ਹੁਣ ਇਟਲੀ ''ਚ ਵੀ ਮਿਲੇਗਾ ਲਖਨਊ ਦਾ ਚੌਸਾ ਅੰਬ, ਭੇਜੀ ਗਈ ਪਹਿਲੀ ਖੇਪ

Thursday, Jul 18, 2019 - 09:15 PM (IST)

ਹੁਣ ਇਟਲੀ ''ਚ ਵੀ ਮਿਲੇਗਾ ਲਖਨਊ ਦਾ ਚੌਸਾ ਅੰਬ, ਭੇਜੀ ਗਈ ਪਹਿਲੀ ਖੇਪ

ਨਵੀਂ ਦਿੱਲੀ— ਹੁਣ ਇਟਲੀ 'ਚ ਵੀ ਲਖਨਊ ਦਾ ਚੌਸਾ ਅੰਬ ਖਾਣ ਨੂੰ ਮਿਲੇਗਾ। ਉੱਤਰ ਪ੍ਰਦੇਸ਼ ਤੋਂ ਅੰਬ ਦੇ ਐਕਸਪੋਰਟ ਨੂੰ ਹੱਲਾਸ਼ੇਰੀ ਦੇਣ ਲਈ ਉੱਤਰ ਪ੍ਰਦੇਸ਼ ਮੰਡੀ ਪ੍ਰੀਸ਼ਦ ਪੈਕ ਹਾਊਸ ਮਲਿਹਾਬਾਦ, ਲਖਨਊ ਤੋਂ ਇਟਲੀ ਲਈ 10 ਟਨ ਚੌਸਾ ਅੰਬ ਦੀ ਪਹਿਲੀ ਖੇਪ ਭੇਜੀ ਗਈ ਹੈ। ਇਹ ਖੇਪ ਸਮੁੰਦਰੀ ਮਾਰਗ ਰਾਹੀਂ 15 ਜੁਲਾਈ, 2019 ਨੂੰ ਇਟਲੀ ਲਈ ਰਵਾਨਾ ਕੀਤੀ ਗਈ ਹੈ, ਜਿਸ ਦੇ ਲਈ 20-22 ਦਿਨ 'ਚ ਇਟਲੀ ਪਹੁੰਚਣ ਦਾ ਅੰਦਾਜਾ ਹੈ।

ਸਪੇਨ ਦੇ ਰਾਸਤੇ ਪਹੁੰਚੇਗੀ ਇਟਲੀ
ਇਸ ਟਰਾਂਸਪੋਰਟ ਨੂੰ ਵਾਪਰ ਤੇ ਉਦਯੋਗ ਮੰਤਰਾਲਾ ਦੇ ਤਹਿਤ ਆਉਣ ਵਾਲੀ ਖੇਤੀਬਾੜੀ ਤੇ ਪ੍ਰੋਸੈਸਡ ਖਾਦ ਉਤਪਾਦ ਐਕਸਪੋਰਟ ਵਿਕਾਸ ਅਥਾਰਟੀ ਵੱਲੋਂ ਵਿੱਤੀ ਸਹਾਇਤਾ ਦਿੱਤੀ ਗਈ ਹੈ। ਅੰਬ ਦੀ ਇਸ ਖੇਪ ਨੂੰ ਉੱਤਰ ਪ੍ਰਦੇਸ਼ ਮੰਡੀ ਪ੍ਰੀਸ਼ਦ ਦੇ ਨਿਰਦੇਸ਼ਕ ਆਰ ਕੇ ਪਾਂਡੇ ਤੇ ਏ.ਪੀ.ਡਾ. ਦੇ ਏ.ਜੀ.ਐੱਮ. ਡਾ. ਸੀ.ਬੀ. ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅੰਬ ਦੀ ਇਸ ਖੇਪ ਨੂੰ ਰੀਫਰ ਕੰਟੇਨਰ ਵੱਲੋਂ ਗੁਜਰਾਤ ਦੇ ਪੀਪਾਵਾਵ ਬੰਦਰਗਾਹ ਭੇਜਿਆ ਜਾਵੇਗਾ, ਜਿਥੋਂ ਇਹ ਸਪੇਨ ਦੇ ਰਾਸਤੇ ਇਟਲੀ ਪਹੁੰਚੇਗਾ।

ਹਵਾਈ ਰਾਸਤੇ ਦੀ ਤੁਲਨਾ 'ਚ ਆਏਗੀ ਘੱਟ ਲਾਗਤ
ਆਮ ਤੌਰ 'ਤੇ ਉੱਤਰ ਪ੍ਰਦੇਸ਼ ਤੋਂ ਅੰਬਾਂ ਨੂੰ ਐਕਸਪੋਰਟ ਹਵਾਈ ਸੇਵਾ ਰਾਹੀਂ ਕੀਤਾ ਜਾਂਦਾ ਰਿਹਾ ਹੈ ਪਰ ਲਖਨਊ ਤੋਂ ਯੂਰੋਪ ਤਕ ਸਾਮਾਨ ਭੇਜਣ ਦੀ ਲਾਗਤ ਬਹੁਤ ਜ਼ਿਆਦਾ ਹੈ। ਉੱਤਰ ਪ੍ਰਦੇਸ਼ 'ਚ ਵਧੀਆ ਕਿਸਮ ਦੇ ਅੰਬ ਹੋਣ ਤੋਂ ਬਾਅਦ ਵੀ ਲਖਨਊ ਤੋਂ ਘੱਟ ਗਿਣਤੀ 'ਚ ਹਵਾਈ ਸੇਵਾ ਹੋਣ ਤੇ ਹਵਾਈ ਮਾਲ ਕਿਰਾਏ ਦੀ ਦਰ ਜ਼ਿਆਦਾ ਹੋਣ ਕਾਰਨ ਅੰਬ ਨੂੰ ਐਕਸਪੋਰਟ ਕਰਨਾ ਆਸਾਨ ਨਹੀਂ ਸੀ। ਹਵਾਈ ਸੇਵਾ ਵੱਲੋਂ ਪ੍ਰਤੀ ਕਿਲੋਗ੍ਰਾਮ ਅੰਬ ਐਕਸਪੋਰਟ ਕਰਨ ਦੀ ਦਰ ਜਿਥੇ 120 ਰੁਪਏ ਪ੍ਰਤੀ ਕਿਲੋ ਸੀ, ਉਥੇ ਹੀ ਸਮੁੰਦਰੀ ਰਾਸਤੇ ਤੋਂ ਇਸ ਨੂੰ ਯੂਰੋਪ ਭੇਜਣ 'ਚ ਸਿਰਫ 28 ਰੁਪਏ ਪ੍ਰਤੀ ਕਿਲੋ ਦੀ ਲਾਗਤ ਆਵੇਗੀ।


author

Inder Prajapati

Content Editor

Related News