ਘਟੀਆ ਕੁਆਲਿਟੀ ਦਾ ਲਾਇਆ ਦਰਵਾਜ਼ਾ ਤੇ ਖਿੜਕੀ, ਦੁਕਾਨ ਮਾਲਕ ਦੇਵੇਗਾ ਮੁਆਵਜ਼ਾ

Thursday, Dec 14, 2017 - 03:07 AM (IST)

ਘਟੀਆ ਕੁਆਲਿਟੀ ਦਾ ਲਾਇਆ ਦਰਵਾਜ਼ਾ ਤੇ ਖਿੜਕੀ, ਦੁਕਾਨ ਮਾਲਕ ਦੇਵੇਗਾ ਮੁਆਵਜ਼ਾ

ਰਾਏਪੁਰ-ਇਕ ਔਰਤ ਨੇ ਤਰਖਾਣ ਨੂੰ ਆਪਣੇ ਮਕਾਨ 'ਚ ਚੰਗੀ ਕੁਆਲਿਟੀ ਦਾ ਦਰਵਾਜ਼ਾ ਤੇ ਖਿੜਕੀ ਲਾਉਣ ਦਾ ਆਰਡਰ ਦਿੱਤਾ। ਤਰਖਾਣ ਨੇ ਘਟੀਆ ਕੁਆਲਿਟੀ ਦਾ ਦਰਵਾਜ਼ਾ ਅਤੇ ਖਿੜਕੀ ਲਾ ਦਿੱਤੀ। ਇਸ ਮਾਮਲੇ 'ਚ ਜ਼ਿਲਾ ਫੋਰਮ ਨੇ ਤਰਖਾਣ ਨੂੰ ਚੰਗੀ ਕੁਆਲਿਟੀ ਦੇ ਦਰਵਾਜ਼ਾ ਤੇ ਖਿੜਕੀ ਲਾਉਣ ਅਤੇ ਮੁਆਵਜ਼ਾ ਵੀ ਦੇਣ ਦਾ ਹੁਕਮ ਦਿੱਤਾ।
ਕੀ ਹੈ ਮਾਮਲਾ
ਰਾਏਗੜ੍ਹ ਨਿਵਾਸੀ ਕਵਿਤਾ ਤਾਰਾ ਚੰਦਾਨੀ ਨੇ ਚੰਗੀ ਕੁਆਲਿਟੀ ਦੀ ਦਰਵਾਜ਼ਾ ਤੇ ਖਿੜਕੀ ਲਾਉਣ ਲਈ ਸਿੰਘਲ ਫਰਨੀਚਰ ਮਾਰਟ ਅਤੇ ਟਿੰਬਰ ਮਰਚੈਂਟ ਦੇ ਮਾਲਕ ਸੁਨੀਲ ਕੁਮਾਰ ਸਿੰਘਲ ਨੂੰ 12,500 ਰੁਪਏ ਦਾ ਭੁਗਤਾਨ ਕੀਤਾ। ਉਸ ਨੇ ਜੋ ਖਿੜਕੀ ਤੇ ਦਰਵਾਜ਼ਾ ਲਾਇਆ, ਉਹ ਕੁਝ ਹੀ ਦਿਨਾਂ ਬਾਅਦ ਆਪਣੇ ਆਪ ਖਰਾਬ ਹੋਣ ਲੱਗਾ। ਪੀੜਤਾ ਨੇ ਇਸ ਦੀ ਸ਼ਿਕਾਇਤ ਕੀਤੀ ਤਾਂ ਉਸ ਨੇ ਕਿਹਾ ਕਿ ਪਾਲਿਸ਼ ਲਾਉਣ ਨਾਲ ਠੀਕ ਹੋ ਜਾਵੇਗਾ। ਪਾਲਿਸ਼ ਲਾਉਣ ਦਾ ਖਰਚਾ 5000 ਰੁਪਏ ਆਇਆ ਪਰ ਪਾਲਿਸ਼ ਵੀ ਨਹੀਂ ਚੜ੍ਹੀ। ਪੀੜਤਾ ਨੇ ਜਦੋਂ ਬਦਲ ਕੇ ਦੂਜਾ ਦਰਵਾਜ਼ਾ ਲਾਉਣ ਨੂੰ ਕਿਹਾ ਤਾਂ ਫਰਨੀਚਰ ਮਾਲਕ ਨੇ ਕਿਹਾ ਕਿ ਜੋ ਕਰਨਾ ਹੈ ਕਰ ਲਓ। ਔਰਤ ਨੇ ਥਾਣੇ 'ਚ ਸ਼ਿਕਾਇਤ ਕੀਤੀ ਤਾਂ ਉਸ ਨੂੰ ਧਾਰਾ 155 ਦਾ ਮਾਮਲਾ ਕਹਿ ਕੇ ਖਪਤਕਾਰ ਫੋਰਮ ਜਾਣ ਨੂੰ ਕਿਹਾ ਗਿਆ।


Related News