6 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ ''ਚ 34,182.73 ਕਰੋੜ ਦਾ ਨੁਕਸਾਨ

Monday, Jun 19, 2017 - 05:25 PM (IST)

ਨਵੀਂ ਦਿੱਲੀ—ਦੇਸ਼ ਦੀਆਂ 10 ਸਿਖਰ ਕੰਪਨੀਆਂ 'ਚੋਂ 6 ਦੇ ਬਾਜ਼ਾਰ ਪੂੰਜੀਕਰਨ 'ਚ ਸਾਂਝੇ ਰੂਪ ਨਾਲ 34,182.73 ਕਰੋੜ ਰੁਪਏ ਦੀ ਗਿਰਾਵਟ ਆਈ। ਸਭ ਤੋਂ ਜ਼ਿਆਦਾ ਗਿਰਾਵਟ ਟੀ. ਸੀ. ਐੱਸ. 'ਚ ਦਰਜ ਕੀਤੀ ਗਈ। ਸ਼ੁੱਕਰਵਾਰ ਨੂੰ ਬੀਤੇ ਹਫਤੇ 'ਚ ਸਿਖਰ 10 ਕੰਪਨੀਆਂ 'ਚ ਟੀ. ਸੀ. ਐੱਸ., ਐੱਚ. ਡੀ. ਐੱਫ. ਸੀ., ਐੱਚ. ਯੂ. ਐੈੱਲ., ਮਾਰੂਤੀ, ਇਨਫੋਸਿਸ ਅਤੇ ਓ. ਐੈੱਨ. ਜੀ. ਸੀ. ਨੂੰ ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਨੁਕਸਾਨ ਹੋਇਆ। ਉਥੇ ਰਿਲਾਇੰਸ ਇੰਡਸਟ੍ਰੀਜ਼, ਐੱਚ. ਡੀ. ਐੱਫ. ਸੀ. ਬੈਂਕ., ਆਈ. ਟੀ. ਸੀ. ਅਤੇ ਐੱਸ. ਬੀ. ਆਈ. ਨੂੰ ਸਾਂਝੇ ਰੂਪ ਨਾਲ 30, 230.08 ਕਰੋੜ ਰੁਪਏ ਦਾ ਲਾਭ ਹੋਇਆ।
ਟੀ. ਸੀ. ਐੱਸ. ਦਾ ਬਾਜ਼ਾਰ ਪੂੰਜੀਕਰਨ ਸਭ ਤੋਂ ਜ਼ਿਆਦਾ 22,226.42 ਕਰੋੜ ਰੁਪਏ ਘੱਟ ਕੇ 4,72,400.25 ਕਰੋੜ ਰੁਪਏ ਰਿਹਾ। ਮਾਰੂਤੀ ਸੁਜ਼ੂਕੀ ਇੰਡੀਆ ਦਾ ਬਾਜ਼ਾਰ ਪੂੰਜੀਕਰਨ (ਇਕ ਕੈਪ) 5576.4 ਕਰੋੜ ਰੁਪਏ ਤੋਂ ਘੱਟ ਕੇ 2,19, 503.45 ਕਰੋੜ ਰੁਪਏ 'ਤੇ ਪਹੁੰਚ ਗਿਆ, ਜਦਕਿ ਓ. ਐੱਨ. ਜੀ.  ਸੀ. ਦਾ ਐੱਮ. ਕੈਪ 2951.64 ਕਰੋੜ ਰੁਪਏ ਦੀ ਗਿਰਾਵਟ ਨਾਲ 2,14,122.53 ਕਰੋੜ ਪਹੁੰਚ ਗਿਆ।
ਇਨਫੋਸਿਸ ਦਾ ਐੱਮ. ਕੈਪ 1872.01 ਕਰੋੜ ਰੁਪਏ ਦੀ ਗਿਰਾਵਟ ਨਾਲ 2,16, 027.65 ਕਰੋੜ ਰੁਪਏ ਰਿਹਾ। ਉਥੇ ਐੱਚ. ਯੂ. ਐੈੱਲ. ਦੀ ਬਾਜ਼ਾਰ ਹੈਸੀਅਤ 789.75 ਕਰੋੜ ਰੁਪਏ ਘੱਟ ਕੇ 2,36,262.13 ਕਰੋੜ ਰੁਪਏ ਰਹੀ। 
ਐੱਚ. ਡੀ. ਐੱਫ. ਸੀ. ਦਾ ਬਾਜ਼ਾਰ ਪੂੰਜੀਕਰਨ 766.51 ਕਰੋੜ ਰੁਪਏ ਘੱਟ ਕੇ 2,60,661.37 ਕਰੋੜ ਰੁਪਏ ਰਿਹਾ।


Related News