ਮਹਾਰਾਸ਼ਟਰ ਸਰਕਾਰ ਨੂੰ ਮਿਲੀ Air India ਦੀ ਇਮਾਰਤ ਦੀ ਮਲਕੀਅਤ , 1,601 ਕਰੋੜ ਰੁਪਏ ਦਾ ਕੀਤਾ ਭੁਗਤਾਨ

Thursday, Mar 14, 2024 - 06:38 PM (IST)

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਵੀਰਵਾਰ ਨੂੰ ਜਾਇਦਾਦ ਦੇ ਤਬਾਦਲੇ ਨੂੰ ਮਨਜ਼ੂਰੀ ਦੇਣ ਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਏਅਰ ਇੰਡੀਆ ਦੀ ਮਸ਼ਹੂਰ ਇਮਾਰਤ ਦੀ ਮਾਲਕ ਬਣ ਗਈ ਹੈ। ਮਹਾਰਾਸ਼ਟਰ ਸਰਕਾਰ ਨੇ ਮੁੰਬਈ ਦੇ ਨਰੀਮਨ ਪੁਆਇੰਟ 'ਤੇ ਏਅਰ ਇੰਡੀਆ ਦੀ ਇਮਾਰਤ 1,601 ਕਰੋੜ ਰੁਪਏ 'ਚ ਖਰੀਦੀ ਹੈ। ਤੁਹਿਨ ਕਾਂਤ ਪਾਂਡੇ, ਸਕੱਤਰ, ਨਿਵੇਸ਼ ਅਤੇ ਜਨਤਕ ਸੰਪੱਤੀ ਪ੍ਰਬੰਧਨ ਵਿਭਾਗ (DIPAM) ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਸੋਸ਼ਲ ਨੈਟਵਰਕਿੰਗ ਪਲੇਟਫਾਰਮ 'X' 'ਤੇ ਲਿਖਿਆ 'ਭਾਰਤ ਸਰਕਾਰ ਨੇ AI ਐਸੇਟ ਹੋਲਡਿੰਗ ਕੰਪਨੀ ਲਿਮਿਟੇਡ (AIAHL) ਦੀ ਏਅਰ ਇੰਡੀਆ ਬਿਲਡਿੰਗ, ਮੁੰਬਈ ਨੂੰ 1,601 ਕਰੋੜ ਰੁਪਏ ਵਿੱਚ ਮਹਾਰਾਸ਼ਟਰ ਸਰਕਾਰ ਨੂੰ ਟ੍ਰਾਂਸਫਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।'

ਇਹ ਵੀ ਪੜ੍ਹੋ :    ਕਾਰ 'ਚ ਸਾਰੀਆਂ ਸਵਾਰੀਆਂ ਲਈ ਸੀਟ ਬੈਲਟ ਲਗਾਉਣਾ ਹੋਵੇਗਾ ਲਾਜ਼ਮੀ, ਜੇਕਰ ਨਹੀਂ ਪਹਿਨੀ ਤਾਂ ਵੱਜੇਗਾ ਅਲਾਰਮ

ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਪ੍ਰਸ਼ਾਸਕੀ ਨਿਯੰਤਰਣ ਅਧੀਨ ਭਾਰਤ ਸਰਕਾਰ ਦੀ ਇੱਕ ਕੰਪਨੀ AIAHL ਦੀ ਸਥਾਪਨਾ 2019 ਵਿੱਚ ਏਅਰ ਇੰਡੀਆ ਦੀ ਗੈਰ-ਮੁੱਖ ਸੰਪਤੀਆਂ ਅਤੇ ਕਰਜ਼ੇ ਨੂੰ ਰੱਖਣ ਲਈ ਕੀਤੀ ਗਈ ਸੀ। ਜ਼ਮੀਨ ਅਤੇ ਇਮਾਰਤਾਂ ਸਮੇਤ ਏਅਰ ਇੰਡੀਆ ਦੀ ਗੈਰ-ਕੋਰ ਜਾਇਦਾਦ ਦੀ ਕੀਮਤ 14,718 ਕਰੋੜ ਰੁਪਏ ਸੀ। ਸਰਕਾਰ ਨੇ 27 ਜਨਵਰੀ, 2022 ਨੂੰ ਏਅਰ ਇੰਡੀਆ ਦੀ ਮਲਕੀਅਤ ਟਾਟਾ ਗਰੁੱਪ ਨੂੰ ਸੌਂਪ ਦਿੱਤੀ। ਗਰੁੱਪ ਨੇ ਅਕਤੂਬਰ 2021 ਵਿੱਚ ਏਅਰ ਇੰਡੀਆ ਨੂੰ ਖਰੀਦਣ ਲਈ 18,000 ਕਰੋੜ ਰੁਪਏ ਦੀ ਬੋਲੀ ਲਗਾਈ ਸੀ।

ਇਹ ਵੀ ਪੜ੍ਹੋ :    Mutual Fund 'ਚ ਔਰਤਾਂ ਕਰ ਰਹੀਆਂ ਹਨ ਭਾਰੀ ਨਿਵੇਸ਼,  21% ਵਧੀ ਹਿੱਸੇਦਾਰੀ

ਇਹ ਵੀ ਪੜ੍ਹੋ :     ਹੁਣ ਤੁਸੀਂ ਨਹੀਂ ਖਾ ਸਕੋਗੇ ਗੋਭੀ ਮੰਚੂਰੀਅਨ ਅਤੇ ਕਾਟਨ ਕੈਂਡੀ, ਇਨ੍ਹਾਂ ਭੋਜਨ ਪਦਾਰਥਾਂ 'ਤੇ ਲੱਗੀ ਪਾਬੰਦੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News