ਘਟੀਆ ਕੁਆਲਿਟੀ ਦੇ ਲਗਾਏ ਗਏ ਖਿੜਕੀਆਂ ਅਤੇ ਦਰਵਾਜ਼ੇ, ਫਰਨੀਚਰ ਹਾਊਸ ਮਾਲਕ ਨੂੰ ਜੁਰਮਾਨਾ
Friday, Nov 24, 2023 - 12:06 PM (IST)
ਧਰਮਸ਼ਾਲਾ (ਬਿਊਰੋ) – ਨਗਰੋਟਾ ਬਗਵਾਂ ਵਾਸੀ ਇਕ ਵਿਅਕਤੀ ਨਾਲ ਧੋਖਾਦੇਹੀ ਕਰਨ ’ਤੇ ਜ਼ਿਲਾ ਖਪਤਕਾਰ ਕਮਿਸ਼ਨ ਧਰਮਸ਼ਾਲਾ ਨੇ ਆਪਣਾ ਫੈਸਲਾ ਸੁਣਾਇਆ ਹੈ। ਇਕ ਫਰਨੀਚਰ ਹਾਊਸ ਦੇ ਮਾਲਕ ਨੇ ਗਾਹਕ ਤੋਂ ਐਡਵਾਂਸ ’ਚ ਪੈਸੇ ਲੈ ਕੇ ਖਰਾਬ ਗੁਣਵੱਤਾ ਵਾਲੇ ਖਿੜਕੀਆਂ ਅਤੇ ਦਰਵਾਜ਼ੇ ਲਗਾ ਦਿੱਤੇ। ਇਸ ’ਤੇ ਗਾਹਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਸ ਨੇ ਪ੍ਰੇਸ਼ਾਨ ਹੋ ਕੇ ਜ਼ਿਲਾ ਖਪਤਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ। ਕਮਿਸ਼ਨ ਨੇ ਫਰਨੀਚਰ ਹਾਊਸ ਦੇ ਮਾਲਕ ਨੂੰ ਵਿਆਜ ਸਮੇਤ ਰਕਮ, ਮੁਆਵਜ਼ਾ ਅਤੇ ਅਦਾਲਤੀ ਫੀਸ ਸਮੇਤ 1,02,500 ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : SBI ਤੋਂ ਕਰਜ਼ਾ ਲੈਣ ਵਾਲਿਆਂ ਦੀ ਵਧੀ ਚਿੰਤਾ, ਗਾਹਕਾਂ ਦੀਆਂ ਜੇਬਾਂ 'ਤੇ ਪਏਗਾ ਬੋਝ
ਇਹ ਹੈ ਪੂਰਾ ਮਾਮਲਾ
ਕਮਿਸ਼ਨ ਦੇ ਸਾਹਮਣੇ ਸੰਨੀ ਸਿੰਘ ਵਾਸੀ ਠਾਰੂ ਨਗਰੋਟਾ ਬਗਵਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਵਿਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਵਿਚ ਦੂਜੀ ਮੰਜ਼ਿਲ ’ਤੇ ਸਾਊਂਡਪਰੂਫ ਖਿੜਕੀਆਂ ਅਤੇ ਦਰਵਾਜ਼ੇ ਲਗਾਉਣ ਲਈ ਵੈਟਾ ਆਰਕੀਟੈਕਚਰ ਡੋਰ ਵਿੰਡੋ ਸਿਸਟਮ ਨਗਰੀ ਦੇ ਮਾਲਕ ਪੰਕਜ ਵਰਧਨ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਕਿਹਾ ਕਿ ਖਿੜਕੀਆਂ ਵਿਚ ਡਬਲ ਲੇਅਰ ਸ਼ੀਸ਼ਾ ਲਗਾਉਣਾ ਹੈ ਅਤੇ ਦਰਵਾਜ਼ੇ ਵੀ ਲਗਾਉਣੇ ਹਨ।
20 ਅਪ੍ਰੈਲ 2023 ਨੂੰ ਫਰਨੀਚਰ ਹਾਊਸ ਦੇ ਕਰਮਚਾਰੀ ਨੇ ਘਰ ਦਾ ਨਿਰੀਖਣ ਕੀਤਾ। 1200 ਵਰਗ ਫੁੱਟ ਕੰਮ ਲਈ ਉਨ੍ਹਾਂ ਨੇ 84,000 ਰੁਪਏ ਲਾਗਤ ਦੀ ਗੱਲ ਕਹੀ। ਐਡਵਾਂਸ ਪੈਸੇ ਮੰਗਣ ’ਤੇ 5 ਮਈ 2023 ਨੂੰ ਸੰਨੀ ਨੇ ਆਪਣੇ ਭਰਾ ਸਾਗਰ ਦੇ ਖਾਤੇ ’ਚੋਂ ਉਨ੍ਹਾਂ ਦੇ ਖਾਤੇ ’ਚ 30,000 ਰੁਪਏ ਆਨਲਾਈਨ ਟਰਾਂਸਫਰ ਕਰ ਦਿੱਤੇ ਪਰ ਉਨ੍ਹਾਂ ਨੇ ਕੰਮ ਸ਼ੁਰੂ ਨਹੀਂ ਕੀਤਾ।
ਇਹ ਵੀ ਪੜ੍ਹੋ : ਚੀਨ ਦੀਆਂ ਕੰਪਨੀਆਂ ਨੂੰ ਝਟਕਾ, ਸਰਕਾਰ ਨੇ ਇਸ ਕਾਰਨ ਘਟਾਈ BIS ਪ੍ਰਮਾਣੀਕਰਣ ਦੀ ਰਫ਼ਤਾਰ
ਇਸ ਤੋਂ ਬਾਅਦ 22 ਨਵੰਬਰ ਨੂੰ ਉਨ੍ਹਾਂ ਨੇ ਦਾਅਵਾ ਕੀਤਾ ਕਿ 5 ਜੁਲਾਈ ਤੱਕ ਕੰਮ ਖਤਮ ਕਰ ਦੇਣਗੇ ਅਤੇ ਥੋੜੇ ਹੋਰ ਪੈਸੇ ਮੰਗੇ, ਜਿਸ ’ਤੇ ਸੰਨੀ ਨੇ ਉਨ੍ਹਾਂ ਨੂੰ 10 ਹਜ਼ਾਰ ਰੁਪਏ ਦਿੱਤੇ।
ਇਸ ਤੋਂ ਬਾਅਦ ਜਦੋਂ ਕੰਮ ਕੀਤਾ ਤਾਂ ਘਰ ਵਿਚ ਲਗਾਏ ਗਏ ਖਿੜਕੀਆਂ ਅਤੇ ਦਰਵਾਜ਼ੇ ਬਹੁਤ ਹੀ ਖਰਾਬ ਗੁਣਵੱਤਾ ਦੇ ਸਨ, ਜਿਸ ਪੱਧਰ ਦੀ ਗੱਲ ਹੋਈ ਸੀ, ਉਸ ਦੇ ਬਿਲਕੁੱਲ ਹੀ ਉਲਟ ਕੰਮ ਹੋਇਆ ਸੀ। ਇਸ ’ਤੇ ਸੰਨੇ ਨੇ ਉਨ੍ਹਾਂ ਨੂੰ ਦਰਵਾਜ਼ੇ ਅਤੇ ਖਿੜਕੀਆਂ ਕੱਢ ਕੇ ਲਿਜਾਣ ਲਈ ਕਿਹਾ ਤਾਂ ਫਰਨੀਚਰ ਹਾਊਸ ਵਲੋਂ ਉਹ ਵੀ ਨਹੀਂ ਕੀਤਾ ਗਿਆ।
ਖਪਤਕਾਰ ਕਮਿਸ਼ਨ ਦਾ ਇਹ ਹੈ ਫੈਸਲਾ
ਖਪਤਕਾਰ ਕਮਿਸ਼ਨ ਵਿਚ ਪੁੱਜੇ ਮਾਮਲੇ ਵਿਚ ਦੋਵੇਂ ਪੱਖਾਂ ਵਲੋਂ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ ’ਤੇ ਜ਼ਿਲਾ ਖਪਤਕਾਰ ਕਮਿਸ਼ਨ ਧਰਮਸ਼ਾਲਾ ਦੇ ਮੁਖੀ ਹੇਮਾਂਸ਼ੁ ਮਿਸ਼ਰਾ, ਮੈਂਬਰ ਆਰਤੀ ਸੂਦ ਅਤੇ ਨਾਰਾਇਣ ਠਾਕੁਰ ਦੀ ਅਦਾਲਤ ਨੇ ਫੈਸਲਾ ਸੁਣਾਇਆ।
ਉਨ੍ਹਾਂ ਨੇ ਫਰਨੀਚਰ ਹਾਊਸ ਅਤੇ ਪੰਕਜ ਵਰਧਨ ਨੂੰ ਹੁਕਮ ਦਿੱਤੇ ਕਿ ਉਹ 9 ਫੀਸਦੀ ਵਿਆਜ ਸਮੇਤ 70,000 ਰੁਪਏ, ਨਾਲ ਹੀ ਗਾਹਕ ਨੂੰ 25 ਹਜ਼ਾਰ ਰੁਪਏ ਮੁਆਵਜ਼ਾ ਅਤੇ 7500 ਰੁਪਏ ਅਦਾਲਤੀ ਫੀਸ ਅਦਾ ਕਰੇ।
ਇਹ ਵੀ ਪੜ੍ਹੋ : ਟਰੇਨ ’ਚ ਖ਼ਰਾਬ AC ਅਤੇ ਪੱਖਿਆਂ ਲਈ ਰੇਲਵੇ ਨੂੰ ਠੋਕਿਆ 15,000 ਰੁਪਏ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8