ਮਹਿੰਦਰਾ ਦੀ ਕੁੱਲ ਵਿਕਰੀ ਦਸੰਬਰ ''ਚ 11 ਫੀਸਦੀ ਵਧੀ
Saturday, Jan 01, 2022 - 06:47 PM (IST)
ਨਵੀਂ ਦਿੱਲੀ-ਮਹਿੰਦਰਾ ਐਂਡ ਮਹਿੰਦਰਾ (ਐੱਮ.ਐਂਡ.ਐੱਮ.) ਨੇ ਸ਼ਨੀਵਾਰ ਨੂੰ ਦੱਸਿਆ ਕਿ ਦਸੰਬਰ, 2021 'ਚ ਉਸ ਦੀ ਕੁੱਲ ਵਿਕਰੀ 11 ਫੀਸਦੀ ਵਧ ਕੇ 39,157 ਇਕਾਈ ਹੋ ਗਈ। ਐੱਮ.ਐਂਡ.ਐੱਮ. ਨੇ ਇਕ ਬਿਆਨ 'ਚ ਕਿਹਾ ਕਿ ਦਸੰਬਰ, 2020 'ਚ ਉਸ ਦੀ ਵਿਕਰੀ 35,187 ਇਕਾਈ ਸੀ। ਕੰਪਨੀ ਨੇ ਦੱਸਿਆ ਕਿ ਘਰੇਲੂ ਬਾਜ਼ਾਰ 'ਚ ਉਸ ਦੇ ਯਾਤਰੀ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 10 ਫੀਸਦੀ ਵਧ ਕੇ 17,722 ਇਕਾਈ ਹੋ ਗਈ, ਜੋ ਦਸੰਬਰ 2020 'ਚ 16,182 ਇਕਾਈ ਸੀ। ਵਪਾਰਕ ਵਾਹਨ ਖੰਡ 'ਚ ਦੰਸਬਰ 2021 ਦੌਰਾਨ ਵਿਕਰੀ 18,418 ਇਕਾਈ ਰਹੀ ਜੋ ਦਸੰਬਰ 2020 'ਚ 16,795 ਇਕਾਈ ਸੀ।
ਇਹ ਵੀ ਪੜ੍ਹੋ : ਟਰੱਕ ਡਰਾਈਵਰ ਰੋਜੇਲ ਐਗੁਇਲੇਰਾ ਦੀ ਸਜ਼ਾ 110 ਤੋਂ ਘਟਾ ਕੇ ਕੀਤੀ 10 ਸਾਲ
ਇਸ ਤਰ੍ਹਾਂ ਇਸ 'ਚ 10 ਫੀਸਦੀ ਦਾ ਵਾਧਾ ਹੋਇਆ। ਦਸੰਬਰ, 2021 'ਚ ਨਿਰਯਾਤ 37 ਫੀਸਦੀ ਵਧ ਕੇ 3,017 ਇਕਾਈ ਹੋ ਗਿਆ ਜੋ ਇਸ ਤੋਂ ਇਕ ਸਾਲ ਪਹਿਲੇ ਸਮਾਨ ਮਿਆਦ 'ਚ 2210 ਇਕਾਈ ਸੀ। ਮਹਿੰਦਰਾ ਐਂਡ ਮਹਿੰਦਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਆਟੋਮੋਟਿਵ ਡਿਵੀਜ਼ਨ) ਵਿਜੈ ਨਾਕਰਾ ਨੇ ਕਿਹਾ ਕਿ ਅਸੀਂ ਯਾਤਰੀ ਵਾਹਨਾਂ, ਵਪਾਰਕ ਵਾਹਨਾਂ ਅਤੇ ਅੰਤਰਰਾਸ਼ਟਰੀ ਆਵਾਜਾਈ ਸੰਚਾਲਨ ਸਮੇਤ ਵਪਾਰਕ ਖੇਤਰਾਂ 'ਚ ਵਾਧਾ ਦੇਖਿਆ ਹੈ, ਜੋ ਉਤਪਾਦ ਪੋਰਟਫੋਲੀਓ 'ਚ ਲਗਾਤਾਰ ਮਜ਼ਬੂਤ ਮੰਗ ਨੂੰ ਦਰਸ਼ਾਉਂਦਾ ਹੈ।
ਇਹ ਵੀ ਪੜ੍ਹੋ : ਫਿਲਾਡੇਲਫੀਆ 'ਚ 2 ਬੰਦੂਕਧਾਰੀਆਂ ਨੇ ਕੀਤੀ ਫਾਇਰਿੰਗ, 6 ਜ਼ਖਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।