ਮੁਫ਼ਤ ਰਸੋਈ ਗੈਸ ਸਿਲੰਡਰ ਲੈਣ ਲਈ 'ਉੱਜਵਲਾ ਯੋਜਨਾ' 'ਚ ਇੰਝ ਕਰਾਓ ਰਜਿਸਟਰੇਸ਼ਨ
Saturday, Jul 11, 2020 - 11:21 AM (IST)
ਨਵੀਂ ਦਿੱਲੀ : ਕੋਰੋਨਾ ਸੰਕਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਦੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਵਿਚ ਰਸੋਈ ਗੈਸ ਸਿਲੰਡਰ ਉਪਲੱਬਧ ਕਰਾਉਣ ਦੀ ਯੋਜਨਾ ਹੋਰ 3 ਮਹੀਨੇ ਲਈ ਵਧਾ ਦਿੱਤੀ ਹੈ। ਹੁਣ ਦੇਸ਼ ਦੇ ਗਰੀਬ ਪਰਿਵਾਰ ਸਤੰਬਰ ਦੇ ਅੰਤ ਤੱਕ ਮੁਫ਼ਤ ਵਿਚ ਗੈਸ ਸਿਲੰਡਰ ਲੈ ਸਕਣਗੇ। ਅਜਿਹੇ ਵਿਚ ਜੇਕਰ ਤੁਸੀਂ ਗਰੀਬ ਪਰਿਵਾਰ ਤੋਂ ਹੋ ਅਤੇ ਅਜੇ ਤੱਕ ਇਸ ਯੋਜਨਾ ਦਾ ਲਾਭ ਨਹੀਂ ਲਿਆ ਹੈ ਤਾਂ ਤੁਸੀਂ ਤੁਰੰਤ ਇਸ ਦੇ ਲਈ ਰਜਿਸਟਰੇਸ਼ਨ ਕਰਵਾਓ। ਇਸ ਯੋਜਨਾ ਲਈ ਰਜਿਸਟਰੇਸ਼ਨ ਕਰਵਾਉਣਾ ਬੇਹੱਦ ਆਸਾਨ ਹੈ। ਤੁਸੀਂ ਖੁਦ ਵੀ ਇਸ ਯੋਜਨਾ ਨਾਲ ਜੁੜੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਵਿਸਤ੍ਰਿਤ ਜਾਣਕਾਰੀ ਲੈ ਸਕਦੇ ਹੋ।
ਇੰਝ ਕਰੋ ਅਪਲਾਈ
- ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਬੀ.ਪੀ.ਐੱਲ. ਪਰਿਵਾਰ ਦੀ ਇਕ ਜਨਾਨੀ ਹੀ ਐੱਲ.ਪੀ.ਜੀ. ਕੁਨੈਕਸ਼ਨ ਲਈ ਅਪਲਾਈ ਕਰ ਸਕਦੀ ਹੈ।
- ਇਸ ਦੇ ਲਈ ਇਕ ਅਰਜ਼ੀ ਪੱਤਰ ਭਰ ਕੇ ਨਜ਼ਦੀਕੀ ਐੱਲ.ਪੀ.ਜੀ. ਡਿਸਟ੍ਰੀਬਿਊਟਰ ਕੋਲ ਜਮ੍ਹਾਂ ਕਰਵਾਉਣੀ ਹੋਵੇਗੀ।
- ਅਰਜ਼ੀ ਪੱਤਰ ਨਾਲ ਜਨਾਨੀ ਨੂੰ ਆਪਣਾ ਪੂਰਾ ਪਤਾ, ਜਨਧਨ ਬੈਂਕ ਖਾਤਾ ਅਤੇ ਪਰਿਵਾਰ ਦੇ ਸਾਰੇ ਮੈਬਰਾਂ ਦਾ ਆਧਾਰ ਨੰਬਰ ਵੀ ਦੇਣਾ ਹੋਵੇਗਾ।
- ਇਸ ਅਰਜ਼ੀ ਨੂੰ ਪ੍ਰੋਸੈਸ ਕਰਣ ਦੇ ਬਾਅਦ ਦੇਸ਼ ਦੀ ਆਇਲ ਮਾਰਕੀਟਿੰਗ ਕੰਪਨੀਆਂ ਯੋਗ ਲਾਭਪਾਤਰੀ ਨੂੰ ਐੱਲ.ਪੀ.ਜੀ. ਕੁਨੈਕਸ਼ਨ ਜ਼ਾਰੀ ਕਰਦੀਆਂ ਹਨ।
- ਜੇਕਰ ਕੋਈ ਖ਼ਪਤਕਾਰ ਈ.ਐੱਮ.ਆਈ. ਦਾ ਬਦਲ ਚੁਣਦਾ ਹੈ ਤਾਂ ਈ.ਐੱਮ.ਆਈ. ਦੀ ਰਾਸ਼ੀ ਸਿਲੰਡਰ ਉੱਤੇ ਮਿਲਣ ਵਾਲੀ ਸਬਸਿਡੀ ਵਿਚ ਐਡਜਸਟ ਕੀਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਕੋਰੋਨਾ ਸੰਕਟ ਅਤੇ ਤਾਲਾਬੰਦੀ ਦੇ ਮੱਦੇਨਜ਼ਰ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਅਪ੍ਰੈਲ ਤੋਂ ਜੂਨ ਤੱਕ 3 ਸਿਲੰਡਰ ਮੁਫ਼ਤ ਦੇਣ ਦੀ ਘੋਸ਼ਣਾ ਕੀਤੀ ਸੀ। ਉੱਜਵਲਾ ਯੋਜਨਾ ਦੇ ਤਹਿਤ ਦੇਸ਼ ਦੇ ਗਰੀਬ ਪਰਵਾਰ ਦੀਆਂ ਬੀਬੀਆਂ ਦੇ ਨਾਮ ਗੈਸ ਕੁਨੈਕਸ਼ਨ ਮੁਫ਼ਤ ਦਿੱਤੇ ਗਏ ਹਨ। ਇਸ ਯੋਜਨਾ ਦੇ ਤਹਿਤ 3 ਮਹੀਨੇ ਹੋਰ ਮੁਫ਼ਤ ਸਿਲੰਡਰ ਦੇਣ 'ਤੇ 13,500 ਕਰੋੜ ਰੁਪਏ ਦਾ ਖ਼ਰਚ ਆਵੇਗਾ।