ਮੂਧੇ ਮੂੰਹ ਡਿੱਗੇ Gold-Silver ਦੇ ਭਾਅ ! ਆਲ-ਟਾਈਮ ਹਾਈ ਤੋਂ 1.94 ਲੱਖ ਰੁਪਏ ਸਸਤੀ ਹੋਈ ਚਾਂਦੀ

Sunday, Oct 04, 2026 - 02:07 PM (IST)

ਮੂਧੇ ਮੂੰਹ ਡਿੱਗੇ Gold-Silver ਦੇ ਭਾਅ ! ਆਲ-ਟਾਈਮ ਹਾਈ ਤੋਂ 1.94 ਲੱਖ ਰੁਪਏ ਸਸਤੀ ਹੋਈ ਚਾਂਦੀ

ਬਿਜ਼ਨੈੱਸ ਡੈਸਕ : ਬੀਤੇ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ਤੋਂ ਲੈ ਕੇ ਘਰੇਲੂ ਬਾਜ਼ਾਰਾਂ ਤੱਕ ਦੋਵਾਂ ਕੀਮਤੀ ਧਾਤਾਂ ਦੇ ਭਾਅ ਹੇਠਾਂ ਆ ਗਏ ਹਨ। ਚਾਂਦੀ ਦੇ ਭਾਅ 'ਚ ਵੱਡੀ ਮੰਦੀ ਐਮ.ਸੀ.ਐਕਸ (MCX) 'ਤੇ 4 ਦਸੰਬਰ ਦੀ ਐਕਸਪਾਇਰੀ ਵਾਲੀ 1 ਕਿਲੋ ਚਾਂਦੀ 25 ਸਤੰਬਰ ਨੂੰ ₹2,34,696 'ਤੇ ਬੰਦ ਹੋਈ ਸੀ, ਜੋ ਬੀਤੇ ਸ਼ੁੱਕਰਵਾਰ ਨੂੰ ਡਿੱਗ ਕੇ ₹2,25,545 'ਤੇ ਆ ਗਈ। ਇਸ ਤਰ੍ਹਾਂ ਮਹਿਜ਼ 5 ਕਾਰੋਬਾਰੀ ਦਿਨਾਂ ਵਿੱਚ ਇਹ ਕੀਮਤੀ ਧਾਤੂ ₹9,151 ਪ੍ਰਤੀ ਕਿਲੋਗ੍ਰਾਮ ਸਸਤੀ ਹੋ ਗਈ ਹੈ।
ਚਾਂਦੀ ਦੀ ਵਾਇਦਾ ਕੀਮਤ ਇਸੇ ਸਾਲ ਜਨਵਰੀ ਦੇ ਆਖਰੀ ਹਫ਼ਤੇ ਵਿੱਚ ₹4,20,048 ਪ੍ਰਤੀ ਕਿਲੋ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਸੀ। ਸ਼ੁੱਕਰਵਾਰ ਦੇ ਬੰਦ ਭਾਅ ਨਾਲ ਤੁਲਨਾ ਕਰੀਏ ਤਾਂ ਚਾਂਦੀ ਆਪਣੇ ਆਲ-ਟਾਈਮ ਹਾਈ ਤੋਂ ₹1,94,503 ਪ੍ਰਤੀ ਕਿਲੋ ਸਸਤੀ ਹੋ ਚੁੱਕੀ ਹੈ।  ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ (IBJA) ਮੁਤਾਬਕ ਘਰੇਲੂ ਬਾਜ਼ਾਰ ਵਿੱਚ ਚਾਂਦੀ ਦਾ ਭਾਅ 5 ਦਿਨਾਂ ਵਿੱਚ ₹2,32,350 ਤੋਂ ₹11,521 ਡਿੱਗ ਕੇ ₹2,20,829 ਪ੍ਰਤੀ ਕਿਲੋ ਰਹਿ ਗਿਆ ਹੈ।
ਸੋਨੇ ਦੇ ਰੇਟ ਵੀ ਧੜਾਮ MCX 'ਤੇ 4 ਦਸੰਬਰ ਦੀ ਐਕਸਪਾਇਰੀ ਵਾਲੇ 10 ਗ੍ਰਾਮ (24 ਕੈਰੇਟ) ਸੋਨੇ ਦਾ ਰੇਟ ਸ਼ੁੱਕਰਵਾਰ ਨੂੰ ਡਿੱਗ ਕੇ ₹1,50,250 'ਤੇ ਆ ਗਿਆ, ਜੋ 25 ਸਤੰਬਰ ਨੂੰ ₹1,53,277 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਸੋਨੇ ਦੀ ਕੀਮਤ ਵਿੱਚ ₹3,027 ਪ੍ਰਤੀ 10 ਗ੍ਰਾਮ ਦੀ ਗਿਰਾਵਟ ਆਈ ਹੈ। ਘਰੇਲੂ ਬਾਜ਼ਾਰ ਵਿੱਚ 5 ਕਾਰੋਬਾਰੀ ਦਿਨਾਂ ਦੌਰਾਨ ਸੋਨੇ ਦਾ ਭਾਅ ₹1,52,113 ਤੋਂ ਫਿਸਲ ਕੇ ₹1,48,138 ਪ੍ਰਤੀ 10 ਗ੍ਰਾਮ 'ਤੇ ਆ ਗਿਆ, ਯਾਨੀ ਸੋਨਾ ₹3,975 ਸਸਤਾ ਹੋਇਆ ਹੈ।
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Shubam Kumar

Content Editor

Related News