀਮਤਾਂ ਵਸੂਲ ਰਹੀਆਂ ਹਨ।
ਇਹ ਵੀ ਪੜ੍ਹੋ- ਮਿਡਲ ਈਸਟ 'ਚ ਹੋਣ ਜਾ ਰਿਹੈ ਕੁਝ 'ਵੱਡਾ' ! ਅਮਰੀਕਾ ਨੇ ਇਜ਼ਰਾਈਲ ਵੱਲ ਭੇਜੇ ਲੜਾਕੂ ਜਹਾਜ਼
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਰਕੀਟਿੰਗ ਕੰਪਨੀਆਂ ਉਨ੍ਹਾਂ ਨੂੰ ਬਹੁਤ ਮਹਿੰਗੇ ਭਾਅ 'ਤੇ ਗੈਸ ਦੇ ਰਹੀਆਂ ਹਨ। ਕੀਮਤਾਂ ਵਧਣ ਕਾਰਨ ਗਾਹਕਾਂ ਦੀ ਖਰੀਦਦਾਰੀ ਘਟ ਗਈ ਹੈ, ਜਿਸ ਨਾਲ ਛੋਟੇ ਵਿਕਰੇਤਾਵਾਂ ਦੀ ਵਿਕਰੀ 50 ਫੀਸਦੀ ਤੱਕ ਡਿੱਗ ਗਈ ਹੈ। ਪਾਈਪਲਾਈਨ ਗੈਸ ਤੋਂ ਵਾਂਝੇ ਪਰਿਵਾਰਾਂ ਕੋਲ ਮਹਿੰਗੀ ਐੱਲ.ਪੀ.ਜੀ. ਖਰੀਦਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ।
ਗੈਸ ਮਹਿੰਗੀ ਹੋਣ ਕਾਰਨ ਢਾਬਿਆਂ-ਹੋਟਲਾਂ 'ਚ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ, ਬੇਕਰੀ ਉਤਪਾਦਾਂ ਅਤੇ ਟਰਾਂਸਪੋਰਟ ਦੇ ਕਿਰਾਏ ਵਧਣ ਦਾ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਨਾਲ ਆਮ ਜਨਤਾ ਨੂੰ ਗੁਜ਼ਾਰਾ ਕਰਨਾ ਹੋਰ ਮੁਸ਼ਕਲ ਹੋ ਜਾਵੇਗਾ। ਬਾਜ਼ਾਰ ਮਾਹਿਰਾਂ ਅਨੁਸਾਰ, ਸਰਕਾਰ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਸਖ਼ਤ ਚੈਕਿੰਗ ਅਤੇ ਕਾਰਵਾਈ ਨਾ ਕੀਤੇ ਜਾਣ ਕਾਰਨ ਮੁਨਾਫ਼ਾਖੋਰ ਖਪਤਕਾਰਾਂ ਨੂੰ ਬਿਨਾਂ ਕਿਸੇ ਡਰ ਦੇ ਲੁੱਟਣ 'ਚ ਲੱਗੇ ਹੋਏ ਹਨ। ਇਸ ਕਾਰਨ ਜਿੱਥੇ ਪਾਕਿਸਤਾਨ 'ਚ ਪਹਿਲਾਂ ਆਟੇ ਦੀਆਂ ਕੀਮਤਾਂ ਅਸਮਾਨੀਂ ਪਹੁੰਚੀਆਂ ਹੋਈਆਂ ਹਨ, ਉੱਥੇ ਹੁਣ ਗੈਸ ਦੀਆਂ ਕੀਮਤਾਂ 'ਚ ਅਚਾਨਕ ਹੋਏ ਵਾਧੇ ਨਾਲ ਆਮ ਲੋਕਾਂ ਨੂੰ ਜੇਬ 'ਤੇ ਵਾਧੂ ਬੋਝ ਝੱਲਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਟਲ ਗਈ ਪੰਜਾਬੀ ਮੁੰਡਿਆਂ ਦੀ ਫਾਂਸੀ ! ਸਾਊਦੀ ਅਰਬ ਦੀ ਅਦਾਲਤ ਨੇ ਸਜ਼ਾ 'ਤੇ ਲਾਈ ਰੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
