Gold-Silver ਦੀਆਂ ਕੀਮਤਾਂ ''ਚ ਵੱਡਾ ਫੇਰਬਦਲ ! ਜਾਣੋ 20, 22 ਅਤੇ 24 ਕੈਰਟ ਸੋਨੇ ਦਾ ਤਾਜ਼ਾ ਭਾਅ

Sunday, Oct 11, 2026 - 02:03 PM (IST)

Gold-Silver ਦੀਆਂ ਕੀਮਤਾਂ ''ਚ ਵੱਡਾ ਫੇਰਬਦਲ ! ਜਾਣੋ 20, 22 ਅਤੇ 24 ਕੈਰਟ ਸੋਨੇ ਦਾ ਤਾਜ਼ਾ ਭਾਅ

ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਜਾਂ ਇਨ੍ਹਾਂ ਕੀਮਤੀ ਧਾਤਾਂ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਖਾਸ ਹੈ। ਪਿਛਲੇ ਹਫ਼ਤੇ ਦੇ ਪੰਜ ਕਾਰੋਬਾਰੀ ਦਿਨਾਂ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਐਮਸੀਐਕਸ (MCX) 'ਤੇ ਸੋਨੇ ਦਾ ਰੇਟ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ 4 ਦਸੰਬਰ ਦੀ ਐਕਸਪਾਇਰੀ ਵਾਲੇ 10 ਗ੍ਰਾਮ 24 ਕੈਰਟ ਸੋਨੇ ਦਾ ਭਾਅ ਪਹਿਲਾਂ 1,50,390 ਰੁਪਏ ਸੀ, ਜੋ ਬੀਤੇ ਸ਼ੁੱਕਰਵਾਰ ਨੂੰ ਤੇਜ਼ ਉਛਾਲ ਨਾਲ 1,51,503 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ।
ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, 24 ਕੈਰਟ ਸੋਨੇ ਦਾ ਰੇਟ 1 ਅਕਤੂਬਰ ਦੇ 1,48,138 ਰੁਪਏ ਦੀ ਤੁਲਨਾ ਵਿੱਚ ਸ਼ੁੱਕਰਵਾਰ ਨੂੰ 1,49,430 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। 

ਵੱਖ-ਵੱਖ ਕੁਆਲਿਟੀ ਦੇ ਸੋਨੇ ਦੇ ਰੇਟ (ਪ੍ਰਤੀ 10 ਗ੍ਰਾਮ): 
• 24 ਕੈਰਟ ਸੋਨਾ: ₹1,49,430 
• 22 ਕੈਰਟ ਸੋਨਾ: ₹1,44,840
 • 20 ਕੈਰਟ ਸੋਨਾ: ₹1,32,990 
• 18 ਕੈਰਟ ਸੋਨਾ: ₹1,21,040 
• 14 ਕੈਰਟ ਸੋਨਾ: ₹96,380

ਚਾਂਦੀ ਦੀਆਂ ਕੀਮਤਾਂ ਦਾ ਹਾਲ 
MCX 'ਤੇ 1 ਅਕਤੂਬਰ ਨੂੰ ਚਾਂਦੀ 2,25,877 ਰੁਪਏ 'ਤੇ ਬੰਦ ਹੋਈ ਸੀ, ਜੋ ਬੀਤੇ ਸ਼ੁੱਕਰਵਾਰ ਨੂੰ 2,25,820 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਇਹ ਆਪਣੇ ਜਨਵਰੀ ਦੇ ਆਲ-ਟਾਈਮ ਹਾਈ (4,20,048 ਰੁਪਏ) ਨਾਲੋਂ 1,94,228 ਰੁਪਏ ਸਸਤੀ ਮਿਲ ਰਹੀ ਹੈ।
ਘਰੇਲੂ ਬਾਜ਼ਾਰ ਵਿੱਚ IBJA ਦੇ ਅਨੁਸਾਰ 1 ਅਕਤੂਬਰ ਨੂੰ ਚਾਂਦੀ ਦਾ ਰੇਟ 2,20,829 ਰੁਪਏ ਸੀ, ਜੋ ਸ਼ੁੱਕਰਵਾਰ ਨੂੰ 2,21,109 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ। ਧਿਆਨ ਦਿਓ ਕਿ ਘਰੇਲੂ ਬਾਜ਼ਾਰ ਵਿੱਚ ਗਹਿਣਿਆਂ ਦੀ ਖਰੀਦਦਾਰੀ 'ਤੇ 3 ਫੀਸਦੀ ਜੀਐਸਟੀ (GST) ਅਤੇ ਮੇਕਿੰਗ ਚਾਰਜ ਵੱਖਰੇ ਤੌਰ 'ਤੇ ਲਾਗੂ ਹੁੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News