ਮਹਾਰਾਸ਼ਟਰ ਦੇ ਫਲ ਉਤਪਾਦਕਾਂ ਨੇ ਪੈਕੇਜਿੰਗ, ਗ੍ਰੇਡਿੰਗ ਲਈ ਜਾਲਨਾ ਬੰਦਰਗਾਹ ਨੇੜੇ ਮੰਗੀ ਜ਼ਮੀਨ

Wednesday, Dec 01, 2021 - 11:34 AM (IST)

ਔਰੰਗਾਬਾਦ (ਭਾਸ਼ਾ) – ਮਹਾਰਾਸ਼ਟਰ ’ਚ ਅਨਾਰ ਉਤਪਾਦਕਾਂ ਦੇ ਇਕ ਸੰਗਠਨ ਨੇ ਜਾਲਨਾ ਜ਼ਿਲੇ ’ਚ ਨਿਰਮਾਣ ਅਧੀਨ ਖੁਸ਼ਕ ਬੰਦਰਗਾਹ ਕੋਲ ਆਪਣੇ ਫਲਾਂ ਦੀ ਪੈਕੇਜਿੰਗ ਅਤੇ ਗ੍ਰੇਡਿੰਗ ਲਈ ਜ਼ਮੀਨ ਦੀ ਮੰਗ ਕੀਤੀ ਹੈ। ਅਖਿਲ ਮਹਾਰਾਸ਼ਟਰ ਦਲਿੰਬ ਉਤਪਾਦਕ ਸੋਧ ਸੰਘ ਦੇ ਸਕੱਤਰ ਡਾ. ਸੁਯੋਗ ਕੁਲਕਰਣੀ ਨੇ ਕਿਹਾ ਕਿ ਉਨ੍ਹਾਂ ਦੇ ਵਫਦ ਨੇ ਹਾਲ ਹੀ ’ਚ ਲਾਤੂਰ ’ਚ ਕੇਂਦਰੀ ਸੜਕ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਸਾਹਮਣੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਰੱਖਿਆ ਸੀ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਦੇਸ਼ ’ਚ ਅਨਾਰ ਦਾ ਸਭ ਤੋਂ ਵੱਡਾ ਉਤਪਾਦਕ ਸੂਬਾ ਹੈ ਅਤੇ ਇੱਥੇ ਇਸ ਲਈ ਲਗਭਗ ਇਕ ਲੱਖ ਹੈਕਟੇਅਰ ਜ਼ਮੀਨ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਾਲਨਾ ’ਚ ਖੁਸ਼ਕ ਬੰਦਰਗਾਹ ਦੇ ਕੰਮ ’ਚ ਦੇਰੀ ਹੋਈ ਹੈ। ਇਹ ਬੰਦਰਗਾਹ ਜਾਲਨਾ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਉਦਯੋਗਾਂ ਲਈ ਅਹਿਮ ਹੈ, ਕਿਉਂਕਿ ਇਸ ਨਾਲ ਬਰਾਮਦ ਦੀ ਸਹੂਲਤ ਮਿਲੇਗੀ। ਅਸੀਂ ਮੰਗ ਕੀਤੀ ਹੈ ਕਿ ਸਰਕਾਰ ਇਸ ਬੰਦਰਗਾਹ ਯੋਜਨਾ ਕੋਲ 2 ਏਕੜ ਜ਼ਮੀਨ ਮੁਹੱਈਆ ਕਰੇ, ਜਿਸ ਨਾਲ ਕਿਸਾਨਾਂ ਨੂੰ ਆਪਣੀ ਉਪਜ ਦੀ ਪੈਕੇਜਿੰਗ ਅਤੇ ਗ੍ਰੇਡਿੰਗ ’ਚ ਮਦਦ ਮਿਲੇਗੀ।


Harinder Kaur

Content Editor

Related News