ਵੱਡੀ ਸਹੂਲਤ, ਹੁਣ ਸਿਰਫ ਇਕ ਮਿਸਡ ਕਾਲ ''ਤੇ ਲੈ ਸਕੋਗੇ LPG ਕੁਨੈਕਸ਼ਨ

08/08/2021 12:34:59 PM

ਨਵੀਂ ਦਿੱਲੀ- ਹੁਣ ਤੁਹਾਨੂੰ ਨਵਾਂ ਐੱਲ. ਪੀ. ਜੀ. ਗੈਸ ਕੁਨੈਕਸ਼ਨ ਲੈਣ ਲਈ ਗੈਸ ਏਜੰਸੀ ਦੇ ਚੱਕਰ ਨਹੀਂ ਲਾਉਣੇ ਪੈਣਗੇ। ਸਿਰਫ ਇਕ ਮਿਸਡ ਕਾਲ 'ਤੇ ਐੱਲ. ਪੀ. ਜੀ. ਕੁਨੈਕਸ਼ਨ ਮਿਲੇਗਾ। ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ. ਓ. ਸੀ.) ਨੇ ਐੱਲ. ਪੀ. ਜੀ. ਕੁਨੈਕਸ਼ਨ ਲਈ ਨਵੀਂ ਸਹੂਲਤ ਸ਼ੁਰੂ ਕੀਤੀ ਹੈ।

ਹੁਣ ਤੁਸੀਂ ਮਿਸਡ ਕਾਲ ਜ਼ਰੀਏ ਇੰਡੇਨ ਕੁਨੈਕਸ਼ਨ ਲੈ ਸਕਦੇ ਹੋ। ਇਸ ਦੇ ਲਈ ਤੁਹਾਨੂੰ 8454955555 'ਤੇ ਮਿਸਡ ਕਾਲ ਦੇਣੀ ਹੋਵੇਗੀ। ਉਸ ਤੋਂ ਬਾਅਦ ਇੰਡੇਨ ਤੁਹਾਡੇ ਨਾਲ ਸੰਪਰਕ ਕਰੇਗਾ।

 

ਮੌਜੂਦਾ ਇੰਡੇਨ ਗਾਹਕ ਵੀ ਆਪਣੇ ਰਜਿਸਟਰਡ ਫੋਨ ਨੰਬਰ ਤੋਂ 8454955555 'ਤੇ ਮਿਸਡ ਕਾਲ ਦੇ ਕੇ ਰਿਫਿਲਸ ਬੁੱਕ ਕਰ ਸਕਦੇ ਹਨ। ਇਕ ਹੀ ਨੰਬਰ 'ਤੇ ਨਵਾਂ ਕੁਨੈਕਸ਼ਨ ਲੈਣ ਅਤੇ ਰਿਫਿਲ ਬੁੱਕ ਕਰਨ ਦੀ ਸੁਵਿਧਾ ਮਿਲੇਗੀ। ਗੌਰਤਲਬ ਹੈ ਕਿ ਸਰਕਾਰ ਉਜਵਲਾ ਯੋਜਨਾ ਦਾ ਦੂਜਾ ਪੜਾਅ ਵੀ ਛੇਤੀ ਹੀ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਜਾਣੇ ਹਨ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪਹਿਲਾਂ ਹੀ ਇਸ ਯੋਜਨਾ ਤਹਿਤ 1 ਕਰੋੜ ਗੈਸ ਕੁਨੈਕਸ਼ਨ ਦੇਣ ਦਾ ਐਲਾਨ ਕਰ ਚੁੱਕੇ ਹਨ। ਸ਼ਹਿਰਾਂ ਵਿਚ ਰਹਿਣ ਵਾਲੇ ਗਰੀਬ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਜੇਕਰ ਤੁਸੀਂ ਘਰ ਤੋਂ ਕਿਤੇ ਦੂਰ ਕਿਰਾਏ 'ਤੇ ਰਹਿੰਦੇ ਹੋ ਅਤੇ ਤੁਹਾਡੇ ਕੋਲ ਪੱਕੇ ਪਤੇ ਦਾ ਸਬੂਤ ਨਹੀਂ ਹੈ, ਤਾਂ ਤੁਸੀਂ ਦੂਜੇ ਪੜਾਅ ਵਿਚ ਅਜੇ ਵੀ ਗੈਸ ਕੁਨੈਕਸ਼ਨ ਲੈ ਸਕਦੇ ਹੋ, ਯਾਨੀ ਹੁਣ ਨੌਕਰੀ ਕਾਰਨ ਜਗ੍ਹਾ ਬਦਲਣ ਨਾਲ ਗੈਸ ਕੁਨੈਕਸ਼ਨ ਲੈਣ ਵਿਚ ਕੋਈ ਮੁਸ਼ਕਲ ਨਹੀਂ ਆਵੇਗੀ।


Sanjeev

Content Editor

Related News